ਪੰਨਾ:ਕੁਰਆਨ ਮਜੀਦ – ਪੰਜਾਬੀ ਅਨੁਵਾਦ ਮੁਹੰਮਦ ਜਮੀਲ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(10)


ਕੁਰੈਸ਼ ਨਾਲ ਇਕਰਾਰ ਮੁਸਲਮਾਨਾਂ ਨੂੰ ਹੋਰ ਤੰਗ ਕਰਨ ਕਰਨ ਦੇ ਬਹਾਨੇ ਗੈਰ ਮੁਸਲਿਮਾਂ ਨੇ ਆਪਸ ਵਿੱਚ ਇਕ ਇਕਰਾਰ ਕੀਤਾ ਕਿ ਮੁਸਲਮਾਨਾਂ ਦਾ ਬਾਈਕਾਟ ਕਰ ਦੇਵੋ, ਇੱਕ ਲਿਖਤ ਲਿਖ ਕੇ ਦਸਤਖ਼ਤ ਕਰਕੇ ਕਾਅਬੇ ਦੇ ਦਰਵਾਜ਼ੇ 'ਤੇ ਲਟਕਾ ਦੇਵੋ। ਮੁਸਲਮਾਨ ਬਹੁਤ ਪਰੇਸ਼ਾਨ ਹੋਏ। ਇਸੇ ਦੌਰਾਨ ਇਸ ਲਿਖਤ ਨੂੰ ਕੀੜਿਆਂ ਨੇ ਖਾ ਲਿਆ ਸੀ ਇਸ ਨਾਲ ਵਿਰੋਧੀ ਲੋਕਾਂ ਦੇ ਹੌਸਲੇ ਹੋਰ ਪਸਤ ਹੋਣ ਲੱਗੇ। ਹਜ਼ਰਤ ਖ਼ਦੀਜਾ ਅਤੇ ਅਬੂ ਤਾਲਿਬ ਦੀ ਵਫ਼ਾਤ ਹਜ਼ਰਤ ਖ਼ਦੀਜਾ ਅਤੇ ਅਬੂ ਤਾਲਿਬ ਜਿਹੜੇ ਆਪ ਦੇ ਹਰ ਪਲ ਦੇ ਮਦਦਗਾਰ ਸਨ, ਹਿਜਰਤ ਤੋਂ ਪਹਿਲਾਂ ਦੋਵਾਂ ਦਾ ਇੰਤਕਾਲ ਹੋ ਗਿਆ। ਹੱਜ ਅਤੇ ਇਸਲਾਮ ਦਾ ਪ੍ਰਚਾਰ ਅਤੇ ਪਰਸਾਰ ਹੋਣ ਲੱਗਿਆ। ਜਦੋਂ ਹਜ਼ੂਰ ਮੱਕੇ ਵਾਲਿਆਂ ਦੇ ਇਸਲਾਮ ਲੈ ਆਉਣ ਤੋਂ ਨਾ-ਉਮੀਦ ਹੋ ਗਏ ਤਾਂ ਜਿਹੜੇ ਲੋਕ ਹੱਜ ਕਰਨ ਲਈ ਇਧਰੋਂ ਉਧਰੋਂ ਆਉਂਦੇ ਉਹਨਾਂ ਨੂੰ ਇਸਲਾਮ ਦਾ ਪੈਗਾਮ ਦਿੰਦੇ ।ਕੁਰੈਸ਼ ਇਸ ਕੰਮ ਤੋਂ ਵੀ ਰੋਕਣ ਲੱਗੇ। ਅਬੂ ਹਬ ਨੂੰ ਆਪ ਦੇ ਇਸ ਹੱਕ ਸੱਚ ਦੇ ਕੰਮ ਨਾਲ ਦਿਲਚਸਪੀ ਸੀ ਕਿ ਸਾਰੇ ਕੰਮ ਧੰਦੇ ਛੱਡ ਕੇ ਆਪ ਦੀ ਵਿਰੋਧਤਾ ਕਰਦਾ। ਕਈ ਲੋਕ ਆਪਣੇ ਨਿੱਜੀ ਹਿੱਤਾਂ ਦੀ ਮੰਗ ਕਰਦੇ, ਕੋਈ ਕਹਿੰਦਾ ਕਿ ਸਾਨੂੰ ਦੌਲਤ ਅਤੇ ਹਕੂਮਤ ਚਾਹੀਦੀ ਹੈ। ਇਹ ਸੁਣ ਕੇ ਆਪ ਕਹਿੰਦੇ ਕਿ ਇਹ ਕੰਮ ਤਾਂ ਅੱਲਾਹ ਵੱਲੋਂ ਹੈ। ਪਹਿਲਾ ਉਕਬਾ | ਇਹਨਾਂ ਗੱਲਾਂ ਤੋਂ ਬਾਅਦ ਜਦੋਂ ਫਿਰ ਹੱਜ ਦਾ ਸਮਾਂ ਆਇਆ ਤਾਂ ਆਪ ਇਕੱਲੇ-ਇਕੱਲੇ ਲੋਕਾਂ ਕੋਲ ਜਾਂਦੇ ਅਤੇ ਹੱਕ ਸੱਚ ਦਾ ਹੋਕਾ ਲਾਉਂਦੇ। ਕੁਰਆਨ ਪੜ੍ਹ ਕੇ ਸੁਣਾਉਂਦੇ ਕਿ ਇਹ ਨਾ ਸਿਰਫ਼ ਸਮਾਜ ਦਾ ਹਨੇਰਾ ਦੂਰ ਕਰੇਗਾ ਬਲਕਿ ਦਿਲ ਦੀ ਗੁੰਮਰਾਹੀ ਵੀ ਦੂਰ ਕਰ ਦੇਵੇਗਾ | ਮਦੀਨੇ ਦੇ ਆਲੇ ਦੁਆਲੇ ਯਹੂਦੀ ਇਹ ਗੱਲਾਂ ਸੁਣ ਕੇ ਕਹਿੰਦੇ ਕਿ ਬਹੁਤ ਛੇਤੀ ਇੱਕ ਨਬੀ ਆਉਣ ਵਾਲਾ ਸੀ, ਹੋ ਸਕਦਾ ਹੈ ਕਿ ਇਹ ਉਹੀ ਨਬੀ ਨਾ ਹੋਵੇ । ਇਸ ਪਿੱਛੋਂ ਆਪ ਦੀ ਰਿਸਾਲਤ ਕਬੂਲ ਕਰ ਲਈ ਅਤੇ ਮੁਸਲਮਾਨ ਬਣ ਗਏ । ਇਹਨਾਂ ਤੋਂ ਇਲਾਵਾ ਬਾਰ੍ਹਾਂ ਬੰਦਿਆਂ ਦੇ ਇੱਕ ਹੋਰ ਗਰੁੱਪ ਨੇ ਹਜ਼ਾਰ ਦੇ ਹੱਥ 'ਤੇ ਬੈਅਤ ਕੀਤੀ ਅਤੇ ਵਾਅਦਾ ਕੀਤਾ ਕਿ ਇਬਾਦਤਬੰਦਗੀ ਵਿੱਚ ਕਿਸੇ ਹੋਰ ਨੂੰ ਸਾਂਝੀਵਾਲ ਨਹੀਂ ਬਣਾਵਾਂਗੇ, ਨਾ ਚੋਰੀ ਕਰਾਂਗੇ ਅਤੇ ਨਾ ਹੀ ਆਪਣੀ ਔਲਾਦ ਨੂੰ ਮਾਰਾਂਗੇ। ਜਦੋਂ ਇਹ ਲੋਕ ਵਾਪਸ ਪਰਤਣ ਲੱਗੇ ਤਾਂ ਆਪ ਨੇ ਇਬਨ-ਏ-ਉੱਮੇ-ਮਕਤੁਮ ਅਤੇ ਮਸਅਬ ਬਿਨ ਉਮੋਰ ਨੂੰ ਇਹਨਾਂ ਦੇ ਨਾਲ ਕੁਰਆਨ ਕਰੀਮ ਪੜਾਉਣ ਲਈ ਭੇਜ ਦਿੱਤਾ। ਕੁੱਝ ਚਿਰ ਪਿੱਛੋਂ ਅਜਿਹਾ ਸਮਾਂ ਆਇਆ ਕਿ ਮਦੀਨੇ ਸ਼ਹਿਰ ਵਿੱਚ ਕੋਈ ਅਜਿਹਾ ਘਰ ਨਹੀਂ ਰਿਹਾ ਜਿਸ ਵਿੱਚ ਇਸਲਾਮ ਦਾਖ਼ਿਲ ਨਾ ਹੋਇਆ ਹੋਵੇ। ਦੂਜਾ ਉਕਬਾ ਮਸਅਬ ਬਿਨ ਉਮੈਰ ਇੱਕ ਸਾਲ ਤੱਕ ਮਦੀਨਾ ਵਿਖੇ ਰਹੇ। ਜਦੋਂ ਹੱਜ ਦਾ ਸਮਾਂ ਆਇਆ ਤਾਂ ਕਾਫ਼ਲੇ ਦੇ ਨਾਲ ਹੱਜ ਲਈ ਮੱਕਾ ਚਲੇ ਗਏ ।ਇਸ ਕਾਫ਼ਲੇ ਵਿੱਚ ਕੁੱਝ ਹੋਰ ਲੋਕ ਵੀ ਸ਼ਾਮਿਲ ਸਨ ਜਿਹੜੇ ਹਾਲੀਂ ਮੁਸਲਮਾਨ ਨਹੀਂ ਹੋਏ ਸਨ। ਮੁਸਲਮਾਨਾਂ ਨੇ ਮੱਕਾ ਪਹੁੰਚ ਕੇ ਹਜ਼ਾਰ ਦੀ ਜ਼ਿਆਰਤ ਕੀਤੀ ਅਤੇ ਉਕਬਾ ਦੇ ਸਥਾਨ 'ਤੇ ਦੁਬਾਰਾ ਮਿਲਣ ਦਾ ਵਾਅਦਾ ਕੀਤਾ। ਇਸ ਵਾਅਦੇ ਦੀ ਪੂਰਤੀ ਲਈ ਅਬਦੁੱਲਾਹ ਬਿਨ ਅਮਰ ਅਤੇ ਅਬੂ ਜਾਬਿਰ ਦੇ ਨਾਲ ਕੁੱਝ ਹੋਰ ਲੋਕ ਵੀ ਸਨ ਮਿਲਣ ਲਈ ਆਏ।ਇਸੇ ਰਾਤ ਉਹਨਾਂ ਨੇ ਬੈਅਤ ਕੀਤੀ ਅਤੇ ਇਸਲਾਮ ਲੈ ਆਏ ਅਤੇ ਪੱਕਾ ਵਾਅਦਾ ਕੀਤਾ ਕਿ ਤੁਸੀਂ ਸਾਡੇ ਸ਼ਹਿਰ ਆਉ ਅਸੀਂ ਤੁਹਾਡੀ ਹਰ ਲਿਹਾਜ਼ ਨਾਲ ਮਦਦ ਕਰਨ ਦਾ ਭਰੋਸਾ ਦਿੰਦੇ ਹਾਂ ।ਇਹਨਾਂ ਮਦੀਨੇ ਵਾਲਿਆਂ ਵਿੱਚ ਤਹੇਤਰ ਮਰਦ ਅਤੇ ਦੋ ਔਰਤਾਂ ਸ਼ਾਮਿਲ ਸਨ, ਇਹਨਾਂ ਨੂੰ ਹਜ਼ੂਰ (ਸ.) ਨੇ ਫ਼ਰਮਾਇਆ ਕਿ ਤੁਸੀਂ ਆਪਣੀ ਕੌਮ ਵਿੱਚ ਤਾਲੀਮ ਫੈਲਾਉਣ ਦੀ ਜ਼ਿੰਮੇਦਾਰੀ ਲਉ ਮੈਂ ਤੁਹਾਡੇ ਸਾਰੇ ਲੋਕਾਂ ਦਾ ਜ਼ਿੰਮੇਵਾਰ ਹਾਂ। ਜਦੋਂ ਕੁਰੈਸ਼ ਨੂੰ ਇਸ ਬੈਅਤ ਬਾਰੇ ਪਤਾ ਚੱਲਿਆ ਤਾਂ ਸਵੇਰ ਹੁੰਦੇ ਹੀ ਕੁਰੈਸ਼ ਅਨਸਾਰੀਆਂ ਕੋਲ ਆਏ ਅਤੇ ਇਹਨਾਂ ਨੂੰ ਇਸਲਾਮ ਤੋਂ ਰੋਕਣ ਅਤੇ ਟੋਕਣ ਲੱਗੇ ਤਾਂ ਇਹਨਾਂ ਨੇ ਢੁਕਵੇਂ ਸ਼ਬਦਾਂ ਵਿੱਚ ਜਵਾਬ ਦਿੱਤੇ। ਮਾਯੂਸ ਹੋ ਕੇ ਮੁਸਲਮਾਨਾਂ ਨੂੰ ਹੋਰ ਤਕਲੀਫ਼ਾਂ ਦੇਣ ਲੱਗੇ।