ਪਾਰਾ ੧੨
ਸੂਰਤ ਹੂਦ ੧੧
੨੪੧
ਕਮਾਈ ਖਾਣ ਲਗ ਪਵਾਂ ਅਰ ਮੈਂ (ਕਦਾਪਿ) ਨਹੀਂ ਚਾਹੁੰਦਾ ਕਿ ਜਿਸ(ਕੰਮ ਦੇ ਕਰਨ) ਥੀਂ ਤੁਹਾਨੂੰ ਹਟਕਦਾ ਹੋੜਦਾ ਹਾਂ ਤੁਹਾਡੇ ਥੀਂ ਉਲਟ ਆਪ ਓਸਨੂੰ ਕਰਨ ਲਗ ਪਵਾਂ ਮੈਂ ਤਾਂ ਆਪਨੀ ਸਾਮਰਥਾਨੁਸਾਰ (ਲੋਗਾਂ ਵਿਚ ਵਿਹਾਰ ਦਾ) ਸੁਧਾਰ ਚਾਹੁੰਦਾ ਹਾਂ ਹੋਰ ਬਸ ਅਰ (ਇਸ ਸੰਕਲਪ ਪਰ) ਮੇਰਾ ਕਾਮਯਾਬ ਹੋਣਾਂ ਤਾਂ ਕੇਵਲ ਖੁਦਾ (ਦੀ ਹੀ ਮਦਦ) ਨਾਲ ਹੋ ਸਕਦਾ ਹੈ ਮੈਂ ਤਾਂ ਓਸੇ ਪਰ ਹੀ ਭਰੋਸਾ ਰਖਦਾ ਹਾਂ ਅਰ ਉਸੇ ਦੀ ਤਰਫ ਝੁਕਦਾ ਹਾਂ ॥੮੮॥ ਅਰ ਭਿਰਾਓ ! ਮੇਰੀ ਜ਼ਿਦ ਵਿਚ ਆਕੇ ਕਿਤੇ ਐਸਾ ਪਾਪ ਨਾ ਕਰ ਬੈਠਣਾ ਕਿ ਜੈਸੀ ਵਿਪਤੀ ਨੂਹ ਦੀ ਜਾਤੀ ਤਥਾ ਹੂਦ ਦੀ ਜਾਤੀ ਤਥਾ ਸਾਲਿਹਾ ਦੀ ਜਾਤੀ ਪਰ ਪ੍ਰਾਪਤ ਹੋ ਚੁਕੀ ਹੈ (ਉਸ ਪਾਪ ਦੇ ਬਦਲੇ ਵਿਚ) ਵੈਸੀ ਹੀ ਵਿਪਤੀ ਤੁਹਾਡੇ ਪਰ ਭੀ ਆ ਪ੍ਰਾਪਤ ਹੋਵੇ ਅਰ ਲੂਤ ਦੀ ਜਾਤੀ (ਵਾਲੇ ਖੋਲੇ) ਭੀ ਤੁਹਾਡੇ ਕੋਲੋਂ (ਕੋਈ) ਦੂਰ ਨਹੀਂ (ਓਹਨਾਂ ਨੂੰ ਦੇਖਕੇ ਹੀ ਸਿਖਮਤ ਲੈ ਸਕਦੇ ਹੋ) ॥੮੯॥ ਅਰ ਆਪਣੇ ਪਰਵਰਦਿਗਾਰ ਪਾਸੋਂ (ਆਪਣੇ ਪਿਛਲਿਆਂ ਗੁਨਾਹਾਂ ਦੀ) ਮਾਫੀ ਮੰਗੋ ਅਤਏਵ (ਅਗੇ ਵਾਸਤੇ) ਓਸ ਦੇ ਦਰਬਾਰ ਵਿਚ ਤੌਬਾ ਕਰੋ ਨਿਰਸੰਦੇਹ ਮੇਰਾ ਪਰਵਰਦਿਗਾਰ ਕਿਰਪਾਲ (ਅਰ) ਬੜਾ ਪਿਆਰ ਕਰਨ ਵਾਲਾ ਹੈ ॥੯੦॥ ਉਹ ਲਗੇ ਕਹਿਣ ਕਿ ਸ਼ੁਐਬ! ਜੋ ਬਾਤਾਂ ਤੁਸੀਂ ਕਹਿੰਦੇ ਹੋ ਉਹਨਾਂ ਵਿਚ ਕਈਕੁ ਤਾਂ ਸਾਡੀ ਸਮਝ ਵਿਚ ਆਉਂਦੀਆਂ ਨਹੀਂ ਏਸ ਥੀਂ ਸਿਵਾ ਅਸੀਂ ਤੈਨੂੰ ਆਪਣਿਆਂ (ਲੋਗਾਂ) ਵਿਚੋਂ (ਬਹੁਤ ਹੀ) ਬੋਦਾ ਜਾਣਦੇ ਹਾਂ ਅਰ ਯਦੀ ਤੇਰੀ ਬਿਰਾਦਰੀ ਦੇ ਲੋਗ ਨਾਂ ਹੁੰਦੇ ਤਾਂ ਅਸੀਂ ਤੈਨੂੰ (ਕਦੇ ਦਾ) ਵਟਿਆਂ ਨਾਲ ਮਾਰ ਸੁਟਦੇ ਅਰ (ਬਿਰਾਦਰੀ ਤੋਂ ਸਿਵਾ) ਸਾਡੇ ਪਰ (ਕਿਸੀ ਤਰਹਾਂ) ਦਾ ਤੁਹਾਡਾ ਦਬ ਦਬਾ ਤਾਂ ਹੈ ਨਹੀਂ ॥੯੧॥ (ਐਬ ਨੇ) ਉਤਰ ਦਿਤਾ ਕਿ ਭਿਰਾਓ! ਕੀ ਅੱਲਾ ਨਾਲੋਂ ਵੱਧਕੇ ਤੁਹਾਡੇ ਪਰ ਮੇਰੀ ਬਿਰਾਦਰੀ ਦਾ ਦਬਾਓ ਹੋਯਾ ਅਰ ਤੁਸਾਂ ਨੇ (ਘੁਮੰਡ ਵਿਚ ਆਕੇ) ਖੁਦਾ ਨੂੰ ਆਪਣੀ ਪਿਠ ਪਿਛੇ ਸਿਟ ਦਿਤਾ ਨਿਰਸੰਦੇਹ ਜੋ ਕੁਛ ਤੁਸੀਂ ਕਰਦੇ ਹੋ ਮੇਰੇ ਪਰਵਰਦਿਗਾਰ ਦੇ (ਗਿਆਨ ਰੂਪੀ) ਘੇਰੇ ਵਿਚ ਹੈ॥੯੨॥ ਅਰ ਭਿਰਾਓ ਤੁਸੀਂ ਆਪਣੀ ਜਗਹਾਂ ਕਰਮ ਕਰੋ ਮੈਂ (ਆਪਣੀ ਜਗਹਾਂ)ਅਮਲ ਕਰਦਾ ਹਾਂ ਬੋਹੜਿਆਂ ਦਿਨਾਂ ਵਿਚ ਤੁਹਾਨੂੰ ਮਾਲੂਮ ਹੋ ਜਾਵੇਗਾ ਕਿ ਕਿਸ ਪਰ ਕਸ਼ਟ ਪ੍ਰਾਪਤਿ ਹੁੰਦਾ ਹੈ ਜੋ ਉਸ (ਸਾਰਿਆਂ ਦੀ ਦ੍ਰਿਸ਼ਟੀ ਵਿਚ) ਖਵਾਰ ਕਰ ਦੇਵੇਗਾ ਅਰ ਕੌਣ ਝੂਠਾ ਹੈ ਅਰ (ਉਸ ਵੇਲੇ ਦੇ ਤੁਸੀਂ ਭੀ)ਪ੍ਰਤੀਖਯਾਵਾਨ ਰਹੋ ਮੈਂ ਭੀ ਤੁਹਾਡੇ ਸਾਥ ਪ੍ਰਤੀਖਯਾਵਾਨ ਰਹਿੰਦਾ ਹਾਂ ॥੯੩॥ ਅਰ ਜਦੋਂ ਸਾਡੀ ਆਗਿਅ