(21)
1. ਸੂਰਤ ਅਲ-ਫ਼ਾਤਿਹਾ (ਮੱਕਾ ਵਿਖੇ ਨਾਜ਼ਿਲ ਹੋਈ)
ਇਸ ਸੂਰਤ ਵਿੱਚ 7 ਆਇਤਾਂ, 1 ਰੁਕੂਅ, ਅਰਬੀ ਦੇ 25 ਸ਼ਬਦ, ਅਤੇ 123 ਅੱਖਰ ਹਨ।
ਸ਼ੁਰੂ ਅੱਲਾਹ ਦੇ ਨਾਂ ਨਾਲ ਜੋ ਬੇਹੱਦ ਮਿਹਰਬਾਨ, ਨਿਹਾਇਤ ਰਹਿਮ ਫ਼ਰਮਾਉਣ ਵਾਲਾ ਹੈ।
ਹਰ ਤਰ੍ਹਾਂ ਦੀ ਤਾਰੀਫ਼ ਅੱਲਾਹ ਲਈ ਹੀ ਹੈ, ਜੋ ਸਾਰੇ ਜਹਾਨਾਂ ਦਾ ਪਰਵਰਦਿਗਾਰ ਹੈ। (1) ਬੇਹੱਦ ਮਿਹਰਬਾਨ, ਅਤਿਅੰਤ ਰਹਿਮ ਵਾਲਾ ਹੈ। (2) ਇਨਸਾਫ਼ ਦੇ ਦਿਨ ਦਾ ਮਾਲਿਕ ਹੈ। (3) (ਐ ਅੱਲਾਹ!) ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਰੇ ਕੋਲੋਂ ਹੀ ਮਦਦ ਮੰਗਦੇ ਹਾਂ। (4) ਸਾਨੂੰ ਸਿੱਧੇ ਰਸਤੇ 'ਤੇ ਚਲਾ। (5) ਉਹਨਾਂ ਲੋਕਾਂ ਦੇ ਰਸਤੇ 'ਤੇ ਜਿਹਨਾਂ ਉੱਤੇ ਤੂੰ ਆਪਣਾ ਫ਼ਜ਼ਲ ਅਤੇ ਕਰਮ ਫ਼ਰਮਾਉਂਦਾ ਰਿਹਾ। (6) ਨਾ ਕਿ ਉਹਨਾਂ (ਲੋਕਾਂ) ਦੇ ਰਸਤੇ 'ਤੇ ਜਿਹਨਾਂ 'ਤੇ ਤੇਰਾ ਗ਼ਜ਼ਬ ਨਾਜ਼ਿਲ ਹੋਇਆ ਅਤੇ ਨਾ ਗੁੰਮਰਾਹਾਂ ਦੇ।(7)
ਛਲੱਦਾਅੱਲੀਨ (1): ਇਸ ਸੂਰਤ ਵਿੱਚ ਰੱਬ ਨੇ ਆਪਣੇ ਬੰਦਿਆਂ ਦੇ ਮੂੰਹੋਂ ਅਖਵਾਇਆ ਹੈ ਕਿ ਇਸ ਤਰ੍ਹਾਂ ਕਿਹਾ ਕਰੋ।
ਤਾਰੀਫ਼-ਵਡਿਆਈ, ਬਜ਼ੁਰਗੀ, ਉਸਤਤ। ਪਰਵਰਦਿਗਾਰ-ਪਾਲਣਹਾਰ, ਰੱਬ। ਇਬਾਦਤ-ਬੰਦਗੀ। ਫ਼ਜ਼ਲ-ਮਿਹਰ, ਅਨਾਇਤ। ਗ਼ਜ਼ਬ-ਗ਼ੁੱਸਾ, ਕਹਿਰ, ਅਜ਼ਾਬ।