ਪਾਰਾ ੧੩ ਸੂਰਤ ਯੂਸਫ ੧੨ ੨੬੧ ਪਿਤਾ (ਯਾਕੂਬ) ਨੇ ਕਹਿਣਾ ਸ਼ੁਰੂ ਕਰ ਦਿਤਾ ਕਿ ਯਦੀ ਮੈਨੂੰ ਸੱਤਰ ਬਹੱਤਰ ਗਿਆ ਨਾ ਬਣਾਓ ਤਾਂ (ਇਕ ਬਾਤ ਕਹਿੰਦਾ ਹਾਂ ਕਿ) ਮੈਨੂੰ ਤਾਂ ਯੂਸਫ ਦੀ ਵਾਸ਼ਨਾਂ ਆ ਰਹੀ ਹੈ॥ ੯੪ ॥ (ਤਾਂ ਜੋ ਪੁਤਰ ਯਾਕੂਬ ਦੇ ਪਾਸ ਠਹਿਰੇ ਸਨ) ਓਹ ਲਗੇ ਕਹਿਣ ਰਬ ਜਾਣੇ ਤੁਸੀਂ ਤਾਂ ਆਪਣੇ(ਓਸੇ)ਪੁਰਾਣੇ ਵਹਿਣ ਵਿਚ ਹੀ (ਅਵੇਢਤ) ਹੋ ॥ ੯੫ ॥ - ਪੁਨਰ ਜਦੋਂ (ਯੂਸਫ ਦੇ ਸਹੀ ਸਲਾਮਤ ਹੋਣ ਦੀ) ਸੁਖਦਾਈ ਸਮਾਚਾਰ ਦੇਣ ਵਾਲਾ (ਯਾਕੂਬ ਦੇ ਪਾਸ) ਆ ਪਰਾਪਤਿ ਹੋਇਆ (ਤਾਂ ਆਉਂ- ਦਿਆਂ ਹੀ ਯੂਸਫ ਦਾ) ਕੁੜਤਾ ਯਾਕੂਬ ਦੇ ਮੁਖੜੇ ਪਰ ਪਾ ਦਿਤਾ ਅਰ ਉਨ੍ਹਾਂ ਨੂੰ ਬਲਾਤਕਾਰ ਹੀ ਦਿਸਣ ਲਗ ਪਿਆ ॥ (ਪੁਨਰ ਯਾਕੂਬ ਨੇ ਪੁਤਰਾਂ ਨੂੰ ਕਹਿਆ ਕਿ ਕੀ ? ਮੈਂ ਤੁਹਾਨੂੰ ਨਹੀਂ ਕਹਿੰਦਾ ਹੁੰਦਾ ਸਾਂ ਕਿ ਮੈਂ ਅੱਲਾ ਥੀਂ ਉਹ (ਬਾਤਾਂ) ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ ॥ ੯੬ ॥ (ਉਹ) ਬੋਲੇ ਪਿਤਾ ਜੀ ! (ਖੁਦਾ ਪਾਸੋਂ) ਸਾਡੀ ਭੁਲਣਾ ਬਖਸ਼ਾਓ ਨਿਰਸੰਦੇਹ ਅਸੀਂ ਹੀ ਦੋਖੀ ਸੇ॥੯੭ ॥ (ਯਾਕੂਬ) ਉਚ—ਕਿ ਮੈਂ ਆਪਣੇ ਪਰਵਰਦਿਗਾਰ ਅਗੇ ਕਿਸੇ (ਖਾਸ) ਸਮੇਂ (ਵਿ) ਤੁਹਾਡੀਆਂ ਭੁੱਲਣਾ ਬਖਸ਼ਾਣ ਦੀ ਬੇਨਤੀ ਕਰਾਂਗਾ ਨਿਰਸੰਦੇਹ ਵਹੀ ਬਖਸ਼ਣੇ ਵਾਲਾ ਮਿਹਰਬਾਨ ਹੈ॥੯੮॥ ਪੁਨਰ ਜਦੋਂ ਇਹ ਲੋਗ (ਅੰਤਿਮ ਵੇਰ) ਯੂਸਫ ਪਾਸ ਗਏ ਤਾਂ ਯੂਸਫ ਨੇ ਆਪਣੇ ਮਾਤਾ ਪਿਤਾ ਨੂੰ (ਵਡਿਆਈ ਅਰ ਆਦਰ ਭਾਵ ਨਾਲ) ਆਪਣੇ ਆਸਨ ਪਰ ਅਸਥਾਨ ਦਿਤਾ ਅਰ (ਸਾਰਿਆਂ ਨੂੰ ਸੰਬੋਧਨ ਕਰਕੇ) ਕਹਿਆ ਕਿ (ਸ਼ਹਿਰ) ਮਿਸਰ ਵਿਚ ਆ ਪਰਵੇਸ਼ ਕਰੋ (ਅਰ) ਖੁਦਾ ਦੀ ਮਰਜ਼ੀ ਹੋਈ ਤਾਂ (ਤੁਸੀਂ ਸਾਰੇ) ਅਨੰਦ (ਮੰਗਲ) ਨਾਲ ਰਹੋਗੇ ॥੯੯॥ ਅਰ (ਮਿਸਰ ਦੀ ਰੀਤ ਅਨੁਸਾਰ ਯੂਸਫ ਨੇ) ਆਪਣੇ ਮਾਤਾ ਪਿਤਾ ਨੂੰ ਤਖਤ ਪਰ ਉੱਚਿਆਂ ਬੈਠਾ ਦਿਤਾ ਅਰ ਸਾਰੇ (ਉਸ ਸਮੇਂ ਦੀ ਰੀਤ ਅਨੁਸਾਰ ਯੂਸਫ ਦੀ ਵਡਿਆਈ ਵਾਸਤੇ) ਉਹਨਾਂ ਦੇ ਅਗੇ ਮੱਥਾ ਟੇਕ ਕੇ ਡਿਗ ਪਏ ਅਰ ਯੂਸਫ ਨੇ (ਆਪਣਾ ਸੁਪਨ ਯਾਦ ਕਰਾ ਕੇ ਆਪਣੇ ਪਿਤਾ ਅਤੇ) ਬੇਨਤੀ ਕੀਤੀ ਕਿ ਹੇ ਪਿਤਾ ! ਉਹ ਸੁਪਨ ਜੋ ਮੈਂ ਮ ਦੇਖਿਆ ਸੀ ਏਹ ਉਸ ਦਾ ਫਲ ਹੈ ਮੇਰੇ ਪਰਵਰਦਿਗਾਰ ਨੇ (ਅਜ) ਉਸ (ਸੁਪਨ) ਨੂੰ ਸਚਿਆਂ ਕਰ ਦਿਖਲਾਇਆ ਅਰ (ਉਸ ਤੋਂ ਸਿਵਾ) ਓਸ ਨੇ ਮੇਰੇ ਪਰ (ਹੋਰ ਭੀ ਵਡੇ ੨) ਉਪਕਾਰ ਕੀਤੇ ਹਨ ਕਿ (ਕਿਸੇ ਦੀ ਸਹਾਇਤਾ ਤੋਂ ਬਿਨਾਂ) ਮੈਨੂੰ ਕਾਰਾਗਰ ਵਿਚੋਂ ਕਢਿਆ ਅਰ (ਹਾਲਾਂ ਕੇ) ਮੇਰੇ ਵਿਚ ਤਥਾ ਮੇਰਿਆਂ ਭਿਰਾਵਾਂ ਵਿਚ ਸ਼ੈਤਾਨ ਨੇ (ਇਕ ਤਰਹਾਂ ਦਾ) ਫਸਾਦ ਪਵਾ ਦਿਤਾ ਸੀ ਉਸਦੇ ਪਿਛੋਂ ਬਾਹਰੋਂ ਤੁਸਾਂ ਸਾਰਿਆਂ ਨੂੰ (ਮੇ
ਪੰਨਾ:ਕੁਰਾਨ ਮਜੀਦ (1932).pdf/261
ਦਿੱਖ