ਪੰਨਾ:ਕੁਰਆਨ ਮਜੀਦ – ਪੰਜਾਬੀ ਅਨੁਵਾਦ ਮੁਹੰਮਦ ਜਮੀਲ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(11)


ਮਦੀਨੇ ਲਈ ਹਿਜਰਤ ਇਸ ਬੈਅਤ ਤੋਂ ਬਾਅਦ ਮਦੀਨਾ ਵਿਖੇ ਇਸਲਾਮ ਹੋਰ ਫੈਲ ਗਿਆ। ਮੁਸ਼ਰਿਕਾਂ ਨੂੰ ਹੋਰ ਤਕਲੀਫ਼ ਹੋਈ ਅਤੇ ਮੁਸਲਮਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਦੇਣ ਲੱਗੇ । ਜਦੋਂ ਇਹ ਕੰਮ ਹੱਦੋਂ ਵੱਧ ਗਿਆ ਤਾਂ ਅੱਲਾਹ ਨੇ ਜਿਹਾਦ ਦੀ ਆਇਤ ਨਾਜ਼ਿਲ ਫ਼ਰਮਾਈ (ਲੜਾਈ ਕਰੋ ਤੁਸੀਂ ਇਹਨਾਂ ਨਾਲ ਇਸ ਤੋਂ ਪਹਿਲਾਂ ਕਿ ਕੋਈ ਹੋਰ ਫ਼ਿਤਨਾ ਪੈਦਾ ਹੋਵੇ, ਸਾਰਾ ਦੀਨ ਅੱਲਾਹ ਦਾ ਹੈ। ਇਸ ਪਿੱਛੋਂ ਹਜ਼ੂਰ ਨੇ ਮੁਸਲਮਾਨਾਂ ਲਈ ਮੱਕੇ ਤੋਂ ਮਦੀਨੇ ਹਿਜਰਤ ਕਰਨ ਲਈ ਆਖਿਆ। ਸਿਰਕੱਢ ਸਹਾਬੀ ਵੀਹ ਸਵਾਰਾਂ ਦੇ ਨਾਲ ਮਦੀਨਾ ਲਈ ਰਵਾਨਾ ਹੋ ਗਏ।ਹਜ਼ਰਤ ਅਬੂ ਬਕਰ ਸਿੱਦੀਕ ਨੇ ਹਿਜਰਤ ਲਈ ਤਿਆਰੀ ਕੀਤੀ ਤਾਂ ਆਪ ਨੇ ਮਨਾ ਫ਼ਰਮਾ ਦਿੱਤਾ ਕਿ ਤੁਹਾਡੇ ਹਿਜਰਤ ਕਰਨ ਦਾ ਹੁਕਮ ਮੇਰੇ ਨਾਲ ਹੋਇਆ ਹੈ। ਇੱਕ ਇੱਕ ਕਰਕੇ ਸਾਰੇ ਸ਼ਹਾਬੀ ਮੱਕਾ ਤੋਂ ਚਲੇ ਗਏ ਸਿਰਫ਼ ਹਜ਼ੂਰ (ਸ.) ਦੇ ਨਾਲ ਹਜ਼ਰਤ ਅਬੂ ਬਕਰ ਸਿੱਦੀਕ ਅਤੇ ਹਜ਼ਰਤ ਅਲੀ ਹੀ ਰਹਿ ਗਏ ਸਨ। ਕੁਰੈਸ਼ ਦਾ ਮਸ਼ਵਰਾ | ਜਦੋਂ ਕੁਰੈਸ਼ ਵਾਲਿਆਂ ਨੇ ਮੁਸਲਮਾਨਾਂ ਦੇ ਮਦੀਨਾ ਜਾਣ ਅਤੇ ਇਸਲਾਮ ਫੈਲਣ ਨੂੰ ਸਮਝ ਲਿਆ ਤਾਂ ‘ਦਾਰੂਦਵਾ’ ਦੇ ਸਥਾਨ 'ਤੇ ਇਕੱਠੇ ਹੋ ਕੇ ਮਸ਼ਵਰਾ ਕੀਤਾ ਕਿ ਹਜ਼ਰਤ ਮੁਹੰਮਦ ਵੀ ਇਸੇ ਤਰ੍ਹਾਂ ਚਲੇ ਜਾਣਗੇ ਕਿੰਨਾ ਚੰਗਾ ਹੋਵੇ ਕਿ ਮੁਹੰਮਦ ਨੂੰ ਕੈਦ ਕਰ ਲਿਆ ਜਾਵੇ ਜਾਂ ਦੇਸ਼ ਨਿਕਾਲਾ ਦੇ ਦਿੱਤਾ ਜਾਵੇ | ਅਬੂ ਜਹਿਲ ਨੇ ਕਿਹਾ ਹਰੇਕ ਕਬੀਲੇ ਦਾ ਇੱਕ ਇੱਕ ਆਦਮੀ ਮਿਲ ਕੇ ਮੁਹੰਮਦ ਨੂੰ ਮਾਰ ਦੇਈਏ, ਸਾਰਿਆਂ ਨੇ ਇਸ ਰਾਏ ਨੂੰ ਪਸੰਦ ਕੀਤਾ। ਰਾਤ ਨੂੰ ਆਪ ਦੇ ਘਰ ਦੀ ਘੇਰਾਬੰਦੀ ਕੀਤੀ ਗਈ।ਉਸੇ ਰਾਤ ਆਪ ਨੂੰ ਰੱਬ ਵੱਲੋਂ ਸੰਕੇਤ ਮਿਲ ਗਿਆ ਅਤੇ ਹਜ਼ਰਤ ਅਲੀ ਨੂੰ ਆਪਣੇ ਬਿਸਤਰ 'ਤੇ ਲੋਕਾਂ ਦੀਆ ਅਮਾਨਤਾਂ ਸਪੁਰਦ ਕਰਕੇ ਅਗਲੀ ਸਵੇਰ ਆਉਣ ਲਈ ਕਹਿ ਦਿੱਤਾ। ਆਪ ਅਤੇ ਅਬੂ ਬਕਰ ਸਿੱਦੀਕ (ਰਜ਼ੀ.) ਸੂਰਤ ਯਾਸੀਨ ਪੜ ਕੇ ਘਰੋਂ ਨਿੱਕਲੇ। ਅਬਦੁੱਲਾਹ ਬਿਨ ਅਰੀਕਤ ਨੂੰ ਉਜਰਤ ਦੇ ਕੇ ਮਦੀਨੇ ਦਾ ਰਾਹਬਰ ਨਿਯੁਕਤ ਕਰਕੇ ਚਾਲੇ ਪਾਏ। ਸੌਰ ਦੀ ਗੁਫਾ ਮੱਕਾ ਨਿਕਲ ਕੇ ਆਪ ਨੇ ਸੌਰ ਗੁਫਾ ਵਿੱਚ ਪਨਾਹ ਲਈ। ਮੱਕਾ ਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਹਜ਼ਰਤ ਮੁਹੰਮਦ ਨੂੰ ਗ੍ਰਿਫ਼ਤਾਰ ਕਰਨ ਲਈ ਸੌ ਊਠ ਇਨਾਮ ਵਜੋਂ ਦੇਣ ਦਾ ਐਲਾਨ ਕਰ ਦਿੱਤਾ। ਜਦੋਂ ਤਿੰਨ ਦਿਨ ਲੰਘ ਗਏ ਸ਼ੋਰ ਸ਼ਰਾਬਾ ਕੁੱਝ ਘੱਟ ਗਿਆ ਤਾਂ ਅਬਦੁੱਲਾਹ ਨੇ ਇੱਕ ਉਨਣੀ ਇਹਨਾਂ ਲਈ ਅਤੇ ਇੱਕ ਆਪਣੇ ਲਈ ਲਿਆ ਕੇ ਸਫ਼ਰ ਸ਼ੁਰੂ ਕੀਤਾ। ਹਜ਼ੂਰ ਇੱਕ ਉਠਣੀ 'ਤੇ ਸਵਾਰ ਹੋਏ ਅਤੇ ਅਬਦੁੱਲਾਹ ਬਿਨ ਅਰੀਕਤ ਦੂਜੀ 'ਤੇ ਬੈਠ ਗਏ ਅਤੇ ਸ਼ਾਹ ਰਾਹ ਛੱਡ ਕੇ ਦੂਜੇ ਰਾਹ 'ਤੇ ਮਦੀਨੇ ਲਈ ਵਹੀਰਾਂ ਘੱਤ ਲਈਆਂ। ਪਹਿਲੀ ਰਾਤ ਅਤੇ ਅਗਲੀ ਦੁਪਹਿਰ ਤੱਕ ਸਫ਼ਰ ਕਰਦੇ ਰਹੇ। ਜਦੋਂ ਦੁਪਹਿਰ ਨੂੰ ਕੁੱਝ ਚਿਰ ਲਈ ਰੁਕੇ ਤਾਂ ਸੁਰਾਕਾ ਬਿਨ ਮਾਲਿਕ ਨੇ ਸੌ ਊਠਾਂ ਦੇ ਲਾਲਚ ਵਿੱਚ ਆਪ ਦਾ ਪਿੱਛਾ ਕੀਤਾ। ਆਪ ਨੇ ਸਰਾਭਾ ਲਈ ਬਦ ਦੁਆ ਫ਼ਰਮਾਈ ਤਾਂ ਘੋੜੇ ਦੇ ਚਾਰੋਂ ਪੈਰ ਜ਼ਮੀਨ ਵਿੱਚ ਧਸ ਗਏ।ਸੁਰਾਕਾ ਨੇ ਹਜ਼ਾਰ ਤੋਂ ਮੁਆਫ਼ੀ ਮੰਗੀ, ਹਜ਼ਰ ਨੇ ਮੁਆਫ਼ ਕਰ ਦਿੱਤਾ। ਸੁਰਾਕਾ ਮੱਕਾ ਪਰਤ ਗਿਆ ਅਤੇ ਆਪ ਦਾ ਪਿੱਛਾ ਕਰਨ ਵਾਲੇ ਲੋਕਾਂ ਨੂੰ ਵੀ ਨਾਲ ਮੋੜ ਕੇ ਲੈ ਗਿਆ। ਹਜ਼ਰ ਦੀ ਮਦੀਨਾ ਵਿਖੇ ਆਮਦ ਸਵੇਰੇ ਸਵੇਰੇ ਹਜ਼ਰ ਮਦੀਨਾ ਵਿਖੇ ਸ਼ਰੀਫ਼ ਲਿਆਏ। ਮਦੀਨੇ ਦੇ ਲੋਕ ਮੁਸਲਮਾਨ ਅਤੇ ਗੈਰ ਮੁਸਲਿਮ ਆਪ ਦੀ ਜ਼ਿਆਰਤ ਲਈ ਇਕੱਠੇ ਹੋਏ। ਹਰ ਉਸ ਸਥਾਨ 'ਤੇ ਠਹਿਰੇ ਜਿੱਥੇ ਅੱਜ ਕਲ ਮh , ਦਰਵਾਜਾ ਹੈ।ਇੱਥੇ ਪਹੁੰਚ ਕੇ ਆਪ ਨੇ ਮੁਹਾਜਿਰੀਨ ਅਤੇ ਅਨੁਸਾਰ ਵਿਚਕਾਰ ਭਾਈਬੰਦੀ ਕਰਵਾਈ ।ਇਸ ਇਸ ਗੱਲ ਦਾ ਗਵਾਹ ਹੈ ਕਿ ਇਹਨਾਂ ਵਿਚਕਾਰ ਹੋਈ ਭਾਈਬੰਦੀ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ। ਜ਼ਕਾਤ ਅਤੇ ਅਜ਼ਾਨ . | ਵੇਲੇ ਮਦੀਨਾ ਵਿਖੇ ਇਕ ਟਕਾਅ ਹੋ ਗਿਆ ਅਤੇ ਆਪ ਕੋਲ ਮੁਹਾਜਿਰੀਨ ਅਤੇ ਅਨੁਸਾਰ ਇਕੱਠੇ ਹੋ ਗਏ ਅਤੇ ਲੋਕਾਂ ਦੇ ਈਮਾਨ ਵਿੱਚ ਪਕਿਆਈ ਆ ਗਈ ਉਸ ਵੇਲੇ ਜ਼ਕਾਤ ਅਤੇ ਨਮਾਜ਼ ਫ਼ਰਜ਼ ਕੀਤੀ ਗਈ। ਅਬਦੁੱਲਾਹ ਬਿਨ ਸਲਾਮ ਜੋ ਯਹੂਦੀਆਂ ਦੇ ਧਰਮ ਗਿਆਨੀ ਸਨ ਇਸਲਾਮ ਵਿੱਚ ਦਾਖ਼ਲ ਹੋ ਗਏ। ਦਸ ਸਾਲਾਂ ਵਿੱਚ ਗ, 19 ਜੰਗਾਂ ਹੋਈਆਂ। ਸਿੱਟੇ ਵਜੋਂ ਆਪ ਦੀ ਵਫ਼ਾਤ ਤੋਂ ਪਹਿਲਾਂ ਸਾਰਾ ਅਰਬ ਇਸਲਾਮ ਵਿੱਚ ਦਾਖਿਲ ਹੋ ਗਿਆ ਸੀ।