੩੦੬
ਪਾਰਾ ੧੫
ਸੂਰਤ ਬਨੀ ਅਸਰਾਈਲ ੧੭
ਸੂਰਤ ਬਨੀ ਅਸਰਾਈਲ ਮੱਕੇ ਵਿਚ ਉਤਰੀ ਅਰ
ਏਸ ਦੀਆਂ ਇਕ ਸੌ ਗਿਆਰਾਂ ਆਯਤਾਂ ਅਰ
ਬਾਰਾਂ ਰੁਕੂਹ ਹਨ।
(ਆਰੰਭ) ਅੱਲਾ ਦੇ ਨਾਮ ਨਾਲ (ਜੋ ) ਅਤੀ ਦਿਆਲੂ (ਅਰ) ਕਿਰ- ਪਾਲੂ ਹੈ *ਉਹ ਖੁਦਾ ਪਵਿਤਰ ਹੈ ਜੋ ਆਪਣੇ ਦਾਸ (ਮੁਹੰਮਦ) ਨੂੰ ਰਾਤੋ ਰਾਤ ਮਸਜਦ ਹਰਾਮ (ਅਰਥਾਤ ਖਾਨੇ ਕਾਬਿਓਂ) ਮਸਜਦ ਅਕਸਾ (ਅਰਥਾਤ ਬੈਤਉਲ ਮੁਕੱਦਸ) ਤਕ ਲੈ ਗਿਆ ਜਿਸ ਦੇ ਚਾਰ ਚੁਫੇਰੇ ਅਸਾਂ ਨੇ (ਦੁਨੀ- ਆਂ ਤਥਾਂ ਦੀਨ ਦੀਆਂ) ਬਰਕਤਾਂ ਦੇ ਰਖੀਆਂ ਹਨ ਕਿ ਅਸੀਂ ਉਨ੍ਹਾਂ ਨੂੰ (ਆਪਣੀ ਕੁਦਰਤ ਦੇ) ਕੁਝ ਨਮੂਨੇ ਦਿਖਾਈਏ ਸ੍ਰਵਣ ਕਰਨੇ ਵਾਲਾ ਤਥਾ ਦੇਖਣੇ ਵਾਲਾ ਵਹੀ ਖੁਦਾ ਹੈ॥੧॥ ਅਰ ਅਸਾਂ ਨੇ ਮੂਸੇ ਤਾਈਂ (ਤੌਰਾਤ ਨਾਮੇ) ਪੁਸਤਕ ਦਿਤੀ ਅਰ ਉਸ ਨੂੰ ਬਨੀ ਅਸਰਾ- ਈਲ ਦੇ ਵਾਸਤੇ ਸਿਖਿਆ ਨਿਯਤ ਕੀਤਾ ਕਿ ਸਾਡੇ ਤੋਂ ਸਿਵਾ ਕਿਸੇ ਤਾਈਂ ਆਪਣਾ ਕਾਰਸਾਜ ਨਾ ਨਿਯਤ ਕਰਨਾ ॥੨॥ (ਕਿ ਤੁਸੀਂ) ਉਨ੍ਹਾਂ ਲੋਕਾਂ ਦੀ ਅੰਸ (ਹੋ ਜਿਨ੍ਹਾਂ ਨੂੰ ਅਸਾਂ ਨੇ ਨੂਹ (ਪੈਯੰਬਰ) ਦੇ ਨਾਲ (ਕਿਸ਼ਤੀ ਉਤੇ) ਸਵਾਰ ਕਰ ਲੀਤਾ ਸੀ (ਅਰ) ਉਹ ਸਾਡੇ ਪੁਰਖ ਧਨਵਾਦੀ ਸਨ॥ ੩ ॥ ਅਰੁ ਅਸਾਂ ਨੇ ਬਨੀ ਅਸਰਾਈਲ ਤਾਈਂ (ਓਸੇ) ਕਿਤਾਬ (ਤੋਂ ਰਾਤ ਵਿਚ ਸਫੁਟ ਕਥਨ ਕਰ ਦਿਤਾ ਸੀ ਕਿ ਤੁਸੀਂ ਜਰੂਰ ਦੇਸ ਵਿਚ ਦੋ ਵੇਰੀ ਫਸਾਦ ਕਰੋਗੇ ਅਰ (ਦੋਵੇਂ ਵੇਰੀ ਲੋਕਾਂ ਉਤੇ) ਬਹੁਤ ਵਧੀਕੀਆਂ ਭੀ ਕਰੋਗੇ ॥੪॥ ਤਾਂ ਜਦੋਂ ਉਨਹਾਂ (ਫਸਾਦਾਂ) ਵਿਚੋਂ ਪਹਿਲੇ (ਫਸਾਦ ਦਾ ਸਮਾ ਆਇਆ ਤਾਂ ਅਸਾਂ ਨੇ ਤੁਸਾਂ ਦੇ ਟਾਕਰੇ ਵਿਚ ਆਪਣੇ ਐਸੇ ਪੁਰਖ ਸਾਮਣਾ ਕਰਨ ਉਤਪੰਨ ਕੀਤੇ ਜੋ ਬੜੇ ਕਰੜੇ ਸਨ ਅਰ ਉਹ (ਤੁਸਾਂ ਦੇ) ਸ਼ਹਿਰਾਂ ਅੰਦਰ ਫੈਲ ਗਏ ਅਰ (ਖੁਦਾ ਦੀ) ਪ੍ਰਤੱਗਿਆ ਤਾਂ ਪੂਰੀ ਹੋਣੀ ਹੀ ਸੀ॥੫॥ ਫੇਰ ਅਸਾਂ ਨੇ (ਤੁਸਾਂ ਤਾਈਂ) ਦੁਸ਼ਮਨਾਂ ਉਤੇ (ਗਲਬਾ ਦੇ ਕੇ ਦੂਜੀ ਵੇਰੀ )ਤੁਸਾਂ ਦੇ (ਚੰਗੇ) ਦਿਨ ਮੋੜ ਕੇ ਲੈ ਆਂਦੇ ਅਰ ਧਨ ਕਰਕੇ ਅਰ ਪੜ੍ਹਾਂ ਕਰਕੇ ਤੁਸਾਂ ਦੀ ਮਦਦ ਕੀਤੀ ਅਰ ਤੁਸਾਂ ਤਾਈਂ ਬੜੇ ਜਬੇ ਵਾਲਾ ਬਣਾ ਦਿਤਾ ॥ ੬ ॥ ਯਦੀ (ਓਸ ਵੇਲੇ) ਤੁਸਾਂ ਨੇ ਉੱਤਮ ਕਰਮ ਕੀਤੇ ਤਾਂ ਆਪਣੇ ਆਪ ਦੇ ਹੀ ਲਾਭ) ਵਾਸਤੇ ਹੀ ਸ਼ੁਭ ਕਰਮ ਕੀਤੇ ਅਰ ਯਦੀ ਬੁਰੇ ਕਰਮ ਕੀਤੇ ਤਾਂ ਭੀ ਆਪਣੇ ਹੀ ਵਾਸਤੇ ਫੇਰ ਜਦੋਂ ਦੂਸਰੇ (ਫਸਾਦ) ਦਾ ਸਮਾਂ ਆਇਆ ਤਾਂ ਫੇਰ ਅਸਾਂ ਨੇ ਆਪਣਿਆਂ ਦੂਸਰਿਆਂ ਪੁਰਖਾਂ ਨੂੰ ਉਠਾ ਖੜਾ ਕੀਤਾ ਕਿ (ਤੁਸਾਂ
*“ਸੁਬਹਾਨਲ ਜੀ ੧੫ ਵਾਂ ਪਾਰਾ ਚਲਾ ॥