(15)
ਹਜ਼ਰਤ ਅਬਦੁੱਲਾਹ ਬਿਨ ਅੱਬਾਸ (ਰਜ਼ੀ.) ਤੋਂ ਰਵਾਇਤ ਹੈ ਕਿ ਸੂਰਤ ਅਲ ਬਕਰ ਦੀ (ਆਇਤ 81) 'ਵੱਤਾਕੂ ਯੌਮਨ ਤੁਰਜਾਊਨ' ਤੋਂ 'ਲਾ ਯੁਜ਼ਲਾਮੂਨ' (2:281) ਹਜ਼ੂਰ ਦੀ ਵਫ਼ਾਤ ਤੋਂ 7 ਦਿਨ ਜਾਂ 9 ਦਿਨ ਪਹਿਲਾਂ ਨਾਜ਼ਿਲ ਹੋਈ ਸੀ
ਕੁਰਆਨ ਕਰੀਮ ਦੇ ਨਾਜ਼ਿਲ ਹੋਣ ਦੇ ਪਹਿਲੇ ਦਿਨ ਤੋਂ ਹੀ ਹਿਫ਼ਜ਼ (ਜ਼ੁਬਾਨੀ ਯਾਦ ਕਰਨਾ) ਅਤੇ ਇਸ ਨੂੰ ਲਿਖਿਆ ਜਾਣ ਲੱਗਿਆ।ਇਸ ਨੂੰ 'ਜ਼ਾਲਿਕਲ ਕਿਤਾਬੂ ਲਾ ਰੈਬਾ ਫ਼ੀਹੀ' (1:1) ਕਿਹਾ ਹੈ, ਕਿਤਾਬ ਲਈ ਲਿਖਿਆ ਹੋਣਾ ਜ਼ਰੂਰੀ ਹੈ।ਕੁਰਆਨ ਵਿੱਚ 'ਲਾਯਾ ਮੁੱਸੁਹੂ ਇੱਲਲ ਮੁਤਾਹਰੂਨ' (ਇਸ ਨੂੰ ਪਾਕੀ ਦੀ ਹਾਲਤ ਵਿੱਚ ਹੀ ਹੱਥ ਲਾਇਆ ਜਾਵੇ) ਤੋਂ ਜ਼ਾਹਿਰ ਹੁੰਦਾ ਹੈ ਕਿ ਹੱਥ ਲਾਉਣ ਲਈ ਵੀ ਕਿਸੇ ਚੀਜ਼ 'ਤੇ ਲਿਖਿਆ ਹੋਣਾ ਜ਼ਰੂਰੀ ਹੈ।ਇਸ ਤਰ੍ਹਾਂ ਦੀਆਂ ਹੋਰ ਵੀ ਸ਼ਹਾਦਤਾਂ ਮਿਲਦੀਆਂ ਹਨ।ਇਸ ਗੱਲ ਤੋਂ ਇਹ ਸੋਚਣਾ ਗ਼ਲਤ ਹੋਵੇਗਾ ਕਿ ਹਜ਼ੂਰ ਦੇ ਜ਼ਮਾਨੇ ਵਿੱਚ ਕੁਰਆਨ ਕਰੀਮ ਲਿਖਿਆ ਹੋਇਆ ਮੌਜੂਦ ਨਹੀਂ ਸੀ।ਬੁਖ਼ਾਰੀ ਦੀ ਰਿਵਾਇਤ ਹੈ ਕਿ ਇੱਕ ਥਾਂ ਅਤੇ ਜਿਲਦ ਸਮੇਤ ਮੌਜੂਦ ਸੀ। ਹਜ਼ੂਰ (ਸ.) ਹਰ ਸਾਲ ਕੁਰਆਨ ਕਰੀਮ ਸੁਣਿਆ ਕਰਦੇ ਸਨ। ਆਖ਼ਰੀ ਰਮਜ਼ਾਨ ਵਿੱਚ ਤਾਂ ਆਪ ਨੇ ਦੋ ਵਾਰੀ ਸੁਣਿਆ ਸੀ।(ਸ਼ਾਤਬੀ)
ਨਾਜ਼ਿਲ ਹੋਣ ਪੱਖੋਂ ਕੁਰਆਨ ਕਰੀਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ (1) ਮੱਕੀ (2) ਮਦਨੀ।ਮੱਕੀ 86 ਸੂਰਤਾਂ ਹਨ ਜਿਹੜੀਆਂ ਆਮ ਤੌਰ 'ਤੇ ਸੰਖੇਪ ਵਿੱਚ ਹਨ ਜਿਹਨਾਂ ਦੇ ਵਿਸ਼ੇ ਤੌਹੀਦ, ਇਬਾਦਤਾਂ, ਮਰਨ ਤੋਂ ਪਹਿਲਾਂ ਅਤੇ ਮਰਨ ਤੋਂ ਬਾਅਦ, ਆਖ਼ਿਰਤ, ਕਿਆਮਤ, ਇਨਾਮ ਅਤੇ ਸਜ਼ਾ, ਜੰਨਤ ਅਤੇ ਦੋਜ਼ਖ਼, ਚੰਗਾ ਸਲੂਕ ਅਤੇ ਚੰਗੀਆ ਕਦਰਾਂ ਕੀਮਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਆਮ ਇਨਸਾਨਾਂ ਨੂੰ ਸੰਬੋਧਨ ਕੀਤਾ ਗਿਆ ਹੈ।ਮਦਨੀ ਸੂਰਤਾਂ ਵਿੱਚ ਕੁਰਆਨ ਦਾ 30/11 ਹਿੱਸਾ ਅਤੇ 28 ਸੂਰਤਾਂ ਹਨ ਜਿਹੜੀਆਂ ਕੁੱਝ ਲੰਬੀਆਂ ਹਨ ਜਿਸ ਵਿੱਚ ਐ ਈਮਾਨ ਵਾਲਿਓ! ਨਾਲ ਖ਼ਿਤਾਬ ਕੀਤਾ ਗਿਆ ਹੈ ਅਤੇ ਸ਼ਰ੍ਹਾ ਦੇ ਹੁਕਮ ਬਿਆਨ ਕੀਤੇ ਗਏ ਹਨ।
ਮੱਕੀ 35 ਸੂਰਤਾਂ ਵਿੱਚ ਕਈ ਆਇਤਾਂ ਮਦਨੀ ਅਤੇ ਮਦਨੀ 8 ਸੂਰਤਾਂ ਵਿੱਚ ਕਈ ਆਇਤਾਂ ਮੱਕੀ ਵੀ ਹਨ।ਕਈ ਆਇਤਾਂ ਨਾ ਮੁੱਕਾ ਅਤੇ ਨਾ ਮਦੀਨਾ ਵਿਖੇ ਬਲਕਿ ਰਸਤੇ ਵਿੱਚ ਨਾਜ਼ਿਲ ਹੋਈਆਂ।ਆਲਿਮਾਂ ਨੇ ਸਹੂਲਤ ਦੇ ਲਈ ਹਿਜਰਤ ਤੋਂ ਪਹਿਲੀਆਂ ਸੂਰਤਾਂ ਨੂੰ ਮੱਕੀ ਅਤੇ ਬਾਅਦ ਵਾਲੀਆਂ ਨੂੰ ਮਦਨੀ ਮੰਨਿਆ ਹੈ।ਸੂਰਤ ਹੈ। ਸੂਰਤ ਤੋਬਾ ਦੀਆਂ 107 ਤੋਂ 110 ਆਇਤਾਂ ਗ਼ਜ਼ਬਾ-ਏ-ਤਬੂਕ ਦੀ ਵਾਪਸੀ ਸਮੇਂ ਜਦੋਂ ਹਜ਼ੂਰ ਊਠਣੀ ਦੀ ਪਿੱਠ 'ਤੇ ਸਵਾਰ ਸਨ ਰਸਤੇ ਵਿੱਚ ਨਾਜ਼ਿਲ ਹੋਈਆਂ।
ਕੁਰਆਨ ਕਰੀਮ ਨੂੰ ਸੱਤ ਮੰਜ਼ਿਲਾਂ ਵਿੱਚ ਵੰਡਿਆ ਗਿਆ ਹੈ।ਕਈ ਰਵਾਇਤਾਂ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਹਜ਼ੂਰ (ਸ.) ਨੇ ਸੱਤ ਦਿਨਾਂ ਵਿੱਚ ਕੁਰਆਨ ਕਰੀਮ ਖ਼ਤਮ ਕੀਤਾ ਸੀ। ਇਹਨਾਂ ਮੰਜ਼ਿਲਾਂ ਨੂੰ 'ਆਲਿ ਫ਼ਮੀ ਬੀਸ਼ੌਕ' ਕਹਿੰਦੇ ਹਨ।ਭਾਵ ਫ਼ੇ ਤੋਂ ਫ਼ਾਤਿਹਾ, ਮੀਮ ਤੋਂ ਮਾਇਦਾ, ਈਏ ਤੋਂ ਯੂਨੁਸ, ਬੇ ਤੋਂ ਬਨੀ ਇਸਰਾਈਲ, ਸ਼ੀਨ ਤੋਂ ਸ਼ੋਅਰਾ ਵਾ ਤੋਂ ਵ ਸਾਫ਼ਾਤ, ਕਾਫ਼ ਤੋਂ ਕਾਫ਼।ਪਹਿਲੇ ਦਿਨ 3, ਦੂਜੇ ਦਿਨ 5, ਤੀਸਰੇ ਦਿਨ 7, ਚੌਥੇ ਦਿਨ 9, ਪੰਜਵੇਂ ਦਿਨ 11, ਛੇਵੇਂ ਦਿਨ 13, ਸੱਤਵੇਂ ਦਿਨ 65 ਸੂਰਤਾਂ, ਇੱਕ ਮਹੀਨੇ ਵਿੱਚ ਖ਼ਤਮ ਕਰਨ ਦੇ ਲਈ 30 ਪਾਰੇ ਬਾਅਦ ਵਿੱਚ ਬਣਾਏ ਗਏ ਹਨ।
ਕੁਰਆਨ ਕਰੀਮ ਦੀਆਂ ਕੁੱਲ 114 ਸੂਰਤਾਂ ਹਨ।ਆਇਤਾਂ ਦੀ ਗਿਣਤੀ ਵਿੱਚ ਮੱਤਭੇਦ ਹੈ ਕਿਸੇ ਨੇ ਵਸਲ ਨੂੰ ਮੰਨਿਆ ਹੈ ਤਾਂ 6218 ਆਇਤਾਂ ਬਣਦੀਆ ਹਨ, ਕਿਸੇ ਨੇ ਵਸਲ ਨੂੰ ਨਹੀਂ ਮੰਨਿਆ ਤਾਂ 6666 ਆਇਤਾਂ ਬਣਦੀਆ ਹਨ। ਆਇਤਾਂ ਦੇ ਵਿਸ਼ਿਆਂ ਨੂੰ ਇਸ ਤਰ੍ਹਾਂ ਵੰਡਿਆ ਗਿਆ ਹੈ ਕਿ ਵਾਅਦੇ ਦੀਆਂ ਇੱਕ ਹਜ਼ਾਰ ਆਇਤਾਂ, ਚੇਤਾਵਨੀ ਦੀਆਂ ਇੱਕ ਹਜ਼ਾਰ ਆਇਤਾਂ, ਮਨਾਹੀ ਦੀਆਂ ਇੱਕ ਹਜ਼ਾਰ ਅਇਤਾਂ, ਹੁਕਮ ਦੀਆਂ ਇੱਕ ਹਜ਼ਾਰ ਆਇਤਾਂ, ਹਲਾਲ ਜਾਂ ਜਾਇਜ਼ ਦੀਆਂ 250 ਆਇਤਾਂ, ਹਰਾਮ ਸਬੰਧੀ 250 ਆਇਤਾਂ, ਉਦਾਹਰਨਾਂ ਦੇ ਤੌਰ 'ਤੇ ਇੱਕ ਹਜ਼ਾਰ ਆਇਤਾਂ, ਨਬੀਆਂ ਦੇ ਕਿੱਸਿਆਂ ਸਬੰਧੀ ਇੱਕ ਹਜ਼ਾਰ ਆਇਤਾਂ, ਸਿਫ਼ਤ ਸਲਾਹ ਦੀਆਂ 100 ਆਇਤਾਂ ਹਨ। ਵਿਸ਼ਿਆਂ ਪੱਖੋਂ ਕਈ ਸੂਰਤਾਂ 'ਤਵਾਲ' (ਵੱਡੀਆਂ) ਹਨ, ਕਈਆਂ ਨੂੰ 'ਅਲਮੌਊਨ' ਕਿਹਾ ਜਾਂਦਾ ਹੈ ਜਿਸ ਵਿੱਚ ਘੱਟੋ ਘੱਟ 100 ਆਇਤਾਂ ਹੁੰਦੀਆ ਹਨ।ਸੂਰਤ 'ਯਾਸੀਨ' ਤੋਂ ਸੂਰਤ 'ਕਾਫ਼' ਤੱਕ 'ਮਸਾਨੀ' ਅਖਵਾਉਂਦੀਆਂ ਹਨ। ਇਸ ਕਰਕੇ ਇਹਨਾਂ ਵਿੱਚ ਹੁਕਮ ਅਤੇ ਮਿਸਾਲਾਂ ਨੂੰ ਵਾਰੋ ਵਾਰੀ ਦੁਹਰਾਇਆ ਗਿਆ ਹੈ। ਛੋਟੀਆਂ ਜਿਹੜੀਆਂ ਆਮ ਤੌਰ 'ਤੇ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆ ਹਨ ਨੂੰ 'ਅਲ-