੩੧੪
ਸੂਰਤ ਬਨੀ ਅਸਰਾਈਲ ੧੭
ਪਾਰਾ ੧੫
ਣਿਆਂ(ਸ਼ੈਤਾਨਾਂ ਦਾ ਲਸ਼ਕਰ) ਅਸਵਾਰ ਤਥਾ ਪਿਆਦੇ(ਸੰਪੂਰਨ ਚੜ੍ਹਾ) ਲਿਆ ਅਰ ਏਹਨਾਂ ਦੇ ਨਾਲ ਮਾਲ ਤਥਾ ਔਲਾਦ ਵਿਚ ਸਾਂਝ ਭਿਆਲੀ ਕਰ ਅਰ ਇਹਨਾਂ ਦੇ (ਨਾਲ ਝੂਠ ਮੂਠ) ਪਰਤਿੱਗਯਾ ਕਰ ਅਰ ਸ਼ੈਤਾਨ ਤਾਂ ਏਹਨਾਂ ਲੋਗਾਂ ਨਾਲ ਜਿਤਨੀ ਪਰਤਿੱਗ੍ਯਾ ਕਰਦਾ ਹੈ ਸਿਵਾਏ ਧੋਖੇ (ਦੀ ਟਟੀ) ਦੇ ਔਰ ਕੁਛ ਨਹੀਂ॥੬੪॥ (ਜੋ) ਸਾਡੇ (ਸਤ) ਪੁਰਖ (ਹਨ) ਉਨਹਾਂ ਉਤੇ (ਤਾਂ) ਤੇਰਾ ਕਿਸੀ ਪ੍ਰਕਾਰ ਜੋਰ (ਚਲਣਾ) ਨਹੀਂ ਅਰ (ਹੇ ਪੈਯੰਬਰ) ਤੁਸਾਂ ਦਾ ਪਰਵਰਦਿਗਾਰ ਆਪਣਿਆਂ ਬੰਦਿਆਂ ਦਾ (ਪੂਰਨ) ਕਾਰਸਾਜ਼ ਹੈ॥੬੫॥ (ਲੋਕੋ) ਤੁਸਾਂ ਦਾ ਪਰਵਰਦਿਗਾਰ ਵੁਹ ਹੈ ਜੋ ਤੁਸਾਂ ਵਾਸਤੇ ਸਮੁੰਦਰ ਵਿਚ ਜਹਾਜ਼ਾਂ ਨੂੰ ਤੋਰਦਾ ਹੈ। ਤਾ ਕਿ ਤੁਸੀਂ (ਸੁਖੈਨ ਹੀ) ਉਸਦਾ ਫਜਲ (ਅਰਬਾਤ ਆਪਣੇ ਲੋੜ ਵਾਲੀਆਂ ਵਸਤਾਂ) ਤਲਾਸ਼ ਕਰ ਲਵੋ (ਨਿਰਸੰਦੇਹ) ਖੁਦਾ ਤੁਸਾਂ ਉਤੇ(ਬੜਾ ਮਿਹਰਬਾਨ ਹੈ॥੬੬॥ ਅਰੁ ਜਦੋਂ ਸਮੁੰਦਰ ਵਿਚ ਤੁਸਾਂ ਨੂੰ (ਕਿਸੇ ਪ੍ਰਕਾਰ ਦੀ) ਤਕਲੀਫ ਪ੍ਰਾਪਤ ਹੁੰਦੀ ਹੈ ਤਾਂ (ਵਾਹਿਗੁਰੂ ਦੇ ਸਿਵਾ) ਜਿਨਹਾਂ (ਮਾਬੂਦਾਂ) ਨੂੰ ਤੁਸੀਂ ਸਿਮਰਿਆ ਕਰਦੇ ਸੇ (ਸੰਪੂਰਣ) ਭੂਲੇ ਬਿਸਰੇ ਹੋ ਜਾਂਦੇ ਹਨ। ਪਰੰਤੂ ਓਹੋ ਹੀ (ਇਕ ਨਰੰਕਾਰ ਯਾਦ ਰਹਿੰਦਾ ਹੈ) ਫੇਰ ਜਦੋਂ ਖੁਦਾ ਤੁਸਾਂ ਤਾਈਂ (ਸਮੁੰਦਰ ਵਿਚੋਂ) ਖੁਸ਼ਕੀ ਉਤੇ ਲੈ ਆਉਂਦਾ ਹੈ ਤਾਂ (ਉਸੇ ਵੇਲੇ) ਤੁਸੀਂ ਫਿਰ ਜਾਂਦੇ ਹੋ ਅਰ ਇਨਸਾਨ ਬੜਾ ਹੀ ਨਾਸ਼ੁਕਰਾ ਹੈ॥੬੭॥ ਤਾਂ ਕੀ ਤੁਸੀਂ ਇਸ ਗਲੋਂ ਨਾਚਿੰਤ ਹੋ ਗਏ ਹੋ ਕਿ ਉਹ ਤੁਸਾਂ ਤਾਈਂ ਖੁਸ਼ਕੀ ਦੇ ਪਾਸੇ (ਲਿਜਾ ਕੇ ਪ੍ਰਿਥਵੀ ਵਿਚ) ਧਸਾ ਦੇਵੇ ਕਿੰਵਾ ਤੁਸਾਂ ਉਤੇ ਹਨੇਰੀ ਦੇ ਪੱਥਰ ਬਰਸਾ ਦੇਵੇ। ਅਰ ਓਸ ਵੇਲੇ ਤੁਸੀਂ (ਕਿਸੇ ਤਾਈਂ) ਆਪਣਾ ਮਦਦਗਾਰ ਨਾ ਵੇਖੋ॥ ੬੮॥ ਕਿੰਵਾ ਤੁਸੀਂ ਇਸ ਗਲੋਂ ਨਾਚਿੰਤ ਹੋ ਗਏ ਹੋ ਕਿ ਖੁਦਾ ਫੇਰ ਤੁਸਾਂ ਤਾਈਂ ਲੋਟਾ ਕੇ ਦੂਜੀ ਵੇਰੀ ਓਸੇ ਸਮੁੰਦਰ ਵਿਚ ਲੈ ਜਾਵੇ। ਅਰ ਤੁਸਾਂ ਉਤੇ ਵਾ ਦਾ ਇਕ ਵਾਵਰੋਲਾ ਭੇਜੇ ਅਰ ਤੁਹਾਡੀ ਨਾ ਸ਼ੁਕਰੀਆਂ ਦੀ ਸਜ਼ਾ ਵਿਚ ਤੁਸਾਂ ਤਾਈਂ ਗਰਕ ਕਰ ਦੇਵੇ ਫੇਰ ਤੁਸਾਂ ਤਾਈਂ ਕੋਈ (ਐਸਾ ਹਿਮਾਇਤੀ) ਨਾ ਮਿਲੇ ਜੋ ਇਸ ਗਲ ਉਤੇ ਸਾਡਾ ਪਿਛਾ ਕਰੇ॥੬੯॥ ਅਰੁ ਨਿਰਸੰਦੇਹ ਅਸਾਂ ਬਨੀਆਦਮ ਨੂੰ ਇਜ਼ਤ ਦਿਤੀ ਅਰ ਖੁਸ਼ਕੀ ਤਥਾ ਤਰੀ ਵਿਚ ਉਨ੍ਹਾਂ ਨੂੰ ਅਸਵਾਰੀ ਬਖਸ਼ੀ ਅਰ ਉੱਤਮ (ਉਤਮ) ਪਦਾਰਥ ਉਨ੍ਹਾਂ ਨੂੰ (ਖਾਵਣ ਵਾਸਤੇ) ਦਿਤੇ। ਅਰ ਜਿਤਨੀ ਸ੍ਰਿਸ਼ਟੀ ਅਸਾਂ ਨੇ ਉਤਪੰਨ ਕੀਤੀ ਹੈ ਓਹਨਾਂ ਵਿਚੋਂ ਬਹੁਤੇ ਰਿਆਂ ਉਤੇ ਅਸਾਂ ਉੱਤਮਤਾਈ ਦਿੱਤੀ ॥੭੦॥ ਰੁਕੂਹ ੭॥
(ਅਰ) ਜਿਸ(ਦਿਨ) ਅਸੀਂ ਸਾਰਿਆਂ ਲੋਕਾਂ ਨੂੰ ਉਨ੍ਹਾਂ ਦੇ ਆਗੂਆਂ ਸਮੇਤ (ਆਪਣੇ ਸਾਹਮਣੇ)ਬੁਲਾ ਕੇ ਖੜਾ ਕਰਾਂਗੇ ਤਾਂ ਜਿਨਾਂ ਦਾ (ਕਰਮ)