ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੩

ਸੂਰਤ ਰਾਦ ੧੩

੨੬੯


(ਆਪੋ ਵਿਚ ਦੇ ਮਿਤ੍ਰਤਾਈ) ਦੇ ਜੋੜੀ ਰਖਣ ਦੀ ਖੁਦਾ ਨੇ ਆਗਿਆ ਦਿਤੀ ਹੈ ਉਸ ਨੂੰ ਤੋੜਦੇ ਅਰ ਦੇਸ਼ ਵਿਚ ਉਪੱਦਰ ਪੈਦਾ ਕਰਦੇ ਹਨ ਇਹੋ ਹੀ ਲੋਗ ਹਨ ਜਿਨਹਾਂ ਵਾਸਤੇ ਫਿਟਕਾਰ ਹੈ ਅਰ ਉਨ੍ਹਾਂ ਵਾਸਤੇ (ਫਿਟਕਾਰ ਤੋਂ ਵਧ ਕੇ) ਬੁਰਾ ਅੰਜਾਮ ਭੀ ਹੈ ॥੨੫॥ ਅੱਲਾ ਜਿਸ ਦੀ ਪ੍ਰਾਰਬਧ (ਰੋਜ਼ੀ) ਚਾਹੁੰਦਾ ਹੈ ਅਧਿਕ ਕਰ ਦੇਂਦਾ ਹੋ ਅਰ (ਜਿਸ ਦੀ ਚਾਹੁੰਦਾ ਹੈ) ਤੋਲ ਮੇਣ ਵਿਚ ਕਰ ਦੇਂਦਾ ਹੈ ਅਰ (ਕਾਫਰ) ਸਾਂਸਾਰਿਕ ਜੀਵਣ ਨਾਲ ਹੀ (ਬੜੇ) ਪ੍ਰਸੰਨ ਹਨ ਹਾਲਾਂਕਿ ਸਾਂਸਾਰਕ ਜੀਵਣ ਆਖਰਤ ਦੀ ਅਪੇਖ੍ਯਾ (ਮੁਕਾਬਲੇ) ਵਿਚ ਅਤੀ ਤੁਛ ਵਸਤੂ ਹੈ ॥੨੬॥ ਰੁਕੂਹ ੩॥

(ਅਰ ਹੇ ਪੈਯੰਬਰ) ਜੋ ਲੋਗ (ਤੁਹਾਡੀ ਰਸਾਲ਼ਤ ਦੇ) ਮੁਨਕਰ ਹਨ (ਉਹ ਇਹ ਭੀ) ਕਹਿੰਦੇ ਹਨ ਕਿ ਏਸ (ਖੁਰਖ ਪਰ ਅਰਥਾਤ ਤੁਹਾਡੇ) ਪਰ ਏਸ ਦੇ ਪਰਵਰਦਿਗਾਰ ਦੀ ਤਰਫੋਂ (ਸਾਡੀ ਇਛਾ ਅਨੁਸਾਰ) ਕੋਈ ਚਮਿਤਕਾਰ ਕਿਉਂ ਨਹੀਂ ਉਤਰਿਆ (ਤੁਸੀਂ ਏਹਨਾਂ ਨੂੰ) ਕਹੋ ਕਿ (ਚਮਤਕਾਰ ਨਾਲ ਕੀ ਹੁੰਦਾ ਹੈ) ਅੱਲਾ ਜਿਸ ਨੂੰ ਚਾਹੁੰਦਾ ਹੈ ਕੁਮਾਰਗੀ ਕਰਦਾ ਹੈ ਅਰ ਜੋ (ਉਸ ਦੀ ਤਰਫ) ਝੁਕਦਾ ਹੈ ਉਸ ਨੂੰ ਆਪਣੀ ਤਰਫ (ਪਰਾਪਤਿ ਹੋਣ ਦਾ ਮਾਰਗ) ਦਿਖਾ ਦੇਂਦਾ ਹੈ ॥੨੭॥ ਜੋ ਲੋਗ ਨਿਸਚਾ ਕਰ ਬੈਠੇ ਅਰ ਓਹਨਾਂ ਦੇ ਦਿਲਾਂ ਨੂੰ ਭੀ ਖੁਦਾ ਦੀ ਯਾਦ ਨਾਲ ਸ਼ਾਂਤੀ ਹੁੰਦੀ ਹੈ (ਅਰ) ਸੁਣੀ ਰਖੋ ਕਿ ਖੁਦਾ ਦੀ ਯਾਦ ਨਾਲ ਦਿਲਾਂ ਨੂੰ ਸ਼ਾਂਤੀ ਹੋਇਆ ਹੀ ਕਰਦੀ ਹੈ ।।੨੮।। ਤਾਂ ਜੋ ਲੋਗ ਨਿਸਚਾ ਕਰ ਬੈਠੇ ਅਰ(ਉਨਹਾਂ ਨੇ) ਸ਼ੁਭ ਕਰਮ (ਭੀ) ਕੀਤੇ ਓਹਨ ਵਾਸਤੇ (ਅੰਤ ਨੂੰ) ਪਰਸੰਨਤਾਈ ਅਰ ਉੱਤਮ ਅਸਥਾਨ ॥੨੯॥ (ਹੇ ਪੈਯੰਬਰ ਜਿਸ ਤਰਹਾਂ ਅਸਾਂ ਨੇ ਹੋਰ ਪੈਯੰਬਰ ਭੇਜੇ ਸਨ) ਓਸੇ ਤਰਹਾਂ ਅਸਾਂ ਨੇ ਤੁਹਾਨੂੰ ਭੀ (ਏਸ ਸਮੇਂ ਦੇ) ਲੋਗਾਂ ਦੀ ਤਰਫ (ਪੈਯੰਬਰ ਬਨਾਕੇ) ਭੇਜਿਆ ਹੈ ਜਿਨਹਾਂ ਨਾਲੋਂ ਪਹਿਲੇ ਹੋਰ ਲੋਗ ਭੀ ਹੋ ਗੁਜਰੇ ਹਨ (ਅਰ ਤੁਹਾਡੇ ਭੇਜਣ ਦਾ ਏਹ ਭਾਵ ਹੈ) ਕਿ ਜੋ (ਕੁਰਾਨ) ਤੁਹਾਡੇ ਪਰ ਵਹੀ ਦਵਾਰਾ ਅਸਾਂ ਨੇ ਉਤਾਰਿਆ ਹੈ ਉਹ ਏਹਨਾਂ ਨੂੰ ਪੜ੍ਹ ਕੇ ਸੁਣਾ ਦੇਵੋ ਅਰ ਇਹ ਲੋਗ (ਨਾ ਕੇਵਲ ਤੁਹਾਡੀ ਪੈਯੰਬਰੀ ਦੇ ਹੀ ਮੁਨਕਰ ਹਨ ਯੁਤ ਮੁਢੋਂ) ਕਰਪਾਲੂ (ਖੁਦਾ) ਦੇਂ (ਹੀ) ਮੁਨਕਰ ਹਨ (ਤੁਸੀਂ ਏਹਨਾਂ ਨੂੰ) ਕਹੋ ਕਿ ਵਹੀ ਮੇਰਾ ਪਰਵਰਦਿਗਾਰ ਹੈ ਉਸਦੇ ਸਿਵਾ ਕੋਈ ਮਾਬੂਦ (ਪੂਜ) ਨਹੀਂ ਮੈਂ ਓਸੇ ਦਾ ਹੀ ਭਰੋਸਾ ਰਖਦਾ ਹਾਂ ਅਰ (ਸਾਰੀਆਂ ਬਾਤਾਂ ਵਿਚ) ਮੇਂ ਓਸੇ ਦੀ ਤਰਫ ਰਜੂ ਕਰਦਾ ਹਾਂ (ਅਰਥਾਤ ਉਸੇ ਦਾ ਆਸਰਾ ਲੈਂਦਾ ਹਾਂ ॥੩੦॥ ਅਰ ਯਦੀ ਕੋਈ ਕੁਰਾਨ (ਐਸਾ ਭੀ ਉਤਰਿਆ ਹੋਇਆ) ਹੁੰਦਾਂ ਜਿਸ (ਦੀ ਕ੍ਰਿਪਾ) ਸਾਥ ਪਰਬਤ ਤੁਰਨ ਲਗ ਪੈਂਦੇ ਕਿੰਵਾ ਉਸ ਦੀ (ਬਰਕਤ) ਸਾਥ ਧਰਤੀ (ਦੇ