ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੨

ਸੂਰਤ ਹੂਦ ੧੧

੨੩੯


ਵਾਲਾ) ਹੈ ॥੭੩॥ ਪੁਨਰ ਜਦੋਂ ਇਬਰਾਹੀਮ (ਦੇ ਦਿਲੋਂ ) ਭੈ ਦੂਰ ਹੋਇਆ ਅਰ ਉਨਹਾਂ ਨੂੰ (ਔਲਾਦ ਦੀ ) ਖੁਸ਼ ਖਬਰੀ ਭੀ ਮਿਲੀ ਲਗੇ ਲੂਤ ਦੀ ਜਾਤੀ ਦੇ ਬਾਰੇ ਵਿਚ ਸਾਡੇ ਸਾਥ ਬਾਦ ਵਿਵਾਦ ਕਰਨ ॥੭੪॥ ਨਿਰਸੰਦੇਹ ਇਬਰਾਹੀਮ ਬੜੇ ਧੀਰਜਵਾਨ ਅਰ ਬੜੇ ਨਰਮ ਦਿਲ (ਹਰ ਟਾਲੇ ਖੁਦਾ ਦੀ ਤਰਫ ) ਝੁਕਨ ਵਾਲੇ ਸਨ ॥੭੫॥ (ਅਸਾਂ ਕਿਹਾ ਕਿ ) ਇਬਰਾਹੀਮ ਏਸ ਖਿਆਲ ਨੂੰ ਛਡ ਦੇ ਤੁਹਾਡੇ ਪਰਵਰਦਿਗਾਰ ਦਾ (ਜੋ ) ਹੁਕਮ (ਸੀ ਸੋ ) ਆ ਪਹੁੰਚਿਆ ਅਰ ਏਹਨਾਂ ਲੋਕਾਂ ਪਰ ਐਸਾ ਕਸ਼ਟ ਆਉਣ ਵਾਲਾ ਹੈ ਕਿ ਜੋ (ਕਿਸੀ ਤਰਹਾਂ ) ਟਲ ਨਹੀਂ ਸਕਦਾ ॥੭੬॥ ਅਰ ਜਦੋਂ ਸਾਡੇ ਫਰਿਸ਼ਤੇ ਲੂਤ ਦੇ ਪਾਸ ਆਏ ਤਾਂ ਉਹਨਾਂ ਦਾ ਆਉਣਾ ਉਨ੍ਹਾਂ ਨੂੰ ਬੁਰਾ ਲਗਾ ਅਰ (ਉਨਹਾਂ ਦੇ ਆਉਣ) ਦੇ ਸਬਤੋਂ ਤੰਗ ਦਿਲ ਗਏ ਅਰ ਲਗੇ ਕਹਿਣ ਕਿ ਇਹ (ਅਜ ਦਾ ਦਿਨ ) ਤਾਂ ਬੜੀ ਵਿਪਤੀ ਦਾ ਦਿਨ ਹੈ ॥੭੭॥ ਅਰ ਲੂਤ ਦੀ ਜਾਤੀ ਦੇ ਲੋਗ (ਬਾਲਕਾਂ ਦਾ ਆਉਣਾ ਸੁਣ ਕੇ ਬੁਰੀ ਇਛਾ ਕਰਕੇ ) ਲੂਤ ਦੇ ਪਾਸ ਦੌੜੇ ੨ ਆਏ ਅਰ ਏਹ ਲੋਗ ਆਦ ਤੋਂ ਹੀ ਬੁਰੇ ਕੰਮ ਤਾਂ ਕੀਤਾ ਹੀ ਕਰਦੇ ਸਨ ਲੂਤ (ਨੇ ਜਦੋਂ ਏਹਨਾਂ ਲੋਗਾਂ ਨੂੰ ਆਉਂਦਿਆਂ ਦੇਖਿਆ ਤਾਂ ) ਲਗਾ ਕਹਿਣ ਕਿ ਭਿਰਾਓ ! ਇਹ ਮੇਰੀਆਂ ਧੀਆਂ (ਮੌਜੂਦ ) ਹਨ (ਏਹਨਾਂ ਨਾਲ ਨਕਾਹ ਕਰ ਲਓ) ਇਹ ਤੁਹਾਡੇ ਵਾਸਤੇ (ਹਲਾਲ ਤਥਾ ) ਅਧਿਕ ਪਵਿਤ੍ਰ ਹਨ ਤਾਂ (ਇਹਨਾਂ ਲੜਕਿਆਂ ਦੀ ਤਰਫ ਮੰਦ ਦਿ੍ਸ਼ਟੀ ਨਾ ਕਰੋ ਅਰ ) ਖੁਦਾ ਪਾਸੋਂ ਡਰੋ ਅਰ ਮੇਰਿਆਂ ਅਥਿਤੀਆਂ ਦੇ ਬਾਰੇ ਵਿਚ ਮੇਰੀ ਇਜਤ ਨਾ ਬਰਬਾਦ ਕਰੋ ਕੀ ਤੁਹਾਡੇ ਵਿਚੋਂ ਕੋਈ ਭੀ ਭਲਮਾਨਸ ਨਹੀਂ ? ॥੭੮॥ ਓਹਨਾਂ ਨੇ ਕਹਿਆ ਤੁਹਾਨੂੰ ਤਾਂ ਮਾਲੂਮ ਹੈ ਕਿ ਸਾਨੂੰ ਤੇਰੀਆਂ ਲੜਕੀਆਂ ਨਾਲ ਕੋਈ ਪਰਯੋਜਨ ਨਹੀਂ ਅਰ ਸਾਡੇ ਸੰਕਲਪ ਥੀਂ ਭੀ ਤੁਸੀਂ ਭਲੀ ਤਰਹਾਂ ਗਿਆਤ ਹੋ ॥੭੯॥ (ਲੂਤ ) ਉਵਾਚ-ਕਿ ਹਾਂ ਦੈਵ (ਅਜ ) ਮੇਰੇ ਵਿਚ ਤੁਹਾਡੇ ਮੁਕਬਲੇ ਦਾ ਜੋਰ ਹੁੰਦਾ ! ਕਿੰਬਾ ਮੈਂ ਕਿਸੇ ਸਬਲ ਸਹਾਇਕ ਦਾ ਸਹਾਰਾ ਪਾ ਲੈਂਦਾ ॥੮੦॥ (ਫਰਿਸ਼ਤੇ ) ਬੋਲੇ ਕਿ ਲੂਤ ! ਅਸੀਂ ਤੁਹਾਡੇ ਪਰਵਰਦਿਗਾਰ ਦੇ ਭੇਜੇ ਹੋਏ ਹਾਂ ਇਹ ਲੋਗ ਕਦਾਪਿ ਤੁਹਾਡੇ ਤਕ ਨਹੀਂ ਪਹੁੰਚ ਸਕਣਗੇ ਤਾਂ ਤੁਸੀਂ ਆਪਣੇ ਟਬਰ ਨੂੰ ਲੈਕੇ ਥੋਹੜੀ ਰਾਤ (ਰਹਿੰਦਿਆਂ ) ਨਿਕਲ ਵਗੋ ਅਰ (ਪੁਨਰ ) ਤੁਹਾਡੇ ਵਿਚੋਂ ਕੋਈ ਭੀ ਮੁੜ ਕੇ (ਏਧਰ ਨੂੰ ) ਨਾਂ ਦੇਖੇ ਪਰੰਚ ਤੁਹਾਡੀ ਇਸਤ੍ਰੀ ਕਿ (ਓਹ ਦੇਖਣੋਂ ਰਹਿਣ ਵਾਲੀ ਨਹੀਂ ਅਰ ) ਜੋ (ਕਸ਼ਟ ) ਇਹਨਾਂ ਲੋਕਾਂ ਪਰ ਪ੍ਰਾਪਤਿ ਹੋਣ ਵਾਲਾ ਹੈ ਓਹ ਇਸ ਪਰ ਭੀ ਅਵਸ਼ ਪ੍ਰਾਪਤਿ ਹੋਵੇਗਾ ਏਹਨਾਂ (ਦੇ ਦੁਖ ) ਦਾ