ਪੰਨਾ:ਕੁਰਆਨ ਮਜੀਦ – ਪੰਜਾਬੀ ਅਨੁਵਾਦ ਮੁਹੰਮਦ ਜਮੀਲ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(8)


ਸਥਾਨ 'ਤੇ ਆਪ ਦੀ ਅੰਮੀ ਜਾਨ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉੱਥੇ ਹੀ ਵਫ਼ਾਤ ਪਾ :: ਗਈਂ। ਜਦੋਂ ਆਪ ਅੱਠ ਸਾਲਾਂ ਦੇ ਹੋਏ ਤਾਂ ਦਾਦਾ ਅਬਦੁਲ ਮੁਤਲਿਬ ਦਾ ਵੀ ਇੰਤਕਾਲ ਹੋ ਗਿਆ। ਉਹ ਮਰਨ : ਸਮੇਂ ਆਪ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਅਬੂ ਤਾਲਿਬ ਦੇ ਸਪੁਰਦ ਕਰ ਗਏ ਪਰੰਤੂ ਅਬੂ ਤਾਲਿਬ ਨੇ ਆਪ ਨਾਲ ਪੁੱਤਰਾਂ ਵਾਂਗ ਨਰਮ ਸਲੂਕ ਨਹੀਂ ਕੀਤਾ। ਬਚਪਨ ਦੌਰਾਨ ਆਪ (ਸ.) ਅਰਬ ਦੀਆਂ ਅਨਪੜ੍ਹਤਾ ਦੀਆਂ ਰਸਮਾਂ ਅਤੇ ਖੇਡ ਤਮਾਸ਼ੇ ਤੋਂ ਦੂਰ ਰਹਿੰਦੇ ਸਨ। ਜਦੋਂ ਆਪ ਤੇਰ੍ਹਾਂ ਸਾਲਾਂ ਦੇ ਹੋਏ ਤਾਂ ਆਪ ਨੇ ਆਪਣੇ ਚਾਚੇ ਅਬੂ ਤਾਲਿਬ ਦੇ ਨਾਲ ਸ਼ਾਮ ਅਤੇ ਬਸਰਾ ਦਾ ਸਫ਼ਰ ਕੀਤਾ। ਸਫ਼ਰ ਦੌਰਾਨ ਕਈ ਨਜੂਮੀ ਮਿਲੇ ਜਿਹਨਾਂ ਨੇ ਆਪ ਨੂੰ ਵੇਖਦੇ ਹੀ ਆਪ ਵਿੱਚ ਨਬੀਆਂ ਵਾਲੀਆਂ ਸਿਫ਼ਤਾਂ ਨੂੰ ਪਛਾਣ ਲਿਆ ਅਤੇ ਆਪਣੀ ਕੌਮ ਨੂੰ ਬੁਲਾਇਆ, ਆਪ ਨੂੰ ਨਬੀ ਬਣਨ ਦੀ ਖ਼ੁਸ਼ਖ਼ਬਰੀ ਦਿੱਤੀ। ਦੋ ਵਾਰੀ ਆਪ (ਸ.) ਹਜ਼ਰਤ ਖ਼ਦੀਜਾ ਦਾ ਸਮਾਨ ਲੈ ਕੇ ਇਹਨਾਂ ਦੇ ਸੇਵਕ ਮੈਸਰਾ ਆਪ (ਸ.) ਨਾਲ ਸ਼ਾਮ ਵਿਖੇ ਵਪਾਰ ਸਬੰਧੀ ਗਏ। ਇਸ ਦੌਰਾਨ ਨਸਤੂਰਾ ਨਾਮੀਂ ਨਜੂਮੀ ਨੇ ਮੈਸਰਾਂ ਨੂੰ ਇਹਨਾਂ ਦੇ ਨਬੀ ਹੋਣ ਦੀ ਗੱਲ ਆਖੀ। ਸੇਵਕ ਨੇ ਵਾਪਸੀ ਸਮੇਂ ਨਜੂਮੀ ਦੀ ਗੱਲ ਹਜ਼ਰਤ ਖ਼ਦੀਜਾ ਨੂੰ ਦੱਸੀ। ਹਜ਼ਰਤ ਖ਼ਦੀਜਾ ਨੇ ਆਪ ਨਾਲ ਨਿਕਾਹ ਦਾ ਪੈਗਾਮ ਭੇਜਿਆ ਤਾਂ ਹਜ਼ਰਤ ਅਬੂ ਤਾਲਿਬ ਨੇ ਆਪ ਦਾ ਨਿਕਾਹ ਹਜ਼ਰਤ ਖ਼ਦੀਜਾ ਨਾਲ ਕਰਵਾ ਦਿੱਤਾ। ਉਸ ਵੇਲੇ ਆਪ ਦੀ ਉਮਰ ਪੱਚੀ ਸਾਲ ਅਤੇ ਹਜ਼ਰਤ ਖ਼ਦੀਜਾ ਦੀ ਉਮਰ ਚਾਲੀ ਸਾਲ ਸੀ। ਜਦੋਂ ਆਪ ਦੀ ਉਮਰ ਪੈਂਤੀ ਸਾਲ ਦੀ ਹੋਈ ਤਾਂ ਕੁਰੈਸ਼ ਵਾਲਿਆਂ ਨੇ ਕਾਅਬਾ ਨੂੰ ਦੁਬਾਰਾ ਬਣਾਉਣ ਦਾ ਇਰਾਦਾ ਕੀਤਾ। ਜਦੋਂ ਹਜਰ-ਏ-ਅਸਵਦ (ਕਾਲੇ ਪੱਥਰ) ਦੇ ਰੱਖਣ ਦੀ ਨੌਬਤ ਆਈ ਤਾਂ ਆਪਸ ਵਿੱਚ ਲੜਾਈ ਝਗੜਾ ਹੋਣ ਲੱਗਾ। ਹਰੇਕ ਆਦਮੀ ਇਹ ਚਾਹੁੰਦਾ ਸੀ ਕਿ ਇਸ ਪੱਥਰ ਨੂੰ ਮੈਂ ਰੱਖਾਂ। ਬਨੁ ਉਮੱਯਾ ਨੇ ਮਸ਼ਵਰੇ ਨਾਲ ਫ਼ੈਸਲਾ ਸੁਣਾਇਆ ਕਿ ਕੱਲ ਜਿਹੜਾ ਆਦਮੀ ਕਾਅਬੇ ਅੰਦਰ ਸਭ ਤੋਂ ਪਹਿਲਾਂ ਦਾਖ਼ਿਲ ਹੋਵੇਗਾ ਉਹੀ ਪੱਥਰ ਰੱਖੇਗਾ। ਅਗਲੀ ਸਵੇਰ ਹਜ਼ੂਰ (ਸ.) ਸਭ ਤੋਂ ਪਹਿਲਾਂ ਤਸ਼ਰੀਫ਼ ਲਿਆਏ ।ਸਾਰੇ ਲੋਕਾਂ ਨੇ ਕਿਹਾ ਕਿ ਇਹ ਅਮਾਨਤਦਾਰ ਹਨ ਇਹੋ ਫ਼ੈਸਲਾ ਕਰਨਗੇ । ਆਪ ਨੇ ਇੱਕ ਕਪੜਾ ਵਿਛਾਇਆ ਅਤੇ ਹਜਰ-ਏ ਅਸਵਦ ਨੂੰ ਉਸ ਵਿੱਚ ਰੱਖਿਆ ਅਤੇ ਚਾਰੋਂ ਖ਼ਾਨਦਾਨਾਂ ਦੇ ਸਰਦਾਰਾਂ ਨੂੰ ਬੁਲਾ ਕੇ ਕੱਪੜੇ ਦੇ ਚਾਰੋ ਕੋਨੇ ਫੜਾ ਦਿੱਤੇ ਅਤੇ ਇਸ ਨੂੰ ਉੱਚਾ ਚੁੱਕਣ ਲਈ ਕਿਹਾ। ਜਦੋਂ ਪੱਥਰ ਆਪਣੇ ਸਥਾਨ 'ਤੇ ਪਹੁੰਚਿਆ ਤਾਂ ਆਪ ਨੇ ਆਪਣੇ ਹੱਥੀਂ ਉਸ ਨੂੰ ਰੱਖ ਦਿੱਤਾ। ਆਪ ਦੀ ਜਵਾਨੀ ਵੇਲੇ ਲੋਕ ਆਪ ਨੂੰ 'ਅਮੀਨ' ਕਹਿ ਕੇ ਸੱਦਦੇ ਸਨ। ਨਬੀ ਬਣਨਾ 'ਵਹੀ' ਦੇ ਆਉਣ ਤੋਂ ਪਹਿਲਾਂ ਆਪ ਨੂੰ ਸੱਚੇ ਸੁਪਨੇ ਆਇਆ ਕਰਦੇ ਸਨ। ਧਾਰਮਿਕ ਗਿਆਨੀਆਂ ਅਤੇ ਨਜੂਮੀਆਂ ਵਿਚਕਾਰ ਇਸ ਗੱਲ ਦੀ ਚਰਚਾ ਆਮ ਹੋਣ ਲੱਗੀ। ਆਪ ਇਕਾਂਤ ਵਿੱਚ ਇਬਾਦਤ ਕਰਨ ਨੂੰ ਪਸੰਦ ਕਰਦੇ ਅਤੇ 'ਹਿਰਾ' ਨਾਮੀ ਗੁਫਾ ਵਿੱਚ ਲਗਾਤਾਰ ਦੋ-ਦੋ ਚਾਰ-ਚਾਰ ਰਾਤਾਂ ਗੁਜ਼ਾਰ ਦਿੰਦੇ । ਚਾਲੀ ਸਾਲ ਦੀ ਉਮਰ ਵਿੱਚ ਆਪ ਨੂੰ 'ਵਹੀ ਆਉਣ ਲੱਗੀ ਭਾਵ ਫ਼ਰਿਸ਼ਤਾ ਆਦਮੀ ਦੀ ਸ਼ਕਲ ਵਿੱਚ ਆਉਂਦਾ ਅਤੇ ਆਪ ਨਾਲ ਗੱਲਬਾਤ ਕਰਦਾ। ਹਜ਼ਰਤ ਖ਼ਦੀਜਾ ਨੇ ਆਪ ਦੀਆਂ ਗੱਲਾਂ ਦੀ ਤਸਦੀਕ ਕੀਤੀ ਹੈ ਅਤੇ ਆਪ 'ਤੇ ਈਮਾਨ ਲੈ ਆਈ। ਇਸ ਪਿੱਛੋਂ ਨਮਾਜ਼ ਫ਼ਰਜ਼ ਹੋ ਗਈ, ਜਿਬਰਾਈਲ ਫ਼ਰਿਸ਼ਤਾ ਆਇਆ ਵਜ਼ ਅਤੇ ਨਮਾਜ਼ ਪੜ੍ਹਨ ਦਾ ਸਾਰਾ ਤਰੀਕਾ ਦੱਸ ਗਿਆ। ਕੁਰੈਸ਼ ਵਿੱਚ ਦੀਨ ਦੀ ਦਾਅਵਤ ਆਪ ਨੇ ਸਭ ਤੋਂ ਪਹਿਲਾਂ ਆਪਣੇ ਚਾਚੇ ਅਬੂ ਤਾਲਿਬ ਨੂੰ ਦੀਨ ਵੱਲ ਪ੍ਰੇਰਿਆ ਪਰੰਤੁ ਅਬੂ ਤਾਲਿਬ ਨੇ ਆਪਣੇ ਪੁਰਖਿਆਂ ਦਾ ਦੀਨ ਛੱਡਣਾ ਸਵੀਕਾਰ ਨਹੀਂ ਕੀਤਾ। ਇਹ ਕਹਿ ਕੇ ਟਾਲ ਦਿੱਤਾ ਕਿ ਮੈਂ ਤੇਰੀ ਵਿਰੋਧਤਾ ਦੇਇ ਨਹੀਂ ਕਰਾਂਗਾ। ਸਭ ਤੋਂ ਪਹਿਲਾਂ ਖਦੀਜਾ (ਰ), ਅਬੂ ਬਕਰ (.), ਅਲੀ (ਰ.), ਜ਼ੈਦ ਬਿਨ ਹਾਰਸਾ (.), ਬਿਲਾਲ (ਰ), ਅਮਰ ਬਿਨ ਉਤਬਾ ਸਲਮਾ (ਰ.) ਅਤੇ ਖ਼ਾਲਿਦ ਬਿਨ ਸਈਦ (ਰ.) ਮੁਸਲਮਾਨ ਬਣੇ । ਇਹਨਾਂ ਤੋਂ ਬਾਅਦ ਕੁਰੈਸ਼ ਦੇ ਇੱਕ ਗਰੁੱਪ ਨੇ ਇਸਲਾਮ ਧਾਰਨ ਕੀਤਾ। 5 .