ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੪

ਪਾਰਾ ੧੧

ਸੂਰਤ ਯੂਨਸ ੧੦


ਹਨ ਕਿ (ਸਾਡੇ) ਇਹ (ਪੂਜਯ) ਅੱਲਾ ਦੇ ਪਾਸ ਸਾਡੇ ਸਫਾਰਸ਼ੀ ਹਨ (ਹੇ ਪੈਯੰਬਰ ਇਹਨਾਂ ਲੋਗਾਂ ਨੰ) ਕਹੋ ਕਿ ਤੁਸੀਂ ਅੱਲਾ ਨੂੰ ਐਸੀ ਵਸਤ (ਦੇ ਹੋਣ) ਦੀ ਖਬਰ ਦੇਂਦੇ ਹੋ ਜਿਸ ਨੂੰ ਓਹ ਨਾ (ਤਾਂ ਕਿਸੇ) ਅਗਾਸ ਵਿਚ ਦੇਖਦਾ ਹੈ ਅਰ ਨਾ ਹੀ (ਕਿਤੇ) ਧਰਤੀ ਪਰ ਓਹ ਇਹਨਾਂ ਲੋਕਾਂ ਦੀ ਸ਼ਿਰਕ ਤੋਂ ਪਵਿਤ੍ਰ ਅਰ ਊਚ ਤੇ ਊਚਾ ਹੈ॥ ੧੮॥ ਅਰ (ਆਦਿ ਕਾਲ ਵਿਚ) ਲੋਗ (ਦੀਨ ਦੇ) ਇਕ ਹੀ ਮਾਰਗ ਪਰ ਸਨ ਭੇਦ ਤਾਂ ਇਨ੍ਹਾਂ ਵਿਚ ਪਿਛੋਂ ਹੀ (ਪੈਦਾ) ਹੋਇਆ ਅਰ (ਹੇ ਪੈਯੰਬਰ) ਯਦੀ ਤੇਰੇ ਪਰਵਰਦਿਗਾਰ ਦੀ ਤਰਫੋਂ (ਕਿਆਮਤ ਦੀ) ਪਰਤਿਗਯਾ ਪਹਿਲਾਂ ਤੋਂ ਹੀ ਨਾ ਹੁੰਦੀ ਤਾਂ ਜਿਨ੍ਹਾਂ ਵਸਤਾਂ ਵਿਚ ਇਹ ਲੋਗ ਵਿਭੇਦ ਕਰ ਰਹੇ ਹਨ (ਕਦੇ ਦਾ) ਇਹਨਾਂ ਦੇ ਮਧ੍ਯ ਮੇਂ ਉਨ੍ਹਾਂ ਦਾ ਫੈਸਲਾ ਕਰ ਦਿਤਾ ਗਿਆ ਹੁੰਦਾ॥੧੯॥ ਅਰ ਕਹਿੰਦੇ ਹਨ ਏਸ (ਪੈਯੰਬਰ ਮੁਹੰਮਦ) ਨੂੰ ਏਸਦੇ ਪਰਵਰਦਿਗਾਰ ਦੀ ਤਰਫੋਂ ਕੋਈ ਸਿਧੀ (ਜੈਸੀ ਸਾਡੀ ਭਾਵਨਾ ਹੈ) ਕਿਉਂ ਨਾ ਦਿਤੀ ਗਈ ਤਾਂ (ਹੇ ਪੈਯੰਬਰ ਇਨਹਾਂ ਲੋਗਾਂ ਨੂੰ) ਕਹੋ ਕਿ ਗੁਪਤ (ਬਾਤ ਦਾ ਗਿਆਨ ਤਾਂ) ਬਸ ਖੁਦਾ ਨੂੰ ਹੀ ਹੈ ਤਾਂਤੇ ਤੁਸੀਂ (ਭੀ ਖੁਦਾ ਦੀ ਆਗਿਆ ਦੀ) ਉਡੀਕ ਕਰੋ ਮੈਂ (ਭੀ) ਤੁਹਾਡੇ ਸਾਥ ਉਡੀਕਵਾਨ ਹਾਂ॥੨੦॥ ਰੁਕੂਹ ੨॥

ਅਰ ਜਦੋਂ ਲੋਕਾਂ ਨੂੰ ਕਸ਼ਟ ਪ੍ਰਾਪਤ ਹੋਣ ਦੇ ਪਿਛੋਂ ਅਸੀਂ (ਓਹਨਾਂ ਦੇ ਕਸ਼ਟ ਨੂੰ ਦੂਰ ਕਰਕੇ ਆਪਣੀ) ਕਿਰਪਾ ਦਾ ਸਵਾਦ ਚਖਾ ਦੇਂਦੇ ਹਾਂ ਤਾਂ ਬਸ ਸਾਡੀਆਂ ਆਇਤਾਂ (ਦੀ ਮੁਖਾਲਫਤ) ਵਿਚ ਕਾਰਸਾਜੀਆਂ ਕਰ ਤੁਰਦੇ ਹਨ (ਹੇ ਪੈਯੰਬਰ ਇਨ੍ਹਾਂ ਲੋਕਾਂ ਨੂੰ) ਕਹੋ (ਤੁਹਾਡੀਆਂ ਕਾਰਸਾਜ਼ੀਆਂ ਨਾਲੋਂ) ਅੱਲਾ ਦੀ ਕਾਰਸਾਜ਼ੀ ਅਧਿਕ ਚਲਦੀ ਹੈ (ਓਹ ਕਥਨ ਕਰਦਾ ਹੈ ਕਿ) ਸਾਡੇ ਫਰਿਸ਼ਤੇ ਤੁਹਾਡੀਆਂ ਕਾਰਸਾਜ਼ੀਆਂ (ਸੰਪੂਰਨ) ਲਿਖਦੇ (ਜਾਂਦੇ) ਹਨ॥੨੧॥ ਵਹੀ (ਖੁਦਾ ਤਾਂ) ਹੈ ਜੋ ਤੁਸੀਂ ਲੋਕਾਂ ਨੂੰ ਜਲ ਥਲ ਵਿਚ ਲਈ ੨ ਫਿਰਦਾ ਹੈ ਇਥੋਂ ਤਕ ਕਿ ਕਈ ਵੇਰੀ ਤੁਸੀਂ ਤਰਨੀਆਂ ਵਿਚ ਹੁੰਦੇ ਹੋ ਅਰ ਓਹ ਲੋਗਾਂ ਨੂੰ ਅਨੁਕੂਲ ਵਾਯੂ ਦੀ ਸਹਾਇਤਾ ਲੈਕੇ ਤੁਰਦੀਆਂ ਹਨ ਅਰ ਲੋਗ ਓਹਨਾਂ (ਦੀ ਚਾਲ) ਨਾਲ ਪ੍ਰਸੰਨ ਹੁੰਦੇ ਹਨ (ਦੈਵਗਤੀ ਸੇਂ) ਤਰਨੀ (ਕਿਸ਼ਤੀ) ਨੂੰ ਵਾਯੂ ਦਾ ਇਕ ਬੁੱਲਾ ਲਗਦਾ ਹੈ ਅਰ ਤਰੰਗ (ਹਨ ਕਿ) ਓਸ ਪਰ ਚੁਤਰਫੀ (ਚੜ੍ਹੇ) ਆ ਰਹੇ ਹਨ ਅਰ ਉਹ ਜਾਨਦੇ ਹਨ ਕਿ (ਕੁਥਾਂ) ਫਾਥੇ ਤਾਂ ਬਸ ਕੇਵਲ ਖੁਦਾ ਨੂੰ ਹੀ ਮੰਨਕੇ ਓਸ ਪਾਸੋਂ ਦੁਆ (ਪ੍ਰਾਰਥਨਾ) ਮੰਗਣ ਲਗ ਪੈਂਦੇ ਹਨ ਕਿ "(ਪੈਦਾ ਕਰਨ ਵਾਲੇ ਖੁਦਾਇਆ)" ਯਦੀ (ਆਪਣੀ ਕਿਰਪਾ ਸਾਥ) ਤੂੰ ਸਾਨੂੰ ਇਸ (ਦੁਖੜੇ) ਤੋਂ ਰਖ ਲਵੇਂ ਤਾਂ ਅਸੀਂ ਜਰੂਰ ਹੀ (ਤੇਰਾ) ਧਨ੍ਯਵਾਦ ਕਰਾਂਗੇ॥੨੨॥ ਪੁਨਰ ਜਦੋਂ ਓਹ ਓਹਨਾਂ