ਪਾਰਾ ੧੨
ਸੂਰਤ ਯੂਸਫ ੧੨
੨੫੧
(ਨਿਯਤ)ਸਮੇਂ ਤਕ ਇਸ ਨੂੰ ਬੰਦੀ ਖਾਨੇ ਵਿਚ ਹੀ ਰਖੀਏ ॥੩੫॥ ਰੁਕੂਹ ੪॥
ਅਰ (ਐਸਾ ਇਤਫਾਕ ਹੋਇਆ ਕਿ) ਯੂਸਫ ਦੇ ਸਾਥ ਦੋ ਯੁਵਕ (ਹੋਰ ਭੀ) ਬੰਦੀ ਖਾਨੇ ਵਿਚ ਪਰਵਿਸ਼ਟ ਹੋਏ (ਅਰ ਉਹਨਾਂ ਨੇ ਸੁਫਨੇ ਦੇਖੇ ਅਰ ਯੂਸਫ ਨੂੰ ਦੇਵ ਮੂਰਤਿ ਸਮਝ ਕੇ ਉਸਦਾ ਫਲ ਪੁਛਣ ਦੀ ਇਛਾ ਕਰਕੇ) ਇਕ ਨੇ ਕਹਿਆ ਕਿ ਮੈਂ ਆਪਣੇ ਆਪ ਨੂੰ (ਕੀ) ਦੇਖਦਾ ਹਾਂ ਕਿ (ਜਿਸ ਤਰਹਾਂ) ਮਦਰਾ (ਤਿਆਰ ਕਰਨ ਵਾਸਤੇ ਅੰਗੂਰਾਂ ਦਾ ਸੁਰਸ) ਨਿਚੋੜ ਰਹਿਆ ਹਾਂ ਅਰ ਦੂਸਰ ਨੇ ਕਹਿਆ ਕਿ ਮੈਂ ਆਪਣੇ ਆਪ ਨੂੰ (ਕੀ) ਦੇਖਦਾ ਹਾਂ ਕਿ ਆਪਣੇ ਸਿਰ ਪਰ ਪ੍ਰਸ਼ਾਦ ਚੁਕੇ ਹੋਏ ਹਨ (ਅਰ) ਪੰਖੀ ਓਸ ਵਿਚੋਂ ਖਾਈ ਜਾਂਦੇ ਹਨ (ਹੇ ਯੂਸਫ!) ਸਾਨੂੰ (ਸਾਡੇ) ਏਸ (ਸੁਪਨੇ) ਦਾ ਫਲਾਫਲ ਦਸੋ ਕਿਉਂ ਕਿ ਤੁਸੀਂ ਸਾਨੂੰ ਭਲੇ ਪੁਰਖ ਪਰਤੀਤ ਹੁੰਦੇ ਹੋ॥ ੩੬॥ (ਯੂਸਫ ਨੋ) ਉਤਰ ਦਿਤਾ ਕਿ ਜੋ ਸ਼ਾਦ ਤੁਹਾਨੂੰ (ਹੁਣ ਕਾਰਾਗਰ ਵਿਚ) ਪ੍ਰਾਪਤਿ ਹੋਣ ਵਾਲਾ ਹੈ (ਅਰ ਉਸ ਦਾ ਸਮਾਂ ਨਗੀਚ ਹੀ ਹੈ) ਉਹ ਤੁਹਾਡੇ ਪਾਸ ਅਜੇ ਪ੍ਰਾਪਤਿ ਭੀ ਨਾ ਹੋਵੇਗਾ ਕਿ ਉਸ ਦੇ ਆਉਣ ਥੀਂ ਪਹਿਲੇ (ਪਹਿਲੇ ਤੁਹਾਡੇ) ਸੁਪਨ ਦਾ ਫਲਾਫਲ ਤੁਹਾਨੂੰ ਦਸ ਦੇਵਾਂਗਾ ਏਹ (ਸੁਪਨੇ ਦਾ ਫਲਾਫਲ ਭੀ) ਉਨ੍ਹਾਂ ਹੀ ਬਾਤਾਂ ਦੇ ਸਮੁਦਾਯ ਵਿਚੋਂ ਹੈ ਜੋ ਮੈਨੂੰ ਮੇਰੇ ਪਰਵਰਦਿਗਾਰ ਨੇ ਸਿਖਿਆ ਦਵਾਰਾ ਪ੍ਰਦਾਨ ਕੀਤੀਆਂ ਹਨ। ਮੈਂ (ਆਦਿ ਤੋਂ) ਹੀ ਓਹਨਾਂ ਆਦਮੀਆਂ ਦਾ ਮਾਰਗ ਛਡੀ ਬੈਠਾ ਹਾਂ ਜੋ ਖੁਦਾ ਪਰ ਭਰੋਸਾ ਨਹੀਂ ਰਖਦੇ ਅਰ ਪਲੇ ਦੇ ਭੀ ਮਨਕਰ ਹਨ॥ ੩੭॥ ਅਰ ਮੈਂ ਆਪਣੇ ਪਿਤਾ ਪਿਤਾਮਹ (ਅਰਥਾਤ) ਇਬਰਾਹੀਮ ਤਥਾ ਇਸਹਾਕ ਅਰ ਯਾਕੂਬ ਦੇ ਦੀਨ ਪਰ ਤੁਰਦਾ ਰਹਿਆ ਹਾਂ ਸਾਨੂੰ ਯੋਗ ਨਹੀਂ ਕਿ ਖੁਦਾ ਦੇ ਸਾਥ ਕਿਸੇ ਵਸਤੂ ਸ਼ਰੀਕ ਬਨਾਈਏ ਇਹ ਖੁਦਾ ਦਾ (ਨਿਸ਼ਚਾ) ਇਕ ਮੋਹਰ ਹੈ ( ਉਸ ਨੇ) ਸਾਡੇ ਪਰ ਅਰ ਲੋਗਾਂ ਪਰ (ਕੀਤੀ ਹੈ) ਪਰੰਚ ਬਹੁਤੇਰੇ ਲੋਗ (ਓਸ ਦੀ ਏਸ ਨਿਆਮਤ ਦਾ) ਧੰਨਵਾਦ ਨਹੀਂ ਕਰਦੇ॥੩੮॥ ਹੇ ਬੰਦੀਖਾਨੇ ਦੇ ਮਿਤ੍ਰੋ! ਭਲਾ (ਦੇਖੋ ਤਾਂ ਸਹੀ ਕਿ) ਅਲਗ ੨ ਮਾਬੂਦ ਚੰਗੇ ਅਥਵਾ ਇਕ ਖੁਦਾ (ਤਥਾ) ਜ਼ਬਰਦਸਤ॥੩੯॥ਤੁਸੀਂ ਲੋਗ ਖੁਦਾ ਤੋਂ ਸਿਵਾ ਨਿਰੀ ਪੁਰੀ ਨਾਮ ਦੀ ਹੀ ਪੂਜਾ ਕਰਦੇ ਹੋ ਜੋ ਤੁਸਾਂ ਅਰ ਤੁਹਾਡੇ ਪਿਤਾ ਪਿਤਾਮਹ ਨੇ (ਆਪਣੇ ਮਨੋ ਹੀ) ਘੜ ਰਖੇ ਹਨ ਖੁਦਾ ਨੇ ਤਾਂ ਏਹਨਾਂ (ਦੇ ਪੂਜਯ ਹੋਣ) ਦੀ ਕੋਈ ਸਨਦ ਉਤਾਰੀ ਨਹੀਂ (ਸਾਰੇ ਹੀ ਸੰਸਾਰ ਵਿਚ) ਰਾਜ ਤਾਂ ਬਸ ਅੱਲਾ ਦਾ ਹੀ ਹੈ (ਅਰ) ਉਸ ਨੇ ਆਗਿਆ