ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/272

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੨

ਪਾਰਾ ੧੩

ਸੂਰਤ ਇਬਰਾਹੀਮ ੧੪


ਸਾਡਾ ॥ ੪੦॥ ਕੀ ਏਹ ਲੋਗ ਏਸ ਬਾਤ ਨੂੰ ਨਹੀਂ ਦੇਖਦੇ ਕਿ ਅਸੀਂ (ਇਸਲਾਮ ਦੀ ਵਿਜੈਤਾ ਦਵਾਰਾ) ਦੇਸ਼ ਨੂੰ ਚਾਰ ਚੁਫੇਰਿਓਂ ਦਬਾਈ ਆਉਂਦੇ ਹਾਂ ਅਰ ਅਲਾ (ਜੋ ਚਾਹੁੰਦਾ ਹੈ) ਆਗਿਆ ਦੇਂਦਾ ਹੈ ਕੋਈ (ਪੁਰਖ ਸਨਮੁਖ ਹੋਕੇ) ਉਸ ਦੇ ਹੁਕਮ ਨੂੰ ਟਾਲ ਨਹੀਂ ਸਕਦਾ ਅਰ ਉਹ ਝਬਦੇ ਹੀ ਹਿਸਾਬ ਲੈਣ ਵਾਲਾ ਹੈ ॥੪੧॥ ਅਰ ਜੋ ਲੋਗ ਏਹਨਾਂ (ਮੱਕੇ ਦਿਆਂ ਕਾਫਰਾਂ) ਨਾਲੋਂ ਪਹਿਲੇ ਹੋ ਚੁਕੇ ਹਨ ਓਹਨਾਂ ਨੇ ਭੀ (ਪੈਯੰਬਰਾਂ ਸਾਥ ਵਿਰੋਧ ਕਰਨ ਵਿਚ ਆਪੋ ਆਪਣੀਆਂ) ਤਦਬੀਰਾਂ ਕੀਤੀਆਂ ਸੋ ਤਦਬੀਰਾਂ ਤਾਂ ਸਾਰੀਆਂ ਅੱਲਾ ਦੀਆਂ ਹੀ ਹਨ ਜੋ ਆਦਮੀ ਜੋ ਕੁਛ ਕਰ ਰਹਿਆ ਹੈ, ਖੁਦਾ ਨੂੰ (ਸਭ) ਮਾਲੂਮ ਹੈ ਅਰ ਕਾਫਰਾਂ ਸ਼ੀਘਰ ਹੀ ਪਰਤੀਤ ਹੋ ਜਾਵੇਗਾ ਕਿ ਅੰਤ ਨੂੰ ਕਿਸ ਦੀ ਸ਼ੁਭ ਗਤੀ ॥੪੨॥ ਅਰ (ਹੇ ਪੈਯੰਬਰ) ਮੁਨਕਰ (ਲੋਗ) ਕਹਿੰਦੇ ਹਨ ਕਿ ਤੁਸੀਂ ਪੈਯੰਬਰ ਨਹੀਂ ਹੋ-ਤਾਂ ਤੁਸੀਂ ਏਹਨਾਂ ਨੂੰ) ਕਹੋ ਕਿ ਮੇਰੇ ਅਰ ਤੁਹਾਡੇ ਮਧਯ ਮੈਂ ਅੱਲਾ ਅਰ ਜਿਨ੍ਹਾਂ ਦੇ ਪਾਸ (ਆਕਾਸ਼ੀ) ਪੁਸਤਕਾਂ ਦੀ ਵਿਦਿਆ ਹੈ (ਅਰ ਓਹਨਾਂ ਵਿਚ ਮੇਰੇ ਵਾਸਤੇ ਭਵਿਖਤ ਬਾਣੀ ਵਿਦਮਾਨ ਹੈ ਏਹੋ ਹੀ) ਗਵਾਹ ਬਸ ਹਨ ॥੪੩॥ ਰਕੂਹ ॥ ੬ ॥

ਸੂਰਤ ਇਬਰਾਹੀਮ ਮੱਕੇ ਵਿਚ ਉਤਰੀ ਅਰ ਏਸ
ਦੀਆਂ ਬਵਿੰਜਾ ਆਯਤਾਂ ਅਰ ਸਤ ਰੁਕੂਹ ਹਨ।

(ਆਰੰਭ) ਅੱਲਾ ਦੇ ਨਾਮ ਸਾਥ (ਜੋ) ਅਤੀ ਕ੍ਰਿਪਾਲੂ ਅਰ ਦਿਆਲੂ(ਹੈ) ਅਲਫ ਲਾ ਮ ਰਾ। (ਹੇ ਪੈਯੰਬਰ ਇਹ ਕੁਰਾਨ ਬਹੁਤ ਉੱਤਮ) ਪੁਸਤਕ (ਹੈ) ਇਸ ਨੂੰ ਅਸਾਂ ਤੁਹਾਡੇ ਤੇ ਇਸ ਭਾਵ ਪਰ ਉਤਾਰਿਆ ਹੈ ਕਿ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਪਰਵਰਦਿਗਾਰ ਦੇ ਹੁਕਮ ਸਾਥ (ਕੂਫਰ ਦੇ) ਅੰਧੇਰੇ ਵਿਚੋਂ ਨਿਕਾਸ ਕੇ (ਈਮਾਨ ਦੇ) ਪ੍ਰਕਾਸ਼ ਵਿਚ ਲੈ ਆਓ (ਭਾਵ) ਓਸ (ਪਵਿਤ੍ਰ ਪਰਮਾਤਮਾ) ਦੇ ਮਾਰਗ ਪਰ (ਲੈ ਆਓ) ਜੋ ਸਾਰਿਆਂ ਨਾਲੋਂ ਸ਼ਕਤੀਮਾਨ (ਅਰ ਸ੍ਰਵ) ਉਸਤਤੀ ਦੇ ਯੋਗ ਹੈ ॥੧॥ (ਭਾਵ) ਉਸੇ ਅੱਲਾ ਦਾ ਹੀ ਹੈ ਜੋ ਕੁਛ ਅਗਾਸ ਵਿਚ ਹੈ ਅਰ ਜੋ ਕਛੁ ਧਰਤੀ ਪਰ ਹੈ ਅਰ ਭਿਆਨਕ ਦੁਖ (ਦੀ ਦ੍ਰਿਸ਼ਟੀ) ਦਵਾਰਾ (ਜੋ ਅੰਤ ਨੂੰ ਹੋਣ ਵਾਲਾ ਹੈ) ਕਾਫਰਾਂ (ਦੀ ਦਸ਼ਾ) ਪਰ (ਪ੍ਰਾਯਾ ਬਹੁਤ) ਅਫਸੋਸ ਹੈ ॥੨॥ ਕਿ ਇਹ ਲੋਕ ਆਖਰਤ ਦੇ ਮੁਕਾਬਲੇ ਵਿਚ ਸਾਂਸਾਰਿਕ ਜੀਵਣ ਪਸੰਦ ਕਰਦੇ