ਪੰਨਾ:ਕਿੱਸਾ ਸੱਸੀ ਪੁੰਨੂੰ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

ਮੁ ਕਠੋਰੋ॥
ਸਤਵੇਂ ਰੋਜ ਬੱਬਨ ਲੈ ਪਹੁਤਾ ਲਖ ਸ਼ਾਹ ਡਰਦਾ ਹੋਰੋਂ ਪਿਛਲੇ ਜ਼ੋਰੋਂ॥੨੬੬॥

ਬੱਬਨ ਬਲੋਚ ਬਾਦਸ਼ਾਹ ਅਗੇ ਹਥ ਬੰਨ ਸੀਸ ਨਿਵਾਯਾ ਹਾਲ ਸੁਨਾਯਾ॥
ਨਹੀ ਸੀ ਓਥੋਂ ਏਸ ਆਵਨਾ ਮੈਂ ਇਸ ਖਾਤਰ ਧਾਯਾ ਦਰਦ ਵੰਡਾਯਾ॥
ਕਰਕੇ ਮਸਤ ਫਰੇਬ ਨਾਲ ਚਾ ਪਕੜ ਕਚਾਵੇ ਪਾਇਆ ਘਿੱਨ ਲਿਆਇਆ॥
ਕਹਿ ਲਖਸ਼ਾਹ ਨਾ ਦੋਸ ਅਸਾਂ ਕੋ ਜੇਕਰ ਕਿਸੇ ਫੜਾਯਾ ਉਠ ਪਰਚਾਯਾ॥੨੬੭॥

ਬਖਸ਼ੇ ਅਲੀ ਗੁਨਾਹ ਬੱਬਣ ਨੂੰ ਦੇਇ ਸਿਰੋਪਾਇ ਰਝਾਇਆ ਪਾਸ ਬਠਾਇਆ॥
ਸੀਤਲ ਨੈਨ ਹੋਏ ਸੁਤ ਮਿਲ੍ਯਾ ਸੀਨੇ ਨਾਲ ਲਗਾਇਆ ਅਤ ਸੁਖ ਪਾਇਆ॥
ਮਾਈ ਔਰ ਗੁੰਦਾਈ ਭਾਈ ਖੁਸ ਦਾਈ ਰਬ ਧਿਆਯਾ ਫਿਕਰ ਭੁਲਾਯਾ॥
ਕਹਿ ਲਖਸ਼ਾਹ ਵਜੇ ਸ਼ੁਦਿਆਨੇ ਦੇਸ ਦੁਵਾਇ ਸਭਾਇਆ ਵੰਡਦੀ ਮਾਇਆ॥੨੬੮॥

ਮੋਹਰਾਂ ਔਰ ਰੁਪਏ ਵਾਰੇ ਭਾਈਆਂ ਤੇ ਭਰਜਾਈਆਂ ਚਾਚੀਆਂ ਤਾਈਆਂ॥
ਮਾਂਉ ਵਾਰਨੇ ਕੀਤੇ ਮੋਤੀ ਤਰੀ ਖਿਲਾਵਨ ਦਾਈਆਂ ਲੈਨ ਬਲਾਈਆਂ॥