ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਪਾਰਾ ੬

ਸੂਤਤ ਨਿਸਾਇ ੪



ਦੀਨ ਵਿਖੇ ਸੀਮਾ (ਅਰਥਾਤ ਹਦ) ਨੂੰ ਉਲੰਘਨ ਨਾ ਕਰੋ ਅਰ ਖੁਦਾ ਦੀ ਨਿਸਬਤ ਕੇਵਲ ਸਚ ਬਾਰਤਾ ਬੋਲੋ, ਮਰੀਯਮ ਦਾ ਪੁਤਰ ਈਸਾ ਮਸੀਹ ਬਸ ਅੱਲਾ ਦਾ (ਇਕ) ਰਸੂਲ ਹੈ ਅਰ ਖੁਦਾ ਦਾ ਹੁਕਮ ਜੋ ਓਸਨੇ ਮਰੀਯਮ ਦੀ ਤਰਫ ਆਖ ਭੇਜਿਆ ਸੀ ਕਿ (ਪਤੀ ਵਿਹੀਨਾ ਹੀ ਸਗਰਭਤਾ ਹੋ ਜਾ ਅਰ ਉਹ ਹੋਗਈ) ਅਰ (ਉਹ ਇਕ) ਰੂਹ (ਸੀ) ਤਾਂ ਅੱਲਾ ਅਰ ਓਸ ਦੇ ਰਸੂਲਾਂ ਉਪਰ ਨਿਸਚਾ ਕਰੋ ਅਰ ਤਿੰਨ (ਖ਼ੁਦਾ) ਨਾ ਆਖੋ (ਏਸ ਥੀਂ) ਮੁੜ ਜਾਓ ਕਿ(ਇਹ) ਤੁਹਾਡੇ ਹੱਕ ਵਿਚ ਭਲੀ ਬਾਤ ਹੈ ਬਸ ਹੀ) ਇਕ ਪੂਜਯ ਹੈ ਉਹ ਏਸ (ਬਾਤ) ਥੀਂ ਨਿਰਲੇਪ ਹੈ ਕਿ ਓਸ ਦੇ (ਘਰ) ਕੁਛ ਔਲਾਦ ਹੋਵੇ ਉਸੀ ਦਾ ਹੈ ਜੋ ਕੁਛ ਆਸਮਾਨਾਂ ਵਿਚ ਹੈ ਅਰ ਜੋ ਕੁਛ ਧਰਤੀ ਪਰ ਹੈ ਬਸ ਅੱਲਾ(ਸਭਨਾਂ ਦਾ)ਕਰੋ ਕਾਰਨ ਹੈ ॥੧੭੨॥ਰਕੂਹ॥੨੩॥

ਮਸੀਹ ਨੂੰ ਖੁਦਾ ਦਾ ਬੰਦਾ ਹੋਣ ਕਰਕੇ (ਹਰਗਿਜ਼ ਕਦੇ ਭੀ) ਲੱਜਾ ਨਹੀਂ ਅਰ ਨਾ ਫਰਿਸ਼ਤਿਆਂ ਨੂੰ ਜੋ (ਖੁਦਾ ਦੇ) ਸਮੀਪੀ ਹਨ ਅਰ ਜੋ ਖੁਦਾ ਦਾ ਬੰਦਾ ਹੋਣ ਵਿਖੇ ਲੱਜਾ ਕਰੇ ਅਰ ਘਮੰਡ ਕਰੇ ਤਾਂ ਸ਼ੀਘਰ ਹੀ ਖੁਦਾ ਏਹਨਾਂ ਸਾਰਿਆਂ ਨੂੰ ਆਪਣੇ ਪਾਸ ਖਿਚ ਲੇਵੇਗਾ ॥੧੭੩॥ ਫੇਰ ਜੋ ਲੋਗ ਨਿਸਚਾ ਰਖਦੇ ਅਰ ਸ਼ੁਭ ਕਰਮ ਕਰਦੇ ਸਨ ਖੁਦਾ ਓਹਨਾਂ ਨੂੰ ਓਹਨਾਂ ਦੇ (ਕੀਤੇ) ਦਾ ਪੂਰਾ (੨) (ਫਲ) ਦੇਵੇਗਾ ਅਰ, ਆਪਣੀ ਕ੍ਰਿਪਾ ਨਾਲ (ਕੁਛ ਹੋਰ) ਭੀ ਵਧੇਰਾ ਦੇਵੇਗਾ ਅਰ ਜੋ ਲੋਗ (ਬੰਦੀ ਬਣਨ ਥੀਂ) ਲੱਜਾ ਕਰਦੇ ਅਰ ਵਡਿਆਈ ਨੂੰ ਚਾਹੁੰਦੇ ਸਨ ਖੁਦਾ ਓਹਨਾਂ ਨੂੰ ਭਿਆਨਕ ਦੁਖ ਦਵਾਰਾ ਡੰਡ ਦੇਗਾ ॥੧੭੪॥ ਅਰ ਖੁਦਾ ਤੋਂ ਸਿਵਾ ਓਹਨਾਂ ਨੂੰ ਨਾਂ ਕੋਈ ਮਿਤ੍ਰ ਮਿਲੇਗਾ ਅਰ ਨਾ ਮਦਦਗਾਰ ॥੧੭੫॥ ਲੋਗੋ! ਤੁਹਾਡੇ ਪਾਸ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਹੁੱਜਤ ਆ ਚੁਕੀ ਅਰ ਅਸੀਂ ਤੁਹਾਡੀ ਤਰਫ ਜਗਮਗ੨ ਕਰਦਾ ਹੋਇਆ ਨੂਰ (ਉਪਦੇਸ਼ ਅਰਥਾਤ ਕੁਰਾਨ) ਭੇਜ ਚੁਕੇ ਹਾਂ ॥੧੭੬॥ ਸੋ ਜਿਨਹਾਂ ਲੋਗਾਂ ਨੇ ਖੁਦਾ ਪਰ ਨਿਸਚਾ ਕੀਤਾ ਅਰ ਓਹਨਾਂ ਨੇ ਓਸੇ ਦਾ ਆਸਰਾ ਲੀਤਾ ਤਾਂ ਅੱਲਾ (ਭੀ) ਓਹਨਾਂ ਨੂੰ ਸੀਘਰ ਹੀ ਆਪਣੀ ਦਿਆਲਤਾ (ਦੀ ਛਾਇਆ) ਅਰ ਖਿਮਾਂ (ਦੇ ਆਸਰੇ) ਵਿਚ ਕਰ ਲੇਵੇਗਾ ਅਰ ਓਹਨਾਂ ਨੂੰ ਆਪਣੇ ਤਕ (ਪਹੁੰਚਣ) ਦਾ ਸਰਲ ਮਾਰਗ ਭੀ ਦਸ ਦੇਵੇਗਾ ॥੧੭੭॥ (ਹੇ ਪੈਯੰਬਰ ਲੋਗ) ਤੇਰੇ ਪਾਸੋਂ ਫਤਵਾ ਮੰਗਦੇ ਹਨ ਤਾਂ (ਏਹਨਾਂ ਲੋਗਾਂ ਨੂੰ) ਕਹਿ ਦਿਓ ਕਿ ਅੱਲਾ ਔਤਰ ਨਖਤ੍ਰ ਦੇ ਬਾਰੇ ਵਿਚ ਤੁਹਾਨੂੰ ਹੁਕਮ ਦੇਂਦਾ ਹੈ ਕਿ ਯਦੀ ਕੋਈ ਐਸਾ ਆਦਮੀ ਮਰ ਜਾਵੇ ਅਰ ਓਸ ਦੇ ਅੰਸ਼ ਨਾ ਹੋਵੇ (ਅਰ ਨਾ ਪਿਤਾ ਪਿਤਾਮਾ ਸੋ ਐਸੇ ਆਦਮੀ ਨੂੰ ਕਲਾਲਹਿ ਕਹਿੰਦੇ ਹਨ) ਅਹ ਓਸ ਦੀ (ਕੇਵਲ ਇਕ ਹੀ) ਭੈਣ ਹੋਵੇ ਤਾਂ ਭੈਣ ਨੂੰ ਓਸਦੇ