ਪਾਰਾ ੧੩
ਸੂਰਤ ਰਾਦ ੧੩
੨੭੧
ਨਹਿਰਾਂ ਵਗਦੀਆਂ ਹੋਣਗੀਆਂ ਉਸ ਦੇ ਫਲ ਸਦਾ ਬਹਾਰ ਅਰ (ਇਸੇ ਤਰਹਾਂ) ਓਸ ਦੀ ਛਾਇਆ। ਏਹ ਹੈ ਓਹਨਾਂ ਲੋਕਾਂ ਦਾ ਅੰਜਾਮ ਜੋ (ਸੰਸਾਰ ਵਿਚ) ਸੰਜਮੀ ਬਨੇ ਰਹੇ ਅਰ ਅਰ ਕਾਫਰਾਂ ਦਾ ਅੰਜਾਮ ਨਰਕ ਹੈ ॥੩੫॥ ਅਰ (ਹੇ ਪੈਯੰਬਰ) ਜਿਨਹਾਂ (ਮੁਸਲਮਾਨਾਂ) ਨੂੰ ਅਸਾਂ (ਏਹ) ਪੁਸਤਕ ਦਿਤੀ ਹੈ ਓਹ ਤਾਂ ਜੋ (ਜੋ ਹੁਕਮ) ਤੁਹਾਡੇ ਪਰ ਉਤਾਰੇ ਗਏ ਹਨ ਸਾਰਿਆਂ ਸਾਥ ਹੀ ਖੁਸ਼ ਹੁੰਦੇ ਹਨ ਅਰ ਦੂਸਰੇ ਫਿਰਕੇ ਉਸ ਦੀਆਂ ਕਈਕ ਬਾਤਾਂ ਥੀਂ ਨਨਾ ਪਕੜਦੇ ਹਨ (ਤੁਸੀਂ ਏਹਨਾਂ ਮੁਨਕਰਾਂ ਨੂੰ) ਕਹੋ ਕਿ (ਤੁਹਾਨੂੰ ਮੰਨਣ ਯਾ ਨਾ ਮੰਨਣ ਦਾ ਅਖਤਿਆਰ ਹੈ) ਮੈਨੂੰ ਤਾਂ ਇਹੋ ਹੀ ਆਗਿਆ ਮਿਲੀ ਹੈ ਕਿ ਮੈਂ ਖੁਦਾ ਦੀ ਹੀ ਪੂਜਾ ਕਰਾਂ ਹੋਰ ਕਿਸੇ ਨੂੰ ਓਸ ਦਾ ਸ਼ਰੀਕ ਨਾ ਬਨਾਵਾਂ ਮੈਂ (ਤੁਹਾਨੂੰ ਸਾਰਿਆਂ ਨੂੰ) ਓਸੇ ਦੀ ਤਰਫ ਪ੍ਰੇਰਦਾ ਹਾਂ ਅਰ (ਬਾਤ ਬਾਤ ਵਿਚ) ਓਸ਼ੇ ਦੀ ਤਰਫ ਰੁਜੂ ਕਰਦਾ ਹਾਂ ॥੩੬॥ ਅਰੁ ਐਸਾ ਹੀ (ਜੈਸਾ ਕਿ ਇਹ ਕੁਰਾਨ) ਹੈ ਅਸਾਂ ਓਸ ਹੁਕਮਾਂ ਨੂੰ ਅਰਬੀ (ਬੋਲੀ) ਵਿਚ ਉਤਾਰਿਆ ਅਰ (ਹੇ ਪੈਯੰਬਰ) ਯਦੀ ਇਸ ਦ ਪਿਛੋਂ ਭੀ ਕਿ ਤੁਹਾਨੂੰ ਇਲਮ ਹੋ ਚੁਕਾ ਹੈ ਤੁਸੀਂ ਇਹਨਾਂ ਦੀਆਂ ਵਾਸ਼ਨਾਂ ਦੇ ਪਿਛੇ ਲਗੇ ਤਾਂ (ਫੇਰ) ਖੁਦਾ ਦੇ ਮੁਕਾਬਲੇ ਵਿਚ ਨਾ ਕੋਈ ਤੁਹਾਡਾ ਹਿਮਾਇਤੀ ਹੋਵੇਗਾ ਅਰ ਨਾ ਕੋਈ ਰਛਿਆ ਕਰਨੇ ਵਾਲਾ ॥੩੭॥ ਰਕੂਹ ੫॥
ਅਰ ਤੁਹਾਡੇ ਨਾਲੋਂ ਪਹਿਲੇ ਭੀ ਅਸਾਂ (ਬਹੁਤ ਸਾਰੇ) ਪੈਗ਼ੰਬਰ ਭੇਜੇ ਅਰ ਅਸਾਂ ਓਹਨਾਂ ਨੂੰ ਇਸਤ੍ਰੀਆਂ ਭੀ ਦਿਤੀਆਂ ਅਰ ਔਲਾਦ (ਭੀ ਦਿਤੀ) ਅਰ ਕਿਸੀ ਰਸੂਲ ਦਾ ਬਲ ਨਹੀਂ ਸੀ ਕਿ ਖੁਦਾ ਦੀ ਆਗਿਆ ਬਿਨਾਂ ਕੋਈ ਚਮਿਤਕਾਰ ਪਰਗਟ ਕਰੇ। ਹਰੇਕ (ਨੀਯਤ) ਸਮੇਂ ਦੇ ਵਾਸਤੇ (ਸਾਡੇ ਪਾਸ ਇਕ ਤਰਹਾਂ ਦੀ) ਲਿਖਤ (ਹੁੰਦੀ) ਹੈ ॥੩੮॥ (ਪੁਨਰ ਉਸ ਦੇ ਵਿਚੋਂ) ਖੁਦਾ ਜਿਸ ਨੂੰ ਚਾਹੁੰਦਾ ਹੈ ਮਨਸੂਖ (ਰਦ) ਕਰ ਦੇਂਦਾ ਹੈ ਅਰ (ਜਿਸ ਨੂੰ ਚਾਹੁੰਦਾ ਹੈ) ਕਾਇਮ (ਵਿਦਮਾਨ) ਰਖਦਾ ਹੈ ਅਰ ਓਸ ਦੇ ਪਾਸ ਅਸਲ ਕਿਤਾਬ ਹੇ (ਕਿ ਉਸ ਵਿਚ ਸਭ ਕੁਛ ਲਿਖਿਆ ਹੋਇਆ ਹੈ) ॥੩੯॥ ਅਰ (ਹੇ ਪੈਯੰਬਰ ਕਸ਼ਟਾਂ ਦੀ) ਜੈਸੀ ੨ ਪ੍ਰਤੱਗਯਾ ਇਹਨਾਂ (ਮੱਕੇ ਦਿਆਂ ਕਾਫਰਾਂ) ਸਾਥ ਅਸੀਂ ਕਰਦੇ ਹਾਂ ਭਾਵੇਂ ਕਈ ਏਕ ਪਤਿਗਯਾ ਅਸੀਂ (ਤੁਹਾਡੀ ਜ਼ਿੰਦਗੀ ਵਿਚ) ਤੁਹਾਨੂੰ (ਪੂਰੀਆਂ ਕਰ) ਦਸੀਏ ਅਰ ਜਾਂ (ਏਹਨਾਂ ਪ੍ਰਤੱਗਯਾ ਦੇ ਪ੍ਰਾਪਤ ਹੋਣ ਥੀਂ ਪਹਿਲੇ) ਤੁਹਾਨੂੰ ਸੰਸਾਰ ਵਿਚੋਂ ਚੁਕ ਲਈਏ ਹਰ ਦਿਸ਼ਾ ਵਿਚ (ਸਾਡੀ ਆਗਿਆ ਦਾ) ਪਹੁੰਚਾ ਦੇਨਾਂ ਤੁਹਾਡਾ ਕੰਮ ਅਰ (ਏਹਨਾਂ ਪਾਸੋਂ) ਹਿਸਾਬ ਲੈਣਾ