੨੫੦
ਪਾਰਾ ੧੨
ਸੂਰਤ ਯੂਸਫ ੧੨
(ਮਿਸਰ) ਦੀ ਇਸਤ੍ਰੀ ਆਪਣੇ ਦਾਸ ਪਾਸੋਂ (ਅਯੋਗ) ਇੱਛਾ ਪਰਾਪਤ ਕਰਨ ਦੇ ਖੈੜੇ ਪਈ ਹੈ ਦਾਸ ਦਾ ਪ੍ਰੇਮ ਉਸ ਦੇ ਦਿਲ ਵਿਚ ਪਿਆਰ ਬੰਨ੍ਹ ਬੈਠਾ ਹੈ ਸਾਡੇ ਖਿਆਲ ਵਿਚ ਤਾਂ ਉਹ ਪ੍ਰਤੱਖ ਭੁਲਣਾ ਪਰ ਹੈ ॥੩੦॥ ਤਾਂ ਜਦੋਂ (ਅਜ਼ੀਜ਼ ਮਿਸਰ ਦੀ) ਇਸਤ੍ਰੀ ਨੇ ਉਹਨਾਂ (ਇਸਤ੍ਰੀਆਂ) ਦੇ ਤਾਹਨੇ ਮੇਹਣੇ ਸਣੇ ਓਹਨਾਂ ਨੂੰ (ਆਪਣੇ ਪਾਸ) ਬੁਲਾ ਭੇਜਿਆ ਅਰ ਓਹਨਾਂ ਵਾਸਤੇ ਇਕ ਸਭਾ ਤਿਆਰ ਕੀਤੀ ਅਰ (ਫਲ਼ ਛਿਲ ੨ ਕੇ ਖਾਣ ਵਾਸਤੇ) ਇਕ ਇਕ ਕਰਦ ਓਹਨਾਂ ਵਿਚੋਂ ਹਰ ਇਕ ਨੂੰ ਦੇ ਦਿਤੀ ਅਰ (ਸਮੇਂ ਸਿਰ ਯੂਸਫ ਨੂੰ) ਕਹਿਆ ਕਿ ਇਹਨਾਂ ਦੇ ਸਨਮੁਖ ਬਾਹਰ ਆਓ (ਅਰ ਤਨੀਸੀ ਆਪਣੀ ਮਨੋਹਰ ਮੂਰਤੀ ਤਾਂ ਦਿਖਲਾਓ) ਅਤਏਵ ਜਦੋਂ ਇਸਤ੍ਰੀਆਂ ਨੇ ਯੂਸਫ ਨੂੰ ਦੇਖਿਆ ਤਾਂ ਓਹਨਾਂ ਪਰ ਯੂਸਫ ਦੀ (ਮਨੋਹਰ ਮੂਰਤੀ) ਦਾ ਐਸਾ ਚਮਿਤਕਾਰ ਪੜਿਆ ਕਿ ਓਹਨਾਂ ਨੇ (ਬੇ ਖੁਦ ਹੋ ਕੇ ਫਲਾਂ ਨੂੰ ਵਤੀਰਦਿਆਂ ੨) ਆਪਣੇ ਹਥ ਵਢ ਲਏ ਅਰ ਲਗੀਆਂ ਕਹਿਣ ਹਾਂ ਦੈਵ! ਇਹ ਮਨੁਖ ਤਾਂ ਨਹੀਂ ਹੋਵੇ ਨਾ ਹੋਵੇ ਇਹ ਤਾਂ ਕੋਈ ਵਡਾ ਭਾਰੀ ਦੇਵਤਾ ਹੈ ॥੩੧॥(ਅਜ਼ੀਜ਼ ਮਿਸਰ ਦੀ ਔਰਤ) ਕਹਿਣ ਲਗੀ ਕਿ ਬਸ ਇਹੋ ਹੀ ਹੈ ਜਿਸ ਦੀ ਤਰਫੋਂ ਤੁਸੀਂ ਮੈਨੂੰ ਮੁਲਾਮਤ ਕੀਤਾ ਕਰਦੀਆਂ ਸਓ ਅਰੁ ਨਿਰਸੰਦੇਹ ਮੈਂ ਏਸ ਪਾਸੋਂ (ਅਜੋਗ) ਮਤਲਬ ਹਾਸਲ ਕਰਨਾ ਚਾਹਿਆ ਪਰੰਤੂ ਇਹ ਬਚਿਆ ਰਹਿਆ ਅਰ ਜਿਸ (ਕਾਰਜ ਦੇ ਵਾਸਤੇ) ਇਸ ਨੂੰ ਮੈਂ ਕਹਿ ਰਹੀ ਹਾਂ ਯਦੀਚ ਉਸ ਨੂੰ ਨਹੀਂ ਕਰੇਗਾ ਤਾਂ ਨਿਸਚਿਤ ਹੀ ਕੈਦ ਕੀਤਾ ਜਾਵੇਗਾ ਅਰ ਨਿਸਚੇ ਹੀ ਬੇਇਜ਼ਤ ਹੋਵੇਗਾ॥ ੩੨॥ (ਇਹ ਸੁਣਕੇ) ਯੂਸਫ ਨੇ (ਓਸੇ ਵੇਲੇ) ਪ੍ਰਾਰਥਨਾਂ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਜਿਸ ਦੀ ਤਰਫ (ਇਹ ਇਸਤ੍ਰੀਆਂ) ਮੇਰਾ ਆਵਾਹਿਨ ਕਰਦੀਆਂ ਹਨ ਕੈਦ (ਵਿਚ) ਰਹਿਣਾ ਮੇਰੇ ਵਾਸਤੇ ਓਸ ਨਾਲੋਂ ਕਈ ਗੁਣਾਂ ਅਧਿਕਤਰ ਪਸੰਦ ਹੈ ਅਰ ਯਦੀ ਏਹਨਾਂ ਦੇ ਚਰਿਤ੍ਰਾਂ ਨੂੰ ਆਪ ਨੇ ਮੇਰੇ ਪੂਰੋਂ ਨਾ ਟਾਲਿਆ ਤਾਂ ਮੈਂ ਏਹਨਾਂ ਦੀ ਤਰਫੋਂ ਮਾਯਲ ਅਰ ਮੂਰਖਾਂ ਵਿਚੋਂ (ਦਾ ਇਕ ਮੂਰਖ) ਹੋ ਜਾਵਾਂਗਾ ॥੩੩॥ ਤਾਂ ਯੂਸਫ ਦੇ ਪਰਵਰਦਿਗਾਰ ਨੇ ਉਸ ਦੀ ਸੁਣ ਲੀਤੀ ਅਰ ਓਹਨਾਂ ਪਰ ਥੀਂ ਇਸਤ੍ਰੀਆਂ ਦੇ ਚਰਿਤ੍ਰਾਂ ਨੂੰ ਦੂਰ ਕਰ ਦਿਤਾ ਕੋਈ ਭਰਮ ਨਹੀਂ ਕਿ ਖੁਦਾ ਹੀ (ਸਭਨਾਂ ਦੀਆਂ) ਸੁਣਦਾ (ਅਰ ਸਭ ਕੁਛ ਜਾਣਦਾ) ਹੈ ॥੩੪॥ ਪੁਨਰ ਜਦੋਂ (ਅਜ਼ੀਜ਼ ਮਿਸਰ ਅਰ ਉਸ ਦਿਆਂ) ਲੋਗਾਂ (ਯੂਸਫ ਦੀ ਧਾਰਮਿਕਤਾ ਦੀਆਂ) ਨਿਸ਼ਾਨੀਆਂ ਦੇਖ ਲੀਤੀਆਂ ਇਸ ਦੇ ਪਿਛੋਂ (ਭੀ) ਓਹਨਾਂ ਨੂੰ ਇਹੋ ਹੀ (ਭਲਾ) ਮਾਲੂਮ ਹੋਇਆ ਕਿ ਇਕ