੩੧੦
ਪਾਰਾ ੧੫
ਸੂਰਤ ਬਨੀ ਅਸਰਾਈਲ ੧੭
ਅਰ (ਲੋਕੋ) ਤੰਗਦਸਤੀ ਦੇ ਡਰ ਨਾਲ ਆਪਣੀ ਔਲਾਦ ਨੂੰ ਕਤਲ ਨਾ ਕਰੋ ਉਨ੍ਹਾਂ ਨੂੰ ਅਰ ਤੁਸਾਂ ਤਾਈਂ ਅਸੀਂ ਹੀ ਰੋਜ਼ੀ ਦੇਂਦੇ ਹਾਂ ਅਰ ਅੰਸ ਦਾ ਮਾਰਨਾ ਬੜਾ ਭਾਰੀ ਪਾਪ ਹੈ॥ ੩੧॥ ਅਰ ਜ਼ਨਾਕਾਰੀ (ਵਿਭਚਾਰ) ਦੇ ਪਾਸ ਦੀ ਭੀ ਨਹੀਂ ਢੁਕਣਾ ਕਾਹੇ ਤੇ ਵੁਹ ਬੇ ਹਯਾਈ ਹੈ ਅਰ (ਬਹੁਤ ਹੀ) ਬੁਰਾ ਚਲਣ ਹੈ॥ ੩੨॥ ਅਰ (ਕਿਸੇ ਦੀ) ਜਾਨ ਨੂੰ ਜਿਸਦਾ ਮਾਰਨਾ ਅੱਲਾ ਨੇ ਹਰਾਮ ਕਰ ਦਿਤਾ ਹੈ ਨਾਹਕ ਕਤਲ ਨਾ ਕਰੋ। ਅਰ ਜੋ ਪਰਖ ਜ਼ੁਲਮ ਨਾਲ ਮਾਰਿਆ ਜਾਵੇ ਤਾਂ ਅਸਾਂ ਨੇ ਉਸ ਦੇ ਵਾਲੀ(ਵਾਰਸ) ਨੂੰ (ਕਾਤਲ ਪਾਸੋਂ ਬਦਲਾ ਲੈਣ ਦਾ) ਅਖਤਿਆਰ ਦਿਤਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਖੂਨ (ਦਾ ਬਦਲਾ ਲੈਣ ਵਿਚ ਵਧੀਕੀ ਨਾ ਕਰੇ।ਕਾਹੇ ਤੇ ਵਾਜਬੀ ਬਦਲੇ ਵਿਚ ਭੀ ਉਸੇ ਦੀ ਜਿਤ ਹੈ॥੩੩॥ ਅਰ ਜਦੋਂ ਤਕ ਮਾਂ ਮਹਿਟਰ ਯੁਵਕ ਨਾ ਹੋ ਲਵੇ ਉਸ ਦੇ ਧਨ ਮਾਲ ਦੇ ਪਾਸ ਦੀ ਭੀ ਨਾ ਲੰਘਣਾ ਪਰੰਤੂ ਭਲੀ ਰੀਤੀ ਨਾਲ (ਜਿਸ ਵਿਚ ਮਾਂ ਮਹਿਟਰ ਵਾਸਤੇ) ਭਲਾਈ ਹੋਵੇ ਅਰ ਪਰਤਿੱਗਯਾ ਨੂੰ ਪੂਰੀ ਕੀਤਾ ਕਰੋ। ਕਾਹੇ ਤੇ (ਪਲੈ ਦੇ ਦਿਨ) ਪ੍ਰਤਿੱਗਯਾ ਦੀ ਪੁਛ ਗਿਛ ਹੋਵੇਗੀ॥੩੪॥ ਅਰ ਜਦੋਂ ਮਿਣਿਆਂ ਕਰੋ ਤਦੋਂ ਟੋਪੇ ਦੜੋਪੇ ਨੂੰ ਪੂਰਾ ਭਰ ਕੇ ਦਿਤਾ ਕਰੋ। ਅਰ(ਤੋਲਕੇ ਦੇਣਾ ਹੋਵੇ ਤਾਂ) ਡੰਡੀ ਸਿਧੀ ਰਖ ਕੇ ਤੋਲਿਆ ਕਰੋ(ਕਾਰ ਵਿਵਹਾਰ ਦਾ ਉੱਤਮ (ਤ੍ਰਿਕਾ) ਇਹ ਹੈ ਅਰ ਇਸ ਦਾ ਫਲ ਭੀ ਉੱਤਮ ਹੈ॥ ੩੫॥ ਅਰ ਜਿਸ ਬਾਰਤਾਂ ਦੀ ਤੈਨੂੰ (ਨਿਸਚਿਤ) ਖਬਰ ਨਹੀਂ (ਅਟਕਲਪਚੂ ਨਾਲ ਹੀ) ਉਸ ਦੇ ਪਿਛੇ ਨਾ ਹੋ ਲੀਤਾ ਕਰੋ। ਕਾਹੇ ਤੇ ਕਰਨ ਅਰ ਅੱਖੀਆਂ ਤਥਾ ਦਿਲ ਇੰਨਹਾਂ ਸਾਰਿਆਂ ਪਾਸੋਂ (ਲੈ ਦੇ ਦਿਨ) ਪੁਛ ਗਿਛ ਹੋਣੀ ਹੈ॥ ੩੬॥ ਅਰ ਪ੍ਰਿਥਵੀ ਉਤੇ ਆਕੜ ਕੇ ਨਾ ਤੁਰਿਆ ਕਰੋ ਕਾਹੇ ਤੇ (ਏਸ ਆਕੜ ਦੇ ਨਾਲ ਤੁਰਨ ਫਿਰਨ ਕਰਕੇ) ਪ੍ਰਿਥਵੀ ਨੂੰ ਤਾਂ ਫਾੜ ਨਹੀਂ ਸਕਦਾ ਅਰ ਨਾ ਹੀਂ (ਆਕੜ ਕੇ ਤੁਰਨ ਕਰਕੇ) ਪਹਾੜਾਂ ਦੀ ਉਚਾਈ ਨੂੰ ਹੀ ਪਹੁੰਚ ਸਕੇਗਾ॥੩੭॥ ਇਨਹਾਂ ਸਾਰੀਆਂ ਗੱਲਾਂ ਵਿਚੋਂ ਜੋ ਜੋ ਬੁਰੀਆਂ ਹਨ ਸੰਪੂਰਣ ਹੀ ਤਾਂ ਤੁਸਾਂ ਦੇ ਪਰਵਰਦਿਗਾਰ ਦੇ ਸਮੀਪ ਨਾ ਪਸੰਦ ਹਨ॥ ੩੮। ਇਹ ਗੱਲਾਂ (ਭੀ) ਓਹਨਾਂ ਅਕਲ (ਤਥਾ ਦਾਨਸ਼) ਦੀਆਂ ਗੱਲਾਂ ਵਿਚੋਂ ਹਨ ਜਿਨ੍ਹਾਂ ਨੂੰ ਤੁਸਾਂ ਦੇ ਪਰਵਰਦਿਗਾਰ ਨੇ ਤੁਸਾਂ ਦੇ ਪਾਸੇ ਵਹੀ (ਅਕਾਸ਼ ਬਾਣੀ) ਕੀਤਾ ਹੈ ਅਰ ਖੁਦਾ ਦੇ ਨਾਲ ਕੋਈ ਹੋਰ ਪੂਜ ਨਾ ਨਿਯਤ ਕਰੋ ਨਹੀਂ ਤੇ ਤੁਸੀਂ ਅਪਰਾਧੀ (ਅਰ ਦਰਗਾਹ) ਦੇ ਧਕੇ ਹੋਇਆ ਬਣਾ ਕੇ ਨਰਕ ਵਿਚ ਝੋਕਾ ਦਿਤੇ ਜਾਉਗੇ॥੩੯॥ ਕੀ ਤੁਸਾਂ ਦੇ ਪਰਵਰਦਿਗਾਰ ਨੇ ਤੁਸੀਂ ਨੂੰ ਪੁਤ੍ਰਾਂ ਵਾਸਤੇ ਖਾਸ ਕੀਤਾ ਅਰ ਆਪ ਪੜ੍ਹੀਆਂ ਲੀਤੀਆਂ ਅਰਥਾਤ ਫਰਿਸ਼ਤੇ (ਇਹ ਤਾਂ) ਤੁਸੀਂ ਬੜੀ (ਸਖਤ) ਬਾਰਤਾ ਕਹਿੰਦੇ ਹੋ॥