੨੯੪
ਪਾਰਾ ੧੪
ਸੂਰਤ ਨਾਹਲ ੧੬
(ਪਿਛਲੀਆਂ ਅਸਮਾਨੀ ਕਿਤਾਬਾਂ ਦੇ) ਪੜ੍ਹਨ ਪੜ੍ਹਾਨ ਵਾਲਿਆਂ ਪਾਸੋਂ ਪੁਛ ਵੇਖੋ॥੪੩॥ਅਰ (ਉਕਤ ਰੀਤੀ ਨਾਲ) ਅਸਾਂ ਨੇ ਤੇਰੇ ਵਾਸਤੇ (ਭੀ) ਇਹ ਕੁਰਾਨ ਉਤਾਰਿਆ ਹੈ ਤਾ ਕਿ ਜੋ ਆਗਿਆ ਲੋਕਾਂ (ਦੀ ਸਿਖਛਾ) ਵਾਸਤੈ ਓਹਨਾਂ ਦੇ ਪਾਸੇ ਭੇਜੀ ਗਈ ਹੈ ਤੁਸੀਂ ਉਨ੍ਹਾਂ ਨੂੰ ਭਲੀ ਰੀਤੀ ਨਾਲ ਸਮਝਾ ਦੇਵੋਂ ਅਰ ਤਾ ਕਿ ਉਹ (ਭੀ ਏਹਨਾਂ ਬਾਰਤਾਂ ਨੂੰ ਬਿਚਾਰਨ॥੪੪॥ ਤਾਂ ਕੀ ਜੋ ਲੋਕ ਬੁਰੀਆਂ ੨ ਤਦਬੀਰਾਂ ਕੀਤਾ ਕਰਦੇ ਹਨ ਉਨ੍ਹਾਂ ਨੂੰ ਏਸ ਬਾਰਤਾ ਦਾ ਉਕਾ ਭੈ ਨਹੀਂ ਕਿ ਖੁਦਾ ਓਹਨਾਂ ਨੂੰ ਪ੍ਰਿਥਵੀ ਵਿਚ ਧਸਾ ਦੇਵੇ ਕਿੰਵਾ ਜਿਧਰ ਦੀ ਉਨਹਾਂ ਨੂੰ ਖਬਰ ਭੀ ਨਾ ਹੋਵੇ (ਖੁਦਾ) ਦੀ ਵਿਪਤੀ ਓਹਨਾਂ ਉੱਤੇ ਆ ਪ੍ਰਾਪਤ ਹੋਵੇ॥੪੫॥ ਕਿੰਵਾ ਉਨਹਾਂ ਦੇ ਤਰਦਿਆਂ ਫਿਰਦਿਆਂ ਖੁਦਾ ਉਨ੍ਹਾਂ ਨੂੰ ਆ ਪਕੜੇ (ਅਰ ਐਸਾ ਕਰਨ ਉੱਤੇ ਆ ਜਾਵੇ) ਤਾਂ (ਕਿਸੇ ਯੁਕਤੀ ਨਾਲ) ਉਹ (ਉਸ ਨੂੰ ਪਰਾਜੈ (ਭੀ) ਨਹੀਂ ਕਰ ਸਕਦੇ॥੪੬॥ ਕਿੰਞਾ ਉਨਹਾਂ ਨੂੰ (ਖੁਦਾ ਦੀ ਪਕੜ ਦਾ ਖਟਕਾ ਹੋਵੇ ਅਰ) ਖਟਕਾ ਹੁੰਦਿਆਂ ਸਾਰ ਪਕੜ ਲਵੇ (ਹੇ ਲੋਗੋ!) ਨਿਰਸੰਦੇਹ ਤੁਸਾਂ ਦਾ ਪਰਵਰਦਿਗਾਰ ਬੜਾ ਹੀ ਦਿਆਲੂ ਮੇਹਰਬਾਨ ਹੈ ॥੪੭॥ ਕੀ ਏਹਨਾਂ ਲੋਕਾਂ ਨੇ ਖੁਦਾ ਦੀ ਸ੍ਰਿਸ਼ਟੀ ਵਿਚੋਂ ਕਿਸੇ ਵਸਤੂ ਉਤੇ ਦ੍ਰਿਸ਼ਟੀ ਨਹੀਂ ਦਿਤੀ ਕਿ ਉਹਨਾਂ ਦੇ ਸਾਏ (ਕਦੇ) ਸਜੇ ਪਾਸੇ ਅਰ (ਕਦੀ) ਖਬੇ ਪਾਸੇ ਝੁਕੇ (ਹੋਏ ਹੁੰਦੇ ਹਨ) ਮਾਨੋ ਖੁਦਾ ਦੇ ਅਗੇ ਪ੍ਰਣਾਮ ਕਰ ਰਹੇ ਹਨ ਅਰ ਉਹ ਨਿੰਮ੍ਰਤਾਈ ਪਰਗਟ ਕਰ ਰਹੇ ਹਨ॥੪੮॥ ਅਰ ਜਿਤਨੇ ਸਜੀਵ ਆਕਾਸ਼ਾਂ ਵਿਚ ਹਨ ਅਰ ਜਿਤਨੇ ਪ੍ਰਿਥਵੀ ਉੱਤੇ ਹਨ (ਸੰਪੂਰਨ) ਅੱਲਾ ਦੇ ਅਗੇ ਹੀ ਮਥਾ ਟੇਕ ਰਹੇ ਹਨ ਅਰ (ਹੋਰ) ਫਰਿਸ਼ਤੇ ਅਰ ਉਹ (ਖੁਦਾ ਦੀ ਆਗਿਆ ਤੋਂ) ਸਿਰ ਨਹੀਂ ਫੇਰ ਸਕਦੇ।॥੪੯॥ (ਅਰ) ਆਪਣੇ ਪਰਵਰਦਿਗਾਰ ਪਾਸੋਂ ਜੋ (ਊਚ ਤੋਂ ਊਚ) ਓਹਨਾਂ ਦੇ ਉੱਤੇ ਹੈ (ਸਰਬ ਸਮੇਂ) ਡਰਦੇ ਰਹਿੰਦੇ ਹਨ (ਅਰ ਉਸ ਦੇ ਦਰਬਾਰ ਵਿਚੋਂ) ਜੋ ਆਗਿਆ ਓਹਨਾਂ ਨੂੰ ਦਿਤੀ ਜਾਂਦੀ ਹੈ ਉਸ ਦੀ ਪਾਲਣਾ ਕਰਦੇ ਹਨ ॥ ੫੦ ॥ ਰਕੂਹ ੬॥
ਅਰ (ਲੋਗੋ!) ਖੁਦਾ ਨੇ ਆਗਿਆ ਦਿਤੀ ਹੈ ਕਿ ਦੋ ਦੋ ਪੂਜਯ ਨਾ ਨਿਯਤ ਕਰੋ ਕੇਵਲ ਇਕ (ਖੁਦਾ) ਹੀ ਪੂਜਯ ਹੈ ਤਾਂ ਕੇਵਲ ਸਾਡਾ ਹੀ ਖੋਫ ਰਖੋ॥੫੧॥ ਅਰ ਪ੍ਰਿਥਵੀ ਅਕਾਸ ਵਿਚ ਓਸੇ ਦੀ ਹੀ ਮਾਇਆ ਹੈ ਅਰ ਓਸੇ ਦੀ ਫਰਮਾਂ ਬਰਾਦਰੀ ਜੋਗ ਹੈ ਤਾਂ ਕੀ ਤੁਸੀਂ ਲੋਗ ਖੁਦਾ ਤੋਂ ਭਿੰਨ (ਅਨ੍ਯਾਨ੍ਯ ਵਸਤਾਂ) ਪਾਸੋਂ ਡਰਦੇ ਹੋ॥ ੫੨॥ ਅਰ ਜਿਨੀਆਂ ਨਿਆਮਤਾਂ ਤੁਸਾਂ ਨੂੰ ਪਰਾਪਤ ਹਨ (ਸੰਪੂਰਨ) ਖੁਦਾ ਦੇ ਹੀ ਵਲੋਂ ਹਨ ਫਿਰ