੩੦੮
ਪਾਰਾ ੧੫
ਸੂਰਤ ਬਨੀ ਅਸਰਾਈਲ ੧੭
॥੧੩ ॥ (ਅਰ ਅਸੀਂ ਓਸ ਦੇ ਤਾਂਈਂ ਆਖਾਂਗੇ ਕਿ ਇਹ) ਆਪਣਾ (ਐਮ- ਲ) ਨਾਮਾ ਪੜ੍ਹ ਲੈ ਅਰ ਅਜ ਆਪਣਾ ਹਿਸਾਬ ਲੈਣ ਵਾਸਤੇ ਤਾਂ ਆਪ ਹੀ ਪੂਰਨ ਹੈ ॥੧੪ ॥ਜੋ ਪੁਰਖ ਸਿਧੇ ਮਾਰਗ ਚਲਿਆ ਉਹ ਪੁਰਖ ਆਪਣੇ ਹੀ (ਲਾਭ) ਵਾਸਤੇ ਸੀਧੇ ਰਸਤੇ ਤੁਰਦਾ ਹੈ। ਅਰ ਜੋ ਭਟਕਿਆ ਤਾਂ ਉਸ ਦੇ ਭਟਕਣ ਦਾ ਨਤੀਜਾ ਭੀ ਉਸੇ ਤਾਂਈਂ ਭੋਗਣਾ ਪਵੇਗਾ ਅਰ ਕੋਈ (ਜੀਵ ਕਿਸੇ) ਦੂਸਰੇ (ਜੀਵ) ਦੇ (ਗੁਨਾਹਾਂ) ਦੇ ਬੋਝ ਨੂੰ ਆਪਣੇ ਉੱਤੇ ਨਹੀਂ ਲਵੇਗਾ ਅਰ ਯਾਵਤ ਕਾਲ ਸੰਤ ਅਸੀਂ ਰਜੂਲ ਭੇਜ (ਕੇ ਉਨ੍ਹਾਂ ਦੀਆਂ ਹੁਜਤਾਂ ਪੂਰੀਆਂ) ਨਾ (ਕਰ) ਲਈਏ (ਕਿਸੇ ਤਾਂਈਂ ਉਸ ਦੇ ਗੁਨਾਹ ਦੀ ਸਜਾ ਨਹੀਂ ਦਿਤਾ ਕਰਦੇ ॥੧੫॥ ਅਰ ਜਦੋਂ ਸਾਨੂੰ ਕਿਸੇ ਨਗਰੀ ਦਾ ਨਸ਼ਟ ਕਰਨਾ ਮਨਜੂਰ ਹੁੰਦਾ ਹੈ ਅਸੀਂ ਉਸ ਦੇ ਖੁਸ਼ਹਾਲ ਲੋਕਾਂ ਤਾਂਈਂ (ਕੋਈ ) ਹੁਕਮ ਦੇਨੇ ਹਾਂ ਫੇਰ ਉਹ ਓਸ (ਨਗਰੀ) ਵਿਚ ਨਾ ਫਰਮਾਨੀਆਂ ਕਰਨ ਲਗ ਪੈਂਦੇ ਹਨ ਫੇਰ ਵੁਹ ਨਗਰੀ (ਕਸ਼ਟ ) ਦੇ ਹੁਕਮ ਦੀ ਹਕਦਾਰ ਹੋ ਜਾਂਦੀ ਹੈ ॥੧੬॥ ਫੇਰ ਅਸੀਂ ਓਸ ਨਗਰੀ ਨੂੰ ਮਾਰਕੇ ਤਬਾਹ ਕਰ ਦੇਂਦੇ ਹਾਂ ਅਰ ਨੂਹ ਦੇ ਪਿਛੋਂ ਅਸਾਂ ਨੇ ਕਿਤਨੀਆਂ ਹੀ ਉੱਮਤਾਂ ਨੂੰ ਹਲਾਕ ਕਰਕੇ ਮਾਰਿਆ ਅਰ (ਹੇ ਪੈ ੰਬਰ ) ਤੁਸਾਂ ਦਾ ‘ਪਰਵਰਦਿਗਾਰ ਆਪਨਿਆਂ ਬੰਦਿਆਂ ਦੇ ਪਾਪ ਜਾਨਣ ਬੁਝਣ ਨੂੰ ਪੂਰਣ ਹੈ ॥ ੧੭॥ ਜੋ ਪੁਰਖ ਸੰਸਾਰ ਦਾ ਤਾਲਿਬ ਹੋਵੇ ਤਾਂ ਅਸੀਂ ਜਿਸ ਨੂੰ ਚਾਹਨੇ ਹਾਂ (ਅਰ ) ਜਿਤਨਾ ਚਾਹੁੰਨੇ ਹਾਂ ਏਸੇ (ਸੰਸਾਰ) ਵਿਚ ਹਥੋ ਹਥ ਓਸ ਨੂੰ ਦੇ ਦੇਂਦੇ ਹਾਂ (ਪਰੰਤੂ) ਫੇਰ (ਅੰਤ ਨੂੰ) ਅਸਾਂ ਉਸ ਦੇ ਵਾਸਤੇ ਨਰਕ ਨਿਰਮਾਣ ਕਰ ਰਖਿਆ ਹੈ ਜਿਸ ਵਿਚ ਵੁਹ ਬੁਰੀ ਹਾਲੀ, (ਖੁਦਾ ਦੀ ਦਰਗਾਹੋਂ ਦਾ) ਧਕਿਆ ਹੋਇਆ ਹੋ ਕਰਕੇ ਪ੍ਰਾਪਤ ਹੋਵੇਗਾ॥੧੮॥ ਅਰ ਜੋ ਪੁਰਖ ਪਰਲੋਕ ਦੇ ਚਾਹਨ ਵਾਲਾ ਹੋਵੇ ਅਰ ਆ- ਖਰ ਵਾਸਤੇ ਜੈਸੀ ਕੋਸ਼ਿਸ ਕਰਨੀ ਜੋਗ ਹੈ ਵੈਸੀ ਉਸ ਦੇ ਵਾਸਤੇ ਕੋਸ਼ਸ਼ ਭੀ ਕਰੇ ਅਰ ਉਹ ਈਮਾਨ ਧਾਰੀ ਭੀ ਹੋਵੇ ਤਾਂ ਈਹਾ ਈ ਲੋਕ ਹਨ ਜਿਨ੍ਹਾਂ ਦੀ ਮੇਹਨਤ (ਖੁਦਾ ਦੇ ਪਾਸ ) ਪ੍ਰਵਾਨ ਹੋਵੇਗੀ ॥ ੧੯॥ ਹੇ ਪੈਯੰਬਰ ਉਹ (ਦੁਨੀਆਂ ਦੇ ਚਾਹਿਕ ) ਅਰ ਇਹ (ਆਖਰਤ ਦੇ ਚਾਹਕ) ਸੰਪੂਰਨਾ ਨੂੰ ਹੀ ਅਸੀਂ ਤੁਸਾਂ ਦੇ ਪਰਵਰਦਿਗਾਰ ਦੀ (ਅਰਥਾਤ ਆਪਣੀ ) ਬਖਸ਼ਸ਼ ਨਾਲ ਮਦਦ ਦੇਂਦੇ ਹਾਂ ਅਰ ਤੁਸਾਂ ਦੇ ਪਰਵਰਦਿਗਾਰ ਦੀ ਬਖਸ਼ਸ਼ ਆਮ ਹੈ (ਕਿਸੇ ਉਤੇ )ਬੰਦ ਨਹੀਂ ॥੨੦॥(ਹੇ ਪੈਯੰਬਰ ) ਦੇਖ (ਤਾਂ ਸਹੀ ਕਿ) ਅਸਾਂ ਨੇ (ਸੰਸਾਰ ਵਿਚ) ਕਈਕ ਪੁਰਖਾਂ ਨੂੰਕਈਕੁ ਪੁਰਖਾਂ ਉਤੇ ਕੈਸੀਉਚਤਾਈਦਿਤੀ ਹੈ ਅਰ ਹਾਂ ਅੰਤ ਦੇ ਦਰਜੇ ਕਿਤਨੇ ਵਧ ਕੋ ਹਨ ਅਰ (ਵੈਸੇ ਹੀ ਉਸ ਦਿਨ ਦੀ ) ਉਚੜਾਈ (ਭੀ ) ਕਿਤਨੀ ਵਧ ਕੇ ਹੈ ॥੨੧॥ ਐ (ਪੈਯੰਬਰ) ਖੁਦਾ ਦੇ