੩੧੨
ਪਾਰਾ ੧੫
ਸੂਰਤ ਬਨੀ ਅਸਰਾਈਲ ੧੭
ਕਿ ਤੁਸੀਂ (ਮਾਰਿਆਂ ਪਿਛੋਂ) ਪੱਥਰ ਯਾ ਲੋਹਾ ਯਾ ਕੋਈ ਹੋਰ ਵਸਤੂ ਭੀ ਬਣ ਜਾਓ॥ ੫੦॥ ਜੋ ਤੁਸਾਂ ਦੇ ਧਿਆਨ ਵਿਚ ਬੜੀ (ਕਰੜੀ) ਹੋਵੇ ਇਸ ਤੇ (ਤੁਸਾਂ ਪਾਸੋਂ) ਪੁੱਛਣਗੇ ਕਿ (ਭਲਾ ਇਸ ਸੂਰਤ ਵਿਚ) ਸਾਨੂੰ ਦੂਜੀ ਵੇਰੀ ਕੌਣ ਸਜੀਵ ਕਰ ਸਕੇਗਾ। (ਤੁਸੀਂ ਇਹਨਾਂ ਤਾਈਂ) ਆਖੋ ਕਿ ਵਹੀ (ਖੁਦਾ) ਜਿਸ ਨੇ ਤੁਸਾਂ ਤਾਈਂ ਪ੍ਰਥਮ ਵੇਰ ਉਤਪੰਨ ਕੀਤਾ ਹੈ ਇਸ ਗਲੋਂ ਇਹ ਲੋਕ ਤੁਸਾਂ ਅਗੇ ਸਿਰ ਮਟਕਾਣ ਲਗਣਗੇ ਅਰ ਪੁਛਣਗੇ ਕਿ ਭਲਾ ਪ੍ਰਲੇ ਕਦੋਂ ਆਵੇਗੀ (ਤੁਸਾਂ ਇਹਨਾਂ ਤਾਈਂ) ਆਖੋ ਅਸਚਰਜ ਨਹੀਂ ਕਿ ਸਮੀਪ ਹੀ ਹੋਵੇ॥ ੫੧॥ ਜਦੋਂ ਕਿ ਖੁਦਾ ਤੁਸੀਂ ਤਾਂਈਂ ਬੁਲਾਵੇਗਾ ਤਾਂ ਤੁਸੀਂ ਉਸ ਦੀ ਆਗਿਆ ਮੰਨੋਗੇ (ਅਰਥਾਤ) ਉਸ ਦੀ ਉਸਤਤ ਕਰਦੇ ਹੋਏ (ਉਸ ਨੂੰ ਉਤਰ ਦਿਓਗੇ) ਅਰ ਖਿਆਲ ਕਰੋਗੇ ਕਿ ਤੁਸੀਂ ਬਸ ਥੋੜੇ ਹੀ ਦਿਨ (ਮ੍ਰਿਤਕ ਦਸ਼ਾ ਵਿਚ ਰਹੇ॥ ੫੨॥ ਰੁਕੂਹ ੫॥
ਅਰ(ਹੇ ਪੈਗ਼ੰਬਰ) ਸਾਡਿਆਂ ਬੰਦਿਆਂ ਨੂੰ ਕਹਿ ਦੇਵੋ ਕਿ ਐਸੀ ਬਾਰਤਾ) ਬੋਲੇਂ ਜੋ ਉਤਮ ਹੋ ਕਾਹੇ ਤੇ ਸ਼ੈਤਾਨ (ਕਰੜੀ ਬਾਰਤਾ ਕਹਿਲਾ ਕੇ) ਲੋਕਾਂ ਵਿਚ ਬਖਾਂਧ ਪਾ ਦੇਂਦਾ ਹੈ। ਨਿਰਸੰਦੇਹ ਸ਼ੈਤਾਨ ਆਦਮੀ ਦਾ ਖੁੱਲਮਖੁਲਾ ਵੈਰੀ ਹੈ॥ ੫੩॥ (ਲੋਕੋ) ਤੁਹਾਡਾ ਪਰਵਰਦਿਗਾਰ ਤੁਸਾਂ ਦੇ ਹਾਲ ਤੋਂ ਭਲੀ ਪ੍ਰਕਾਰ ਗਿਆਤ ਹੈ (ਭਾਵੇਂ ਰਹਿਮ ਦਾ ਅਧਿਕਾਰੀ ਸਮਝ ਕੇ) ਤੁਸਾਂ ਉਤੇ ਰਹਿਮ ਕਰੇ ਕਿੰਵਾ (ਕਸ਼ਟ ਦਾ ਅਧਿਕਾਰੀ ਸਮਝਕੇ) ਤੁਸਾਂ ਤਾਈਂ ਕਸ਼ਟ ਪਰਾਪਤ ਕਰੇ ਅਰ (ਹੇ ਪੈਯੰਬਰ) ਅਸਾਂ ਨੇ ਤੁਸਾਂ ਤਾਈਂ ਲੋਕਾਂ ਦਾ (ਕੋਈ) ਠੇਕੇਦਾਰ ਬਣਾ ਕੇ ਤਾਂ ਨਹੀਂ ਭੇਜਿਆ॥੫੪॥ ਅਰ (ਹੇ ਪੈਯੰਬਰ) ਜੋ ਅਕਾਸ਼ ਪ੍ਰਿਥਵੀ ਵਿਚ ਹਨ ਤੁਸਾਂ ਦਾ ਪਰਵਰਦਿਗਾਰ ਉਨਹਾਂ (ਦੇ ਹਾਲ) ਤੋਂ ਭਲੀ ਪਰਕਾਰ ਵਾਕਿਫ ਹੈ। ਅਰ ਅਸਾਂ ਨੇ ਕਈਆਂਕੁ ਪੈਯੰਬਰਾਂ ਕਈਆਂਕੁ ਪੈਯੰਬਰਾਂ ਨਾਲੋਂ ਉੱਤਮਤਾਈ ਦਿੱਤੀ ਅਰ ਅਸਾਂ ਨੇ ਹੀ ਦਾਊਦ ਨੂੰ ਜੰਬੂਰ (ਕਿਤਾਬ) ਪ੍ਰਦਾਨ ਕੀਤੀ। ੫੫॥ (ਹੇ ਪੈਯੰਬਰ ਤੂੰ ਇਨ੍ਹਾਂ ਲੋਕਾਂ ਤਾਈਂ) ਕਹੋ ਕਿ ਖੁਦਾ ਦੇ ਸਿਵਾ ਜਿਨ੍ਹਾਂ(ਮਾਬੂਦਾਂ ਨੂੰ ਤੁਸੀਂ ਖੁਦਾ ਦੇ ਸ਼ਰੀਕ ਸਮਝਦੇ ਹੋ (ਲੋੜ ਪਈ ਉੱਤੇ) ਉਨ੍ਹਾਂ ਨੂੰ ਬੁਲਾ ਵੇਖੋ ਤਾਂ (ਇਹ ਤੁਸਾਂ ਦੇ ਮਾਬੂਦ) ਨਾ ਤਾਂ ਤੁਸਾਂ ਉਤੋਂ ਕਸ਼ਟ ਹੀ ਦੂਰ ਕਰ ਸਕਣਗੇ ਅਰ ਨਾ (ਉਸਨੂੰ) ਬਦਲ ਹੀ ਸਕਣਗੇ॥੫੬॥ ਇਹ ਲੋਕ ਜਿਨ੍ਹਾਂ ਤਾਈਂ (ਭੇਦ ਵਾਦੀ ਕੰਮ ਤੋਰਨ ਵਾਲੇ ਸਮਝ ਕੇ) ਬੁਲਾਉਂਦੇ ਹਨ ਇਨ੍ਹਾਂ ਵਿਚੋਂ ਜੋ ਦੂਸਰਿਆਂ ਦੀ ਉਪੇਕਛਾ ਤੇ ਅਧਿਕਤਰ ਸਮੀਪ ਵਰਤੀ ਹਨ ਉਹ (ਭੀ) ਆਪਣੇ ਪਰਵਰਦਿਗਾਰ (ਦੀ ਔਰ ਅਧਿਕ ਸਮੀਪਤਾ ਪ੍ਰਾਪਤ ਕਰਨ) ਦੇ ਮਾਰਗ ਤਲਾਸ਼ ਕਰਦੇ ਰਹਿੰਦੇ ਅਰ ਉਸ ਦੀ ਰਹਿਮਤ ਦੀ ਉਮੈਦ ਰਖਦੇ