ਪੰਨਾ:ਕਿੱਸਾ ਸੱਸੀ ਪੁੰਨੂੰ.pdf/91

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਅਕਲ ਸ਼ਊਰ ਦੂਰ ਭਏ ਉਸ ਪਲ ਜਦ ਦੀ ਇਸ਼ਕ ਭਵਾਲੀ ਥਲ ਵਿਚ ਡਾਲੀ॥
ਮਿਸਲ ਤ੍ਯੂਰ ਹੂਰ ਦੀ ਸੂਰਤ ਆਇ ਬਨੀ ਮਤਵਾਲੀ ਜਮਕੀ ਜਾਲੀ॥
ਸਠ ਸਠ ਕੋਸ ਚੁਤਰਫੀ ਮਾਨਸ ਜਿੰਸ ਨਾ ਲਭਦੀ ਭਾਲੀ ਧਰਤੀ ਖਾਲੀ॥
ਕਹਿ ਲਖ ਸ਼ਾਹ ਬਨਾਵਤ ਆਹੀ ਨਾ ਕੋਈ ਘਾਹੀਂ ਰਾਲੀ ਮਿਲਿਓ ਨਾ ਯਾਲੀ॥੨੫੨॥

ਸੁਤਰ ਸਵਾਰ ਮੁਹਾਰ ਉਠਾਈ ਆਯਾ ਕਿਤੋਂ ਅਕਾਰਾ ਕਰੋ ਉਲਾਰਾ॥
ਕਾਕਾ ਨਾਮ ਆਮ ਜਗਜਾਨੇ ਕੌਮ ਕਸਾਬ ਚਕਾਰਾ ਹਾਇੰਸਿਆਰਾ॥
ਸ਼ਾਹ ਜ਼ਾਦੀ ਜਦ ਦੇਖੀ ਦੂਰੋਂ ਹੂਰੋਂ ਤਨ ਉਜਿਆਰਾ ਅਤ ਚਮਕਾਰਾ॥
ਓਸ ਜਾਤਾ ਲਖਸ਼ਾਹ ਮਾਹ ਯਾ ਕੋਈ ਟੂਟਾ ਤਾਰਾ ਫੁਲਕੋਂ ਭਾਰਾ॥੨੫੩॥

ਨਾਮ ਪੰਨੂੰ ਦਾ ਹਰਦਮ ਲੈਂਦੀ ਵੈਂਦੀ ਬ੍ਰਿਹੋਂ ਕਸਾਈ ਹੋਸ਼ ਭੁਲਾਈ॥
ਪਰੀ ਦੇਖ ਹੋਵੇ ਸ਼ਰਮਿੰਦੀ ਪਦਮਨ ਹੂਰ ਲਜਾਈ ਛਬ ਅਧਿਕਾਈ॥੨ਪ੪॥

ਦੇਖ ਡੋਲਿਆ ਈਮਾਨ ਓਸੇ ਦਾ ਸੱਸੀ ਮੂੰਹ ਛਿਪਾਯਾ ਰੱਬ ਧਿਆਯਾ ॥
ਕਰ ਵਾਹਰ ਜਿਉਂ ਨਾਹਰ ਕੋਲੋਂ ਸੁਲਮਾਂ ਆਪ ਬਚਾਇਆ ਬਿਲ