ਸਮੱਗਰੀ 'ਤੇ ਜਾਓ

ਪੰਨਾ:ਕੁਰਆਨ ਮਜੀਦ – ਪੰਜਾਬੀ ਅਨੁਵਾਦ ਮੁਹੰਮਦ ਜਮੀਲ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(14)

ਕੁਰਆਨ ਮਜੀਦ 'ਤੇ ਇੱਕ ਝਾਤ

ਕੁਰਆਨ ਸ਼ਰੀਫ਼ ਅਸਮਾਨੀ ਸਹੀਫ਼ਿਆਂ ਵਿੱਚੋਂ ਉਹ ਆਖ਼ਰੀ ਸਹੀਫ਼ਾ ਹੈ ਜਿਹੜਾ ਅੰਤਲੇ ਨਬੀ ਹਜ਼ਰਤ ਮੁਹੰਮਦ (ਸ.) (570 ਈ. ਤੋਂ 632 ਈ.) 'ਤੇ 'ਵਹੀ' ਦੀ ਸ਼ਕਲ ਵਿੱਚ ਨਾਜ਼ਿਲ ਹੋਇਆ।ਲਫ਼ਜ਼ ਕੁਰਆਨ ਅਰਬੀ ਜ਼ੁਬਾਨ ਵਿੱਚ ਕਿਰਿਆ ਵੀ ਹੈ ਜਿਸ ਦੇ ਅਰਥ 'ਪੜ੍ਹਨ' ਦੇ ਹਨ। ਇਹ ਲਫ਼ਜ਼ ਅਸਲ ਆਰਾਮੀ ਜ਼ੁਬਾਨ ਵਿੱਚੋਂ ਆਇਆ।ਪਹਿਲੀ ਵਾਰੀ ਇਹ ਲਫ਼ਜ਼ ਸੂਰਤ ਮੁੱਜ਼ੀਮਿਲ (73-4) ਵਿੱਚ ਆਇਆ ਜਿਹੜੀ ਨਾਜ਼ਿਲ ਹੋਣ ਦੇ ਹਿਸਾਬ ਨਾਲ ਤੀਸਰੀ ਸੂਰਤ ਹੈ। ਲਫ਼ਜ਼ 'ਕੁਰਆਨ' ਅੱਲਾਹ ਦੀ ਇਸ ਕਿਤਾਬ ਵਿੱਚ 66 ਵਾਰੀ ਆਇਆ ਹੈ। ਕੁਰਆਨ ਕਰੀਮ ਦੇ ਨਾਂ ਕੁੱਝ ਹੋਰ ਵੀ ਹਨ ਜਿਵੇਂ 'ਅਲ-ਫ਼ਰਕਾਨ' (25-1) 'ਅਲਕਿਤਾਬ'(2-1) 'ਅੱਜ਼-ਜ਼ਿਕਰ' (43-44) ਆਦਿ। ਕਈ ਆਲਿਮਾਂ ਨੇ ਕੁਰਆਨ ਕਰੀਮ ਦੇ ਨੱਬੇ (90) ਨਾਂ ਦੱਸੇ ਹਨ।

ਕੁਰਆਨ ਦੀ ਅਸਲ ਨੀਂਹ ਇਲਾਹੀ ਵਹੀ 'ਤੇ ਆਧਾਰਿਤ ਹੈ ਜੋ ਸਰਵ-ਉੱਚ ਫ਼ਰਿਸ਼ਤੇ ਹਜ਼ਰਤ ਜਿਬਰਾਈਲ ਦੇ ਰਾਹੀਂ ਹਜ਼ਰਤ ਮੁਹੰਮਦ (ਸ.) 'ਤੇ ਨਾਜ਼ਿਲ ਹੁੰਦੀ ਰਹੀ।'ਵਹੀ' ਕੀ ਹੈ? ਅਤੇ ਕਿਸ ਤਰ੍ਹਾਂ ਨਾਜ਼ਿਲ ਹੋਈ।ਇਸ ਸਬੰਧੀ ਇਸਲਾਮੀ ਚਿੰਤਕਾਂ ਨੇ ਜਿਵੇਂ ਸ਼ਾਹ ਵਲੀ-ਉੱਲਾਹ ਦੇਹਲਵੀ 'ਹੁੱਜਤੁਲ ਬਾਲਿਗਾ' 'ਚ ਅਤੇ ਡਾ. ਹਮੀਦ ਉੱਲਾਹ ਨੇ 'ਮੁਹੰਮਦ ਰਸੂਲੁੱਲਾਹ' ਦੇ (ਅਧਿਆਇ:10, ਪੈਰਾ 272) ਵਿੱਚ ਬਹੁਤ ਕੁੱਝ ਲਿਖਿਆ ਹੈ।

ਪਹਿਲੀ 'ਵਹੀ' ਸੂਰਤ 'ਅਲਕ' ਦੀਆਂ ਆਇਤਾਂ 'ਇਕਰਾ ਬਿਸਮੀ ਰੱਬੀ ਕੱਲਾਜ਼ੀ ਖ਼ਲਕ' (96:15) ਨਾਜ਼ਿਲ ਹੋਈ। ਉਸ ਵੇਲੇ ਹਜ਼ਰਤ ਮੁਹੰਮਦ (ਸ.) ਦੀ ਉਮਰ ਚੰਨ ਦੇ ਹਿਸਾਬ ਨਾਲ 40 ਸਾਲ ਸੱਤ ਮਹੀਨੇ ਅਤੇ ਸੂਰਜ ਦੇ ਹਿਸਾਬ ਨਾਲ 39 ਸਾਲ 3 ਮਹੀਨੇ ਅਤੇ 16 ਦਿਨ ਸੀ।

ਜਿਬਰਾਈਲ ਅਮੀਨ ਨੇ 'ਇਕਰਾ' ਕਿਹਾ ਤਾਂ ਅੱਲਾਹ ਦੇ ਰਸੂਲ ਨੇ ਫ਼ਰਮਾਇਆ 'ਮਾ ਅਨਾ ਬਿਕਾਰੀ' (ਬੁਖ਼ਾਰੀ ਸ਼ਰੀਫ਼) ਤੋਂ ਜ਼ਾਹਿਰ ਹੁੰਦਾ ਹੈ ਹਜ਼ਰਤ ਜਿਬਰਾਈਲ ਕੁਰਆਨ ਕਰੀਮ ਨੂੰ 'ਲੌਹ' (ਤਖ਼ਤੀ) ਦੀ ਸ਼ਕਲ ਵਿੱਚ ਲਿਆਉਂਦੇ ਸਨ।

ਜਦੋਂ ਹਜ਼ੂਰ (ਸ.) ਨੇ ਪੜ੍ਹਨ ਤੋਂ ਅਸਮਰੱਥਾ ਪ੍ਰਗਟਾਈ ਤਾਂ ਜਿਬਰਾਈਲ ਨੇ ਕੁਰਆਨ ਦੇ ਇਹ ਬੋਲ ਤਾਂ ਦੇ ਜ਼ੁਬਾਨੀ ਯਾਦ ਕਰਵਾਏ ਅਤੇ ਆਪ ਦਾ ਸੀਨਾ ਮੁਬਾਰਕ ਇਲਮ-ਏ-ਲੁਦੁੱਨੀ ਲਈ ਖੋਲ੍ਹ ਦਿੱਤਾ ਗਿਆ ਤਾਂ ਆਪ ਨੇ ਆਪਣੇ ਆਪ ਇਹ ਅਲਫ਼ਾਜ਼ ਪੜ੍ਹ ਲਏ।ਇਸ ਰਵਾਇਤ ਤੋਂ ਆਪ ਦਾ ਕਿਸੇ ਸੰਸਾਰਿਕ ਉਸਤਾਦ ਤੋਂ ਨਾ ਪੜ੍ਹਿਆ ਹੋਣਾ ਸਾਬਿਤ ਹੁੰਦਾ ਹੈ।ਪਹਿਲੀ 'ਵਹੀ' ਆਉਣ ਨਾਲ ਦੁਨੀਆ ਦੇ ਇਤਿਹਾਸ ਦਾ ਇੱਕ ਨਵਾਂ ਪੰਨਾ ਖੁੱਲ੍ਹ ਗਿਆ ਅਤੇ ਉਸ ਦੌਰ ਵਿੱਚ ਇੱਕ ਅਜ਼ੀਮ ਇਨਕਲਾਬ ਦਾ ਆਗ਼ਾਜ਼ ਹੁੰਦਾ ਹੈ ਜਿਸ ਦੀ ਜੇਕਰ ਸਰਸਰੀ ਜਾਣ-ਪਛਾਣ ਕਰਵਾਈ ਜਾਵੇ ਤਾਂ ਹਜ਼ਾਰਾਂ ਪੰਨੇ ਲਿਖੇ ਜਾ ਸਕਦੇ ਹਨ।ਇੱਥੋਂ ਹੀ ਇਸਲਾਮ ਦਾ ਮੁੱਢ ਹੁੰਦਾ ਹੈ ਜਿਸ ਦੇ ਅਸਰਾਤ ਇੱਕ ਸਦੀ ਦੇ ਅੰਦਰ ਦੁਨੀਆ ਦੇ ਤਿੰਨੋਂ ਮਹਾਂ-ਦੀਪਾਂ ਤੱਕ ਪਹੁੰਚ ਗਏ।ਇਹ ਪਹਿਲੀ 'ਵਹੀ' 17 ਰਮਜ਼ਾਨ ਨੂੰ ਉੱਤਰੀ।ਜਿਹੜੀ ਨਬੀ ਦੇ ਪੈਦਾ ਹੋਣ ਤੋਂ 41 ਸਾਲ ਬਾਅਦ ਅਤੇ ਈ. ਸਨ ਦਾ 609 ਵਾਂ ਸਾਲ ਸੀ।ਪਹਿਲੀ ਅਤੇ ਦੂਜੀ 'ਵਹੀ' ਦੇ ਵਿਚਕਾਰ ਕਾਫ਼ੀ ਫ਼ਾਸਲਾ ਰਿਹਾ। ਕਈ ਆਲਿਮਾਂ ਨੇ ਢਾਈ ਸਾਲ ਦੀ ਮੁੱਦਤ ਮੰਨਿਆ ਹੈ ਜਿਸ ਨੂੰ ਫ਼-ਤ-ਰਾ ਆਖਿਆ ਜਾਂਦਾ ਹੈ।ਦੂਜੀ 'ਵਹੀ' ਸੂਰਤ ਮੁੱਦੱਸਿਰ (74:1-2) ਇਸ ਪਿੱਛੋਂ 12 ਸਾਲ 5 ਮਹੀਨੇ ਅਤੇ 13 ਦਿਨ ਤੱਕ (ਭਾਵ ਪਹਿਲੀ ਰਬੀ-ਉਲ-ਅੱਵਲ ਨਬੀ ਦਾ 54ਵਾਂ ਸਾਲ ਸੀ) 'ਵਹੀ' ਮੱਕਾ ਮੁਕੱਰਮਾ ਤੱਕ ਨਾਜ਼ਿਲ ਹੁੰਦੀ ਰਹੀ।'ਵਹੀ' ਆਮ ਤੌਰ 'ਤੇ ਦਿਨ ਵੇਲੇ ਨਾਜ਼ਿਲ ਹੁੰਦੀ ਸੀ।ਕੁੱਝ ਸੂਰਤਾਂ ਜਿਵੇਂ ਅਲ-ਅਨਆਮ, ਅਲ-ਫ਼ਲਕ, ਅੰਨਾਸ ਰਾਤ ਵੇਲੇ ਨਾਜ਼ਿਲ ਹੋਈਆਂ।ਅੱਲਾਮਾ ਸੁਯੂਤੀ ਨੇ 'ਅਲ-ਇੱਤਕਾਨ' ਵਿੱਚ ਉਹਨਾਂ ਆਇਤਾਂ ਦਾ ਜ਼ਿਕਰ ਵੀ ਕੀਤਾ ਹੈ ਜਿਹੜੀਆਂ ਗਰਮੀ ਜਾਂ ਸਰਦੀ ਦੇ ਮੌਸਮ ਵਿੱਚ ਨਾਜ਼ਿਲ ਹੋਈਆਂ ਸਨ।

ਇਸ ਤਾਰੀਖ਼ ਤੋਂ ਬਾਅਦ 9 ਜ਼ਿਲ ਹਿੱਸਾ ਹਜ਼ੂਰ ਦੀ 63 ਸਾਲ ਦੀ ਉਮਰ ਤੱਕ 'ਵਹੀ' ਮਦੀਨਾ ਨਿਵਾਸ ਸਥਾਨ ਵਿਖੇ ਉੱਤਰਦੀ ਰਹੀ।ਅਕਸਰ ਆਲਿਮਾਂ ਨੇ 'ਅਲਯੌਮਾ ਅਕਮਲਤੂ' ਤੋਂ 'ਨਿਅਮਤੀ' (5:3) ਤੱਕ ਆਖ਼ਿਰੀ ‘ਵਹੀ' ਆਖਿਆ ਹੈ। ਕਈਆਂ ਨੇ ਆਖ਼ਰੀ ਸੂਰਤ 'ਇਜ਼ਾ ਜਾਆ ਨਸਰੁੱਲ੍ਹਾ' (110:1) ਨੂੰ ਕਿਹਾ ਹੈ の