ਪਾਰਾ ੧੪
ਸੂਰਤ ਨਾਹਲ ੧੬
੩੦੧
ਜ਼ਾਮਨ ਨਿਯਤ ਕਰ ਬੈਠੇ ਹੋ ਨਿਰਸੰਦੇਹ ਜੋ ਕੁਝ ਤੁਸੀਂ ਕਰ ਰਹੇ ਹੋ ਅੱਲਾ ਓਸ ਤੋਂ ਭਲੀ ਪਰਕਾਰ ਗਿਆਤ ਹੈ॥੯੧॥ ਅਰ (ਸਪਤਾਂ ਦੇ ਤੋੜਨ ਵਿਚ) ਓਸ ਇਸਤ੍ਰੀ ਵਰਗੇ ਨਾ ਬਣੋ ਜਿਸ ਨੇ ਆਪਣਾ ਸੂਤਰ ਅਤੇ ਪਿਛੋਂ ਟੋਟੇ ਟੋਟੇ ਕਰਕੇ ਤੋੜ ਸਿਟਿਆ ਕਿ ਲੋਗੋ ਆਪਣੀਆਂ ਸਪਤਾਂ ਨੂੰ (ਏਸ ਦਵਾਰਾ) ਆਪਣੇ ਵਿਚ ਦੇ ਫਸਾਦ ਦਾ ਕਾਰਨ ਬਨਾਨ ਕਿ ਇਕ ਟੋਲਾ ਦੂਸਰੇ ਟੋਲੇ ਨਾਲੋਂ ਬਲੀ ਹੈ ਖੁਦਾ (ਨੇ ਜੋ ਕਈਆਂ ਨੂੰ ਸਬਲ ਅਰ ਕਈਆਂ ਨੂੰ ਨਿਬਲ ਬਣਾ ਰਖਿਆ ਹੈ) ਬਸ ਏਸ (ਇਖਤਲਾਫੀ ਦਸ਼ਾ) ਨਾਲ ਤੁਸਾਂ ਲੋਕਾਂ ਦੀ ਪ੍ਰੀਛਾ ਕਰਦਾ ਹੈ (ਕਿ ਤੁਸੀਂ ਸਬਲ ਦੀ ਸਹਾਇਤ ਕਰਦੇ ਹੋ ਕਿ ਪ੍ਰ੍ਤਗ੍ਯਾ ਸਪਤ ਦੀ)। ਪਰ ਜਿਨ੍ਹਾਂ ਵਸਤੂਆਂ ਵਿਚ ਤੁਸੀਂ ਇਖਤਲਾਫ ਕਰਦੇ ਰਹੇ ਹੋ ਪ੍ਰਲੈ ਦੇ ਦਿਨ ਖੁਦਾ ਤੁਹਾਡੇ ਉਤੇ (ਉਸ ਦੀ ਅਸਲ ਹਕੀਕਤ ਨੂੰ) ਜਰੂਰ ਪਰਗਟ ਕਰ ਦੇਂਗਾ ॥੯੨॥ ਅਰ ਖੁਦਾ ਦੀ ਇਛਾ ਹੁੰਦੀ ਤਾਂ ਤੁਸਾਂ (ਸਾਰਿਆਂ) ਨੂੰ ਇਕ ਹੀ ਉੱਮਤ ਬਣਾ ਦਿੰਦਾ ਪਰੰਤੂ ਉਹ ਜਿਸਨੂੰ ਚਾਹੁੰਦਾ ਹੈ ਕਮਾਰਗੀ ਕਰਦਾ ਹੈ ਅਰ ਜਿਸਨੂੰ ਚਾਹੁੰਦਾ ਹੈ ਸਿਖਿਯਾ ਦੇਂਦਾ ਹੈ। ਅਰ (ਲੋਕੋ!) ਜੋ ਕੁਛ ਤੁਸੀਂ (ਸੰਸਾਰ ਵਿਚ) ਕਰਦੇ ਰਹੇ ਹੋ ਉਸ ਦੀ ਜਰੂਰ ਤੁਸਾਂ ਪਾਸੋਂ ਪੁਛ ਗਿਛ ਹੋਣੀ ਹੈ॥੯੩॥ ਅਰ ਆਪਣੀਆਂ ਸਪਤਾਂ ਨੂੰ ਆਪਸ ਵਿਚ ਦੇ ਫਸਾਦ ਦਾ ਕਾਰਨ ਨਾ ਬਣਾਓ ਕਿ (ਲੋਕਾਂ ਦੇ) ਪੈਰ ਜੰਮਿਆਂ ਪਿਛੋਂ (ਇਸਲਾਮ ਵਲੋਂ) ਉੱਖੜ ਜਾਵਣ। ਅਰ (ਅੰਤ ਨੂੰ) ਸਚੋ ਮਾਰਗੋ (ਲੋਕਾਂਨੂੰ) ਰੋਕਣ ਦੇ ਬਦਲੇ ਵਿਚ ਤੁਹਾਨੂੰ (ਰਬੀ) ਕਸ਼ਟ (ਦਾ ਸਵਾਦ) ਚਖਣਾ ਪਵੇ ਅਰ ਤੁਸਾਂ ਨੂੰ ਬੜੀ (ਸਖਤ) ਸਜ਼ਾ ਮਿਲੇ॥ ੯੪॥ ਅਰ ਅੱਲਾ ਦੇ ਕਸਮ ਦੀ ਪ੍ਰਤੀਨਿਧੀ ਵਿਚ (ਸਾਂਸਾਰਿਕ) ਤੁਛ ਲਾਭ ਪਰਾਪਤ ਨਾ ਕਰੋ (ਪ੍ਰਤਗਿਆ ਪੂਰੀ ਕਰਨ ਦਾ ਅਜਰ) ਜੋ ਖੁਦਾ ਦੇ ਪਾਸ ਹੈ ਵਹੀ ਤੁਸਾਡੇ ਵਾਸਤੇ ਬਹੁਤ ਉੱਤਮ ਹੈ ਯਦੀ ਕਿ ਤੁਸੀਂ (ਏਸ ਬਾਰਤਾ ਨੂੰ) ਸਮਝੋ॥ ੯੫॥ ਜੋ (ਸਾਂਸਾਰਕ ਸਾਮਗਰੀ) ਤੁਸਾਂ ਦੇ ਪਾਸ ਹੈ (ਉਹ ਸਾਰੀ ਇਕ ਨਾ ਇਕ ਦਿਨ) ਨਿਬੜ ਜਾਵੇਗੀ ਅਰ ਜੋ (ਬਦਲਾ) ਅੱਲਾ ਦੇ ਪਾਸ ਹੈ ਉਹ (ਨਿਤਰਾਂ ਨਿਤਰਾਂ) ਬਾਕੀ ਹੀ ਰਹੇਗਾ। ਅਰ ਜਿਨ੍ਹਾਂ ਲੋਕਾਂ ਨੇ (ਸੰਸਾਰ ਵਿਚ) ਸਬਰ ਕੀਤਾ ਉਹਨਾਂ ਨੂੰ (ਪ੍ਰਲੈ ਦੇ ਦਿਨ) ਉਹਨਾਂ ਦੇ (ਇਸ) ਉੱਤਮ ਕਰਮ ਦਾ ਬਦਲਾ ਅਸੀਂ ਜਰੂਰ ਬਖਸ਼ਾਂਗੇ ॥੯੬॥ਜੋ ਪੁਰਸ਼ ਸ਼ੁਭ ਕਰਮ ਕਰੇਗਾ ਇਸਤ੍ਰੀ ਹੋਵੇ ਕਿੰਵਾ ਪੁਰਸ਼ ਅਰ ਵੁਹ ਈਮਾਨ ਭੀ ਰਖਦਾ ਹੋਵੇ ਤਾਂ ਅਸੀਂ (ਸੰਸਾਰ ਵਿਚ ਭੀ) ਓਸ ਦਾ ਜੀਵਣ ਭਲੀ ਪ੍ਰਕਾਰ ਬਿਤੀਤ ਕਰਾਵਾਂਗੇ ਅਰ ਉਸ ਨੂੰ (ਪ੍ਰਲੈ ਦੇ ਦਿਨ