ਪਾਰਾ ੧੩
ਸੂਰਤ ਰਾਦ ੧੩
੨੬੭
ਉਤ੍ਰ ਦੇਣਗੇ ਤੁਸੀਂ ਹੀ ਏਹਨਾਂ ਨੂੰ) ਕਹੋ ਕਿ (ਧਰਤ ਅਗਾਸਦਾਅਧਿਪਤਿ) ਅੱਲਾ (ਪੁਨਰ ਏਹਨਾਂ ਨੂੰ) ਕਹੋ ਕੀ ਤੁਸਾਂ ਉਸ ਤੋਂ ਸਿਵਾ (ਹੋਰ ਹੋਰ) ਕਰਤਾ ਨਿਯਤ ਕਰ ਰਖੇ ਹਨ ਜੋ ਆਪਣੇ ਸ਼ਾਰੀਰਿਕ ਲਾਭ ਹਾਨੀ ਦੇ (ਭੀ) ਮਾਲਿਕ ਨਹੀਂ (ਏਹਨਾਂ ਨੂੰ) ਕਹੋ ਕਿ ਭਲਾ ਕਿਤੇ ਅੰਨ੍ਹਾ ਸੁਜਾਖਾ (ਭੀ) ਸਮਾਨ (ਹੋ ਸਕਦਾ) ਹੈ? ਅਥਵਾ ਅੰਧੇਰ ਚਾਨਣ ਸਮਾਨ (ਹੋ ਸਕਦਾ) ਹੈ? ਅਥਵਾ ਏਹਨਾਂ ਲੋਗਾਂ ਨੇ ਅੱਲਾ ਦੇ ਐਸੇ ਸਜਾਤੀ ਨੀਯਤ ਕਰ ਛਡੇ ਹਨ ਕਿ(ਮਾਨੋਂ)ਓਸਦੀ ਸੀ ਸ੍ਰਿਸ਼ਟੀ ਉਹਨਾਂ ਨੇ ਭੀ ਉਤਪਤ ਕਰ ਰਖੀ ਹੈ ਅਰ ਹੁਣ ਏਹਨਾਂ ਨੂੰ ਸ੍ਰਿਸ਼ਟੀ ਦੇ ਬਾਰੇ ਵਿਚ ਭ੍ਰਮ ਪਰਾਪਤ ਹੋ ਗਇਆ ਹੈ (ਕਿ ਕਿਸ ਦੀ ਉਤਪਤ ਕੀਤੀ ਹੋਈ ਹੈ? ਹੇ ਪੈਯੰਬਰ ਏਹਨਾਂ ਨੂੰ) ਕਹੋ ਕਿ ਅੱਲਾ ਹੀ ਸਾਰੀਆਂ ਵਸਤਾਂ ਦੇ ਉਤਪਤ ਕਰਨੇ ਵਾਲਾ ਹੈ ਅਰ ਵਹੁ ਏਕ (ਹੈ ਕੋਈ ਓਸਦਾ ਸਜਾਤੀ ਨਹੀਂ ਅਰ ਇਸ ਬਾਤ ਦੇ ਹੁੰਦਿਆਂ ਸੁੰਦਿਆਂ ਕਿ ਸਭਨਾਂ ਪਰ) ਸ਼ਕਤੀਮਾਨ ਹੈ ॥੧੬॥ (ਓਸੇ ਨੇ ਹੀ) ਅਕਾਸ਼ ਥੀਂ ਬਰਖਾ ਕੀਤੀ ਪੁਨਰ ਆਪੋ (ਆਪਣੇ) ਵਿਤਾਨੁਸਾਰ ਨਦੀ ਨਾਲੇ ਭੀ ਵਗ ਨਿਕਲੇ ਪੁਨਰ (ਨਾਲਿਆਂ ਵਿਚ ਜੋ ਪਾਣੀ ਦਾ ਤਰੰਗ ਆਇਆ ਤਾਂ) ਝਗ ਜੋ (ਪਾਣੀ ਦੇ) ਉਪਰ ਆ ਗਈ ਸੀ ਉਸ ਨੂੰ (ਪਾਣੀ ਦੀ) ਲਹਿਰ ਨੇ ਚੁਕ (ਕੇ ਆਪਣੇ ਅਗੇ ਧਰ) ਲੀਤਾ ਅਰ ਜੋ (ਲੋਗ) ਭੂਖਣ ਅਥਵਾ ਦੂਸਰੇ ਹੋਰ ਕਾਰ ਕੰਮ (ਸਾਜ਼ ਅਰ ਸਾਮਾਨ) ਵਾਸਤੇ (ਧਾਤੂਆਂ ਨੂੰ) ਅਗਨਿ ਵਿਚ ਸੰਤਪਤ ਕਰਦੇ ਹਨ ਏਹਨਾਂ ਵਿਚ(ਭੀ) ਉਕਤ ਪਰਕਾਰ ਦਾ ਝਗ ਰੂਪ (ਖੋਟ ਮਿਲਿਆ ਹੋਇਆ) ਹੁੰਦਾ ਹੈ (ਅਰ ਉਹ ਸੰਤਪਤ ਕਰਨੇ ਕਰਕੇ ਅਲਗ ਨਿਕਸ ਆਉਂਦਾ ਹੈ) ਇਸ ਯੁਕਤਿ ਨਾਲ ਅਲਾ ਸ ਅਸਤਯ ਦਾ ਦ੍ਰਿਸ਼ਟਾਂਤ ਵਰਨਣ ਕਰਦਾ ਹੈ (ਕਿ ਪਾਣੀ ਸਤ੍ਯ ਦੀ ਜਗਾ ਹੈ ਅਰ ਝਗ ਅਸਤ੍ਯ ਦੀ) ਸੋ ਝੰਗ ਤਾਂ ਵਿਅਰਥ ਜਾਂਦੀ ਹੈ ਅਰ (ਪਾਣੀ) ਜੋ ਲੋਗਾਂ ਦੇ ਵਰਤਣ ਵਿਚ ਆਉਂਦਾ ਹੈ ਓਹ ਧਰਤੀ ਪਰ ਟਿਕਿਆ ਰਹਿੰਦਾ ਹੈ (ਵਸਤੁਤਾ) ਅੱਲਾ (ਲੋਗਾਂ ਦੇ ਸਮਝਾਉਣ ਵਾਸਤੇ) ਉਕਤ ਰੀਤੀ ਸਾਥ ਦ੍ਰਿਸ਼ਟਾਂਤ ਵਰਨਣ ਕਰਦਾ ਹੈ ॥੧੭॥ ਜਿਹਨਾਂ ਆਦਮੀਆਂ ਨੇ ਆਪਣੇ ਪਰਵਰਦਿਗਾਰ ਦੀ ਆਗਿਆ ਪਾਲਨ ਕੀਤੀ ਉਹਨਾਂ ਵਾਸਤੇ ਤਾਂ ਕਲਿਆਨ (ਹੀ ਕਲਿਆਨ) ਹੈ ਅਰ ਜਿਨਹਾਂ ਨੇ ਓਸ ਦੀ ਆਗਿਆ ਪਾਲਣ ਨਹੀਂ ਕੀਤੀ (ਕਿਆਮਤ ਦੇ ਦਿਨ ਓਹਨਾਂ ਦੀ ਇਹ ਦਸ਼ਾ ਹੋਵੇਗੀ ਕਿ) ਜੋ ਕੁਛ ਸੰਸਾਰ ਭਰ ਵਿਚ ਹੈ ਯਦੀ (ਉਹ ਸਾਰੇ ਦਾ) ਸਾਰਾ ਉਹਨਾਂ ਦੇ ਵਸ ਵਿਚ ਹੋਵੇ। ਅਰ ਉਸ ਦੇ ਸਾਥ ਉਤਨਾ) ਹੋਰ ਤਾਂ ਇਹ ਲੋਗ ਆਪਣੀ ਪ੍ਰਤਿਨਿਧਿ ਵਿਚ ਉਸ ਨੂੰ (ਪ੍ਰਸੰਨਤਾਈ