ਪਾਰਾ ੧੩
ਸੂਰਤ ਇਬਰਾਹੀਮ ੧੪
੨੭੩
ਹਨ ਅਰ ਰਬ ਦੇ ਰਾਹ (ਪਰ ਤੁਰਨ) ਥੀਂ (ਲੋਗਾਂ ਨੂੰ) ਰੋਕਦੇ ਅਰ ਓਸ ਵਿਚ ਕੁਚਾਲਾਂ (ਪੈਦਾ ਕਰਨ) ਦੀ ਇਛਾ ਕਰਦੇ ਹਨ ਇਹੋ ਹੀ ਲੋਗ (ਹਨ ਜੋ) ਪਰਲੇ ਦਰਜੇ ਦੀ ਗੁਮਰਾਹੀ ਪਰ ਹਨ ॥੩॥ ਅਰ ਜਦੋਂ ਕਦੀ ਅਸਾਂ ਨੇ ਕੋਈ ਪੈਯੰਬਰ ਭੇਜਿਆ ਤਾਂ (ਉਸ ਨੂੰ) ਉਸ ਦੀ ਕੌਮੀ ਜਬਾਨ ਵਿਚ (ਬਾਤ ਚੀਤ ਕਰਦਾ ਹੋਇਆ ਭੇਜਿਆ) ਤਾ ਕਿ ਓਹ ਓਹਨਾਂ ਨੂੰ (ਭਲੀ ਤਰਹਾਂ) ਸਮਝਾ ਸਕੇ ਏਸ ਥੀਂ ਭੀ ਈਸ਼ਵਰ ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰਦਾ ਹੈ ਅਰ ਜਿਸ ਨੂੰ ਚਾਹੁੰਦਾ ਹੈ ਸਿਖਯਾ ਦੇ ਦੇਂਦਾ ਹੈ ਅਰ ਓਹ ਸ਼ਕਤ ਸ਼ਾਲੀ (ਅਰ) ਯੁਕਤੀ ਮਾਨ ਹੈ ॥ ੪॥ ਅਰ ਅਸਾਂ ਨੇ ਹੀ ਮੂਸਾ ਨੂੰ (ਭੀ) ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆ (ਅਰ ਓਹਨਾਂ ਨੂੰ ਹੁਕਮ ਦਿਤਾ) ਕਿ ਆਪਣੀ ਜਾਤੀ ਨੂੰ (ਕੁਫਰ ਦੇ) ਅੰਧੇਰੇ ਵਿਚੋਂ ਕਢ ਕੇ (ਈਮਾਨ ਦੇ) ਪਰਕਾਸ਼ ਵਿਚ ਲੈ ਆਵੋ ਅਰ ਓਹਨਾਂ ਨੂੰ ਖੁਦਾ ਦੇ ਦਿਨ (ਅਰਥਾਤ ਚਮਿਤਕਾਰ) ਯਾਦ ਕਰਾਓ ਕਾਹੇ ਤੇ ਓਹਨਾਂ (ਪ੍ਰਸੰਗਾਂ) ਵਿਚ ਹਰੇਕ ਸਬਰ ਸ਼ੁਕਰ ਕਰਨ ਵਾ ਵਾਸਤੇ (ਖੁਦਾ ਦੀ ਕੁਦਰਤ ਤਥਾ ਇਬਰਤ ਦੀਆਂ) ਨਿਸ਼ਾਨੀਆਂ ਹਨ ॥੫॥ ਅਰ ਉਨ੍ਹਾਂ ਹੀ ਸਮਿਆਂ ਦਾ ਇਹ ਭੀ ਕਥਨ ਹੈ ਕਿ ਮੂਸਾ ਨੇ ਆਪਣੀ ਜਾਤੀ (ਦੇ ਲੋਕਾਂ) ਨੂੰ ਕਹਿਆ ਕਿ (ਭਿਰਾਓ) ਅੱਲਾ ਨੇ ਜੋ ਤੁਹਾਡੇ ਪਰ ਉਪਕਾਰ ਕੀਤੇ ਹਨ ਓਹਨਾਂ ਨੂੰ ਯਾਦ ਕਰੋ ਜਦੋਂ ਕਿ ਉਸ ਨੇ ਤੁਹਾਨੂੰ ਫਿਰਔਨ ਦੇ ਲੋਗਾਂ (ਦੇ ਜ਼ੁਲਮ) ਥੀਂ ਮੁਕਤ ਦਿਤੀ ਕਿ ਉਹ ਤੁਹਾਨੂੰ ਕਠਿਨ ਰੀਤੀ ਸਾਥ ਦੁਖ ਦੇਂਦੇ ਅਰ ਤੁਹਾਡਿਆਂ ਪੁਤਰਾਂ ਨੂੰ ਲਭ ਲਭ ਕੇ ਕੋਂਹਦੇ ਅਰ ਤੁਹਾਡੀਆਂ ਪੁਤ੍ਰੀਆਂ ਨੂੰ ਸੁਰਜੀਤ ਰਖਦੇ ਸਨ। ਅਰ ਏਹਨਾਂ (ਮੁਸੀਬਤਾਂ) ਵਿਚ ਤੁਹਾਡੇ ਪਰਵਰਦਿਗਾਰ ਦੀ ਤਰਫੋਂ (ਤੁਹਾਡੇ ਸਬਰ ਦੀ) ਬੜੀ ਅਜ਼ਮਾਇਸ਼ (ਪ੍ਰੀਖਿਆ) ਸੀ ॥੬॥ ਰਕੂਹ ੧॥
ਅਰ (ਉਹ ਸਮਾ ਭੀ ਯਾਦ ਹੈ) ਜਦੋਂ ਕਿ ਤੁਹਾਡੇ ਪਰਵਰਦਿਗਾਰ ਨੇ ਪਰਗਟ ਕਰ ਦਿਤਾ ਸੀ ਕਿ ਯਦੀ (ਸਾਡਾ) ਧਨਵਾਦ ਕਰੋਗੇ ਤਾਂ ਅਸੀਂ ਤੁਹਾਨੂੰ ਹੋਰ ਵਧੇਰੇ (ਨਿਆਮਤਾਂ) ਦੇਵਾਂਗੇ ਅਰ ਯਦੀ ਤੁਸਾਂ ਨਾਂ ਸ਼ੁਕਰੀ ਕੀਤੀ ਤਾਂ (ਤੁਹਾਨੂੰ ਵਿਦਿਤ ਰਹੇ ਕਿ) ਸਾਡੀ ਮਾਰ (ਭੀ ਬੜੀ) ਸਖਤ (ਮਾਰ) ਹੈ ॥ ੭॥ ਅਰ ਮੂਸਾ ਨੇ (ਆਪਣੀ ਜਾਤੀ ਦੇ ਲੋਕਾਂ ਨੂੰ ਇਹ ਬੀ) ਕਹਿਆ ਕਿ ਯਦੀ ਤੁਸੀਂ ਅਰ ਜਿਤਨੇ ਲੋਗ ਧਰਤੀ ਪਰ ਹਨ ਵਹ ਸਾਰਿਆਂ (ਦੇ ਸਾਰੇ ਰਲ ਕੇ ਭੀ) ਖੁਦਾ ਦੀ ਨਾ ਸ਼ੁਕਰੀ ਕਰੋ ਤਾਂ ਖੁਦ (ਨੂੰ ਜ਼ਰਾ ਭੀ ਪਰਵਾਹ ਨਹੀਂ ਕਹੇ ਤੇ ਉਹ) ਬੇ ਪ੍ਰਵਾਹ (ਅਰ ਹਰ ਹਾਲ ਵਿਚ) ਉਸਤਤੀ ਅਰ (ਪ੍ਰਥਨਾ) ਦੇ ਜੋਗ ਹੈ ॥ ੮॥ ਕੀ?