੨੬੪
ਪਾਰਾ ੧੩
ਸੂਰਤ ਰਾਦ ੧੩
ਸੂਰਤ ਰਾਦ ਮੱਕੇ ਵਿਚ ਉਤਰੀ ਏਸ ਦੀਆਂ ੪੩
ਆਯਤਾਂ ਅਰ ਛੇ ਰੁਕੂਹ ਹਨ॥
ਆਰੰਭ ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ(ਅਰ) ਕ੍ਰਿਪਾਲੂ (ਹੈ) ਅਲਫ ਲਾਮ ਮੀਮ ਰਾ॥ (ਹੇ ਪੈਯੰਬਰ) ਏਹ ਕਿਤਾਬ (ਅਰਥਾਤ ਕੁਰਾਨ) ਦੀਆਂ (ਚੰਦ) ਆਇਤਾਂ ਹਨ ਅਰ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਜੋ ਕੁਛ ਤੁਹਾਡੇ ਪਰ ਉਤਰਿਆ ਹੈ ਉਹ (ਉਕਾ) ਸਤ੍ਯ ਹੈ ਪਰੰਚ ਕਈਕੁ ਆਦਮੀ ਨਿਸਚਾ ਨਹੀਂ ਕਰਦੇ ॥੧॥ ਅੱਲਾ ਉਹ (ਸਰਵ ਸ਼ਕਤੀਮਾਨ) ਹੈ ਜਿਸ ਨੇ ਆਸਮਾਨਾਂ ਨੂੰ ਬਿਨਾਂ ਸਹਾਰੇ ਤੋਂ ਉੱਚਾ ਬਨਾਕੇ ਇਸਥਿਤ ਕੀਤਾ (ਜੈਸਾ ਕਿ) ਤੁਸੀਂ ਦੇਖ ਰਹੇ ਹੋ ਪੁਨਰ ਅਰਸ਼ ਪਰ ਜਾ ਬਿਰਾਜਿਆ ਅਰ ਚੰਦਰਮਾਂ ਅਰ ਸੂਰਜ ਨੂੰ ਵਸ ਵਿਚ ਕੀਤਾ ਕਿ ਆਪਣੇ ਸਮੇਂ ਅਨੁਸਾਰ (ਆਪਣੇ ਮਾਰਗ ਪਰ) ਤੁਰਿਆ ਜਾਂਦਾ ਹੈ ਉਹੀ ਸਾਰੇ ਸੰਸਾਰ ਦਾ ਪਰਬੰਧ ਕਰਦਾ ਹੈ (ਏਸ ਅਭਿਲਾਖਾ ਨਾਲ) ਕਿ ਤੁਸਾਂ ਲੋਕਾਂ ਨੂੰ ਆਪਣੇ ਪਰਵਰਦਿਗਾਰ ਸਾਥ ਮਿਲਾਪ ਦਾ ਨਿਸਚਾ ਹੋਵੇ (ਆਪਣੀ ਕੁਦਰਤ ਦੇ) ਚਿੰਨ੍ਹ ਵਿਸਤਾਰ ਪੂਰਵਕ ਵਰਣਨ ਕਰਦਾ ਹੈ ॥੨॥ ਅਰੁ ਵਹੀ (ਸਰਵ ਸ਼ਕਤੀਮਾਨ) ਹੈ ਜਿਸ ਨੇ ਧਰਤੀ ਨੂੰ ਵਿਸਤਾਰ ਦਿਤਾ ਅਰ ਉਸ ਪਰ (ਬੜੇ ਬੜੇ) ਅਚੱਲ ਪਰਬਤ ਅਰ ਨਦੀਆਂ ਬਨਾ ਦਿਤੀਆਂ ਅਰ (ਹੋਰ) ਉਸ ਪਰ ਸਰਬ ਤਰਹਾਂ ਦੇ ਫਲਾਂ ਦੀਆਂ ਦੋ ਦੋ ਕਿਸਮਾਂ ਉਤਪੰਨ ਕੀਤੀਆਂ (ਯਥਾ ਮਿਠੇ ਅਰ ਖਟੇ ਅਰ ਉਹੀ) ਰਾਤ੍ਰੀ ਨੂੰ ਦਿਨ ਦਾ ਪਰਦਾ ਪੋਸ਼ ਕਰਦਾ ਹੈ ਨਿਰਸੰਦੇਹ ਏਹਨਾਂ ਬਾਤਾਂ ਵਿਚ ਓਹਨਾਂ ਲੋਕਾਂ ਵਾਸਤੇ ਜੋ ਵਿਚਾਰ ਨੂੰ ਵਰਤਨ ਵਿਚ ਲਿਆਉਂਦੇ ਹਨ (ਖੁਦਾ ਦੀ ਸ਼ਕਤੀ ਦੀਆਂ ਬਹੁਤ) ਨਿਸ਼ਾਨੀਆਂ (ਵਿਦਮਾਨ) ਹਨ ॥ ੩ ॥ ਅਰ ਧਰਤੀ ਪਰ ਪਾਸੋ ਪਾਸ (ਕਈ) ਕਈ ਕਿਆਰੇ (ਹੁੰਦੇ) ਹਨ ਅਰ ਅੰਗੂਰ ਦੇ ਬਾਗ ਅਰ ਖੇਤੀ ਅਰ ਖਜੀਆਂ ਦੇ ਬ੍ਰਿਛ (ਜਿਨ੍ਹਾਂ ਵਿਚ ਕਈਕੁ) ਦੁਸ਼ਾਖੇ ਹੁੰਦੇ ਹਨ ਅਰ ਕਈ ਦੁਸ਼ਾਖੇ ਨਹੀਂ (ਹੁੰਦੇ)ਹਾਲਾਂ ਕਿ ਸਾਰਿਆਂ ਨੂੰ ਇਕੋ ਹੀ ਪਾਣੀ ਦਿਤਾ ਜਾਂਦਾ ਹੈ ਅਰ (ਫੇਰ ਭੀ) ਅਸੀਂ ਕਈਆਂ ਨੂੰ ਕਈਆਂ ਪਰ ਫਲਾਂ ਵਿਚੋਂ ਉੱਤਮਤਾਈ ਪ੍ਰਦਾਨ ਕਰ ਦੇਂਦੇ ਹਾਂ ਨਿਰਸੰਦੇਹ ਜੋ ਆਦਮੀ ਅਕਲ ਨੂੰ ਵਰਤਨ ਵਿਚ ਲਿਆਉਂਦੇ ਹਨ ਓਹਨਾਂ ਵਾਸਤੇ ਇਹਨਾਂ ਬਾਤਾਂ ਵਿਚ (ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ) ਨਿਸ਼ਾਨੀਆਂ (ਵਿਦਮਾਨ) ਹਨ ॥ ੪ ॥ ਅਰ (ਹੇ ਪੈਯੰਬਰ) ਯਦੀ ਤੁਸੀਂ (ਸੰਸਾਰ ਵਿਖਯ ਕਿਸੇ ਬਾਤ ਪਰ) ਅਚੰਭਾ ਕਰੋ ਤਾਂ ਕਾਫਰਾਂ