ਪੰਨਾ:ਕੁਰਆਨ ਮਜੀਦ – ਪੰਜਾਬੀ ਅਨੁਵਾਦ ਮੁਹੰਮਦ ਜਮੀਲ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(9)


ਇਹਨਾਂ ਪਿੱਛੋਂ ਉਸਮਾਨ ਬਿਨ ਅੱਫ਼ਾਨ (ਰ.), ਤਹਾ (.), ਸਅਦ ਬਿਨ ਵੱਕਾਸ ਅਬਦੁਰ ਤੇ ਰਹਿਮਾਨ ਬਿਨ ਔਫ਼ ਈਮਾਨ ਵਿੱਚ ਦਾਖਿਲ ਹੋਏ। ਇਹਨਾਂ ਤੋਂ ਬਾਅਦ ਅਬੁ ਉਬੈਦਾ, ਅਬੁ ਸਨਮਾ, ਸਈਦ ਦੀ ਪਤਨੀ ਫ਼ਾਤਿਮਾ, ਸਈਦ ਦੇ ਪਿਤਾ ਸ਼ੈਦ, ਉਮੈਰ, ਅਬਦੁੱਲਾਹ ਬਿਨ ਮਸਊਦ, ਜਾਅਫ਼ਰ ਬਿਨ ਅਬੀ ਤਾਲਿਬ ਇਹਨਾਂ ਦੀ ਪਤਨੀ ਸਾਇਬ ਅਤੇ ਯਾਸਿਰ ਆਦਿ ਮੁਸਲਮਾਨ ਬਣੇ। ਇਹਨਾਂ ਦੇ ਇਸਲਾਮ ਲੈ ਆਉਣ ਤੋਂ ਬਾਅਦ ਜਿਸ ਵਿੱਚ ਬੱਚੇ, ਜਵਾਨ, ਬੁੱਢੇ ਅਤੇ ਜ਼ਨਾਨੀਆਂ ਵੀ ਸ਼ਾਮਿਲ ਸਨ ਇੱਕ ਛੋਟੀ ਜਿਹੀ ਜਮਾਤ ਬਣ ਗਈ ਸੀ। ਮੁਸ਼ਰਿਕਾਂ ਦੇ ਡਰੋਂ ਇਹ ਲੋਕ ਸਵੇਰੇ ਜੰਗਲ ਵੱਲ ਨਿਕਲ ਜਾਂਦੇ ਸਨ। ਕੁਰੈਸ਼ ਦੀ ਕੋਈ ਅਜਿਹੀ ਮਜਲਿਸ ਨਹੀਂ ਹੁੰਦੀ ਸੀ ਜਿਸ ਵਿੱਚ ਇਸਲਾਮ ਅਤੇ ਇਸਲਾਮ ਲੈ ਆਉਣ ਦਾ ਜ਼ਿਕਰ ਨਾ ਕਰਦੇ।'ਵਹੀ' ਆਉਣ ਦੇ ਤੀਸਰੇ ਸਾਲ ਆਪ (ਸ.) ਨੇ ਇਸਲਾਮ ਦੇ ਪ੍ਰਚਾਰ ਅਤੇ ਪਰਸਾਰ ਕਰਨ ਲਈ ਹੁਕਮ ਜਾਰੀ ਕਰ ਦਿੱਤਾ। ਹਬਸ਼ਾ ਵੱਲ ਹਿਜਰਤ ਜਦੋਂ ਕੁਰੈਸ਼ ਨੇ ਵੇਖਿਆ ਕਿ ਹਜ਼ੂਰ (ਸ.) ਇਸਲਾਮ ਦੇ ਪ੍ਰਚਾਰ ਕਰਨ ਤੋਂ ਨਹੀਂ ਰੁਕਦੇ ਅਤੇ ਦਿਨਬ-ਦਿਨ ਮੁਸਲਮਾਨਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤਾਂ ਬਨੀ ਹਾਸ਼ਿਮ ਅਤੇ ਬਨੀ ਮੁਤਲਿਬ ਨੇ ਇਹ ਠਾਨ ਲਈ ਕਿ ਮੁਸਲਮਾਨਾਂ ਨੂੰ ਆਏ ਦਿਨ ਪਰੇਸ਼ਾਨੀਆਂ ਨਾਲ ਘੇਰਿਆ ਜਾਵੇ ਤਾਂ ਜੋ ਤੰਗ ਆ ਕੇ ਇਸਲਾਮ ਤੋਂ ਫਿਰ ਜਾਣ। ਜਦੋਂ ਤਕਲੀਫ਼ਾਂ ਹੱਦੋਂ ਵਧ ਗਈਆਂ ਤਾਂ ਆਪ (ਸ.) ਨੇ ਮੁਸਲਮਾਨਾਂ ਨੂੰ ਹਬਸ਼ਾ ਵਿਖੇ ਹਿਜਰਤ ਕਰ ਜਾਣ ਦਾ ਆਦੇਸ਼ ਦੇ ਦਿੱਤਾ। ਇਹਨਾਂ ਹਿਜਰਤ ਕਰਨ ਵਾਲਿਆਂ ਵਿੱਚ ਉਸਮਾਨ ਬਿਨ ਔਫ਼ਾਨ, ਇਹਨਾਂ ਦੀ ਪਤਨੀ ਰੁਕੱਯਾ, ਅਬੂ ਦੁਜ਼ੀਫ਼ਾ ਅਤੇ ਇਹਨਾਂ ਦੀ ਪਤਨੀ, ਜ਼ੁਬੈਰ, ਮਸਅਬ ਬਿਨ ਉਮੈਰ ਆਦਿ ਨੇ ਹਬਸ਼ਾ ਵੱਲ ਹਿਜਰਤ ਕੀਤੀ, ਹੌਲੀ ਹੌਲੀ ਇਹ ਸੰਖਿਆ ਤਿੰਨ ਸੌ ਤੱਕ ਪਹੁੰਚ ਗਈ।ਉਸ ਵੇਲੇ ਇਹ ਗੱਲ ਆਮ ਸੀ ਕਿ ਜਿਹੜਾ ਬੰਦਾ ਇਸਲਾਮ ਲੈ ਆਉਂਦਾ ਉਸ ਦਾ ਮਜ਼ਾਕ ਉਡਾਉਂਦੇ ਅਤੇ ਤਕਲੀਫ਼ ਦਿੰਦੇ ਸਨ। ਹਮਜ਼ਾ (ਰ.) ਦਾ ਇਸਲਾਮ ਲੈ ਆਉਣਾ ਇੱਕ ਦਿਨ ਹਜ਼ੂਰ (ਸ.) ਸਫ਼ਾ ਪਹਾੜੀ ਵੱਲ ਤਸ਼ਰੀਫ਼ ਰੱਖਦੇ ਸਨ, ਅਬੁ ਜਹਿਲ ਉਸ ਪਾਸਿਉਂ ਲੰਘਿਆ। ਹਜ਼ੂਰ ਨੂੰ ਬੁਰਾ ਭਲਾ ਕਹਿਣ ਲੱਗਿਆ ਅਤੇ ਇਸਲਾਮ ਦੀ ਤੌਹੀਨ ਕਰਨ ਲੱਗਿਆ। ਆਪ ਸਬਰ ਨਾਲ ਅਬੁ ਜਹਿਲ ਦੀਆਂ ਗੱਲਾਂ ਸੁਣੀ ਜਾਂਦੇ ਸਨ। ਇਸ ਪਿੱਛੋਂ ਅਬੂ ਜਹਿਲ ਕਾਅਬੇ ਵੱਲ ਆ ਗਿਆ, ਆਪ ਵੀ ਕਾਅਬੇ ਵੱਲ ਆ ਗਏ। ਇਹ ਸਾਰਾ ਵਾਕਿਆ ਅਬਦੁੱਲਾਹ ਬਿਨ ਜਦਆਨ ਦੀ ਸੇਵਕਾ ਸੁਣ ਰਹੀ ਸੀ ਜਿਸ ਨੇ ਸਾਰੀ ਗੱਲ ਹਮਜ਼ਾ (ਆਪ ਦੇ ਚਾਚਾ) ਨੂੰ ਦੱਸ ਦਿੱਤੀ। ਹਮਜ਼ਾ ਨੇ ਗੁੱਸੇ ਵਿੱਚ ਆ ਕੇ ਮਾਬੂ ਜਹਿਲ ਦੀ ਤਲਾਸ਼ ਕੀਤੀ ਉਸ ਵੇਲੇ ਇਹ ਕੁਰੈਸ਼ ਦੇ ਇਕੱਠ ਵਿੱਚ ਬੈਠਿਆ ਹੋਇਆ ਮਿਲਿਆ। ਹਮਜ਼ਾ ਨੇ ਆਉਂਦੇ ਹੀ ਅਬ ਜਹਿਲ ਨੂੰ ਵਾਲਾਂ ਤੋਂ ਘੜੀਸਿਆ ਅਤੇ ਕਿਹਾ ਕਿ ਮੁਹੰਮਦ (ਸ.) ਨੂੰ ਬੁਰਾ ਭਲਾ ਕਹਿੰਦਾ ਹੈ। ਜਦੋਂ ਕਿ ਮੈਂ ਵੀ ਇਸਲਾਮ ਕਬੂਲ ਕਰ ਲਿਆ ਹੈ। ਹਮਜ਼ਾ ਹਜ਼ੂਰ (ਸ.) ਕੋਲ ਪਹੁੰਚੇ ਕਿਹਾ ਕਿ ਤੁਸੀਂ ਇਸ ਤੋਂ ਖੁਸ਼ ਹੋ ਕਿ ਜਿਹੜਾ ਮੈਂ ਹੁਣੇ ਅਬੁ ਜਹਿਲ ਨਾਲ ਕੀਤਾ ਹੈ। ਆਪ ਨੇ ਫ਼ਰਮਾਇਆ ਕਿ ਮੈਂ ਉਸ ਵੇਲੇ ਖ਼ੁਸ਼ ਹੋਵਾਂਗਾ ਜਦੋਂ ਤੁਸੀਂ ਇਸਲਾਮ ਕਬੂਲ ਕਰ ਲਵੋਗੇ। ਹਮਜ਼ਾ ਨੇ ਉਸੇ ਵੇਲੇ ਇਸਲਾਮ ਕਬੂਲ ਕਰ ਲਿਆ ਜਿਸ ਨਾਲ ਵਿਰੋਧੀ ਬਹੁਤ ਫ਼ਿਕਰਮੰਦ ਹੋਏ। ਉਮਰ (ਰ.) ਦਾ ਇਸਲਾਮ ਲੈ ਆਉਣਾ ਹਜ਼ਰਤ ਹਮਜ਼ਾ (ਰਜ਼ੀ.) ਤੋਂ ਬਾਅਦ ਹਜ਼ਰਤ ਉਮਰ ਇਸਲਾਮ ਲੈ ਆਏ। ਇਹਨਾਂ ਦੇ ਇਸਲਾਮ ਲੈ ਆਉਣ ਦਾ ਕਾਰਨ ਇਹਨਾਂ ਦੀ ਭੈਣ ਫ਼ਾਤਿਮਾ ਅਤੇ ਉਸ ਦੇ ਪਤੀ ਸਈਦ ਬਣੇ। ਜਦੋਂ ਇਹਨਾਂ (ਉਮਰ) ਨੂੰ ਆਪਣੀ ਭੈਣ ਬਾਰੇ ਪਤਾ ਚੱਲਿਆ ਤਾਂ ਉਸ ਕੋਲ ਆਏ ਅਤੇ ਉਸ ਨੂੰ ਇੰਨਾ ਮਾਰਿਆ ਕਿ ਖਨ ਵਗਣ ਲੱਗਾ। ਭੈਣ ਦੇ ਸਰੀਰੋਂ ਖ਼ਨ ਵਹਿੰਦੇ ਵੇਖ ਕੇ ਦਿਲ ਪਸੀਜ ਗਿਆ ਅਤੇ ਕਹਿਣ ਲੱਗੇ ਜੋ ਤੁਸੀਂ ਪੜਦੇ ਸੀ ਉਹ ਸਉ। ਬਾਬ ਬਿਨ ਅਲਅਤ ਨੇ ਸੁਰਤ 'ਤਾਹਾ' ਪੜ੍ਹ ਕੇ ਸੁਣਾਈ ਕਿ ਸੁਣਕੇ ਉਮਰ ਦੀ ਹਾਲਤ ਹੀ ਬਦਲ ਦੀ ਕਿਹਾ ਕਿ ਜਦੋਂ ਤੁਸੀਂ ਮੁਸਲਮਾਨ ਬਣਦੇ ਹੈ ਤਾਂ ਕੀ ਕਰਦੇ ਹੋ? ਜ਼ਾਹਿਰੀ ਸਫ਼ਾਈ ਸੁਥਰਾਈ ਤੋਂ ਬਾਅਦ Rਖਰ ਜ਼ਰ ਦੇ ਦਰਵਾਜ਼ੇ ਤਕ ਪਹੁੰਚ ਗਏ ਅਤੇ ਕਲਮਾ-ਏ-ਇਸਲਾਮ ਪਤਿਆ। ਆਉਣ ਨਾਲ ਇਸਲਾਮ ਦੇ ਮੰਨਣ ਵਾਲਿਆਂ ਨੂੰ ਬਹੁਤ ਹੌਸਲਾ ਮਿਲਿਆ। O ਗਣ