ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/315

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੫

ਸੂਰਤ ਬਨੀਅਸਰਾਈਲ ੧੭

੩੧੫


ਪਤ੍ਰ ਉਨ੍ਹਾਂ ਦੇ ਸੱਜੇ ਹਥ ਵਿਚ ਦਿਤਾ ਜਾਵੇਗਾ ਓਹ (ਮਾਰੇ ਖੁਸ਼ੀ ਦੇ) ਆਪਣੇ (ਇਮਾਲ) ਨਾਮੇ ਨੂੰ (ਜਲਦੀ ਹੀ) ਪੜ੍ਹਨ ਲਗ ਜਾਣਗੇ। ਅਚ ਓਹਨਾਂ ਉਤੇ ਇਕ ਰਾਈ ਸਮਾਨ ਭੀ ਜ਼ੁਲਮ ਨਾ ਹੋਵੇਗਾ॥੭੧॥ ਅਰ ਜੋ ਇਸ (ਸੰਸਾਰ) ਵਿਚ (ਵੇਖ ਚਾਖ ਕੇ) ਅੰਨਿਆਂ (ਬਣਿਆਂ) ਰਹਿਆ ਉਹ ਅੰਤ ਨੂੰ ਭੀ ਅੰਨਾ ਹੀ ਰਹੇਗਾ।ਅਰ (ਮੁਕਤੀ ਦੇ) ਮਾਰਗੋਂ ਕਿਤੇ ਦੂਰ ਭਟਕਿਆ ਹੋਇਆ॥੭੨॥ ਅਰ (ਹੇ ਪੈਯੰਬਰ)ਜੋ ਅਸਾਂ ਨੇ ਵਹੀ ਦੇ ਦਵਾਰਾ ਤੇਰੀ ਵਲ ਭੇਜਿਆ ਹੈ ਲੋਕ ਤਾਂ ਤੁਸਾਂ ਨੂੰ ਇਸ ਥੀਂ ਭੁਚਲਾਣ ਹੀ ਲਗੇ ਸਨ ਤਾਂ ਕਿ ਇਸ (ਕੁਰਾਨ ਤੋਂ) ਸਿਵਾ ਤੁਸੀਂ ਝੂਠ ਮੂਠ (ਦੂਸਰੀਆਂ ਦੂਸਰੀਆਂ ਗੱਲਾਂ) ਸਾਡੇ ਮਥੇ ਲਾਓ ਅਰ ਤੁਸੀਂ ਐਸੀ ਦਲੇਰੀ ਕਰਦੇ ਤਾਂ (ਉਸ ਸਮੇਂ) ਇਹ ਲੋਕ ਤੁਸਾਂ ਤਾਈਂ(ਆਪਣਾ ਸਚਾ) ਮਿਤਰ ਬਣਾ ਲੈਂਦੇ॥੭੩॥ ਅਰ ਯਦੀ ਇਹ ਬਾਰਤਾ ਨਾ ਹੁੰਦੀ ਕਿ ਜੋ ਅਸਾਂ ਨੇ ਤੁਸਾਂ ਤਾਈਂ ਸਾਬਤ (ਕਦਮ ਬਨਾਈ) ਰਖਿਆ ਤਾਂ ਤੁਸੀਂ ਭੀ ਕਿਸੀ ਕਦਰ ਤਾਂ ਇਨਹਾਂ ਦੇ ਪਾਸੇ ਜ਼ਰੂਰ ਝੁਕਣ ਹੀ ਲਗੇ ਸੋ॥੭੪॥ (ਪਰੰਤੂ)ਐਸਾ ਹੁੰਦਾ ਤਾਂ ਅਸੀਂ ਤੇਰੇ ਤਾਈਂ ਜੀਊਂਦਿਆਂ ਤਥਾ ਮਰਿਆਂ ਦੋਹਰੀ (੨ ਸਜ਼ਾ ਦਾ ਸਵਾਦ ਭੀ) ਅਵਸ ਚਖਾ ਦੇਂਦੇ।(ਅਰ) ਫੇਰ ਤੁਸਾਂ ਤਾਈਂ ਸਾਡੇ ਮੁਕਾਬਲੇ ਵਿਚ ਕੋਈ ਮਦਦਗਾਰ ਭੀ ਨਾ ਮਿਲਦਾ ॥੭੫॥ ਅਰ ਇਹ ਲੋਕ ਤਾਂ ਤੁਸਾਂ ਤਾਈਂ (ਮੱਕੇ ਦੀ ਸਰ ਜ਼ਮੀਨੋਂ ਦਿਲ ਉਦਾਸ ਤਾਂ ਕਰ ਹੀ ਚੁਕੇਸ਼ਨ ਤਾਕਿ ਤੁਸਾਂ ਤਾਈਂ ਇਥੋਂ ਕਢ ਦੇਣ ਅਰ ਇਸ ਤਰਹਾਂ ਹੋ ਜਾਂਦਾ ਤਾਂ ਤੇਰੇ (ਗਇਆਂ) ਪਿਛੋਂ ਇਹ ਲੋਕ ਭੀ ਬੋਹੜਿਆਂ ਦਿਨਾਂ ਤੋਂ ਅਧਿਕ (ਸ਼ਾਂਤੀ ਨਾਲ ਆਪਣੇ ਵਤਨ ਵਿਚ) ਨਾ ਰਹਿ ਸਕਦੇ ॥੭੬॥ ਤੁਸਾਂ ਨਾਲੋਂ ਪਹਿਲੋਂ ਜਿਤਨੇ ਰਸੂਲ ਅਸਾਂ ਨੇ ਭੇਜੇ ਹਨ ਉਨ੍ਹਾਂ ਦੀ ਇਹੋ ਹੀ ਰੀਤੀ ਰਹੀ ਹੈ ਅਰ (ਜੋ) ਰੀਤੀਆਂ ਸਾਡੀਆਂ (ਨਿਯਤ ਕੀਤੀਆਂ ਹੋਈਆਂ ਹਨ ਉਨ੍ਹਾਂ) ਵਿਚੋਂ (ਤੁਸੀਂ ਕਦਾਪੀ ਭੀ) ਹੇਰ ਫੇਰ ਹੁੰਦਾ ਨਾ ਵੇਖੋਗੇ॥ ੭੭॥ ਰੁਕੂਹ ੮॥

(ਹੇ ਪੈਯੰਬਰ) ਸੂਰਜ ਦੇ ਢਲਨ ਨਾਲ ਰਾਤਰੀ ਦੇ ਅੰਧਕਾਰ ਤਕ ਨਮਾਜ਼ਾਂ ਪੜਿਆ ਕਰੋ (ਜ਼ੋਹਰ-ਅਸਰ-ਮਗ਼ਰਿਬ-ਇਸ਼ਾ) ਅਰ ਨਮਾਜ਼ ਪ੍ਰਾਂਤਾਕਾਲ (ਕੋ) ਕਾਹੇ ਤੇ ਪ੍ਰਤਾਂਕਾਲ ਦੀ ਨਮਾਜ਼ ਦਾ ਸਮਾਂ ਨੂਰ ਦੇ ਜ਼ਹੂਰ ਦਾ ਸਮਾਂ ਹੈ॥੭੮॥ ਅਰੁ ਰਾਤਰੀ ਦੇ ਇਕ ਹਿੱਸੇ ਵਿਚ ਨਮਾਜ਼ ਤਹਜਦ ਭੀ ਪੜਿਆ ਕਰੋ (ਅਰ ਇਹ) ਤੁਸਾਂ ਦੀ (ਨਮਾਜ਼) ਨਫਲ (ਹੈ) ਅਸਚਰਜ ਨਹੀਂ ਕਿ (ਇਸ ਦੇ ਪ੍ਰਤਾਪ ਨਾਲ ਤੁਸਾਂ ਦਾ ਪਰਵਰਦਿਗਾਰ ਤੁਸਾਂ ਤਾਈਂ ਸ਼ੁਭ ਅਸਥਾਨ ਵਿਚ ਪ੍ਰਾਪਤ ਕਰ ਦੇਵੇ॥੭੯॥ ਅਰ ਇਹ ਪ੍ਰਾਰਥਨਾਂ ਕੀਤਾ ਕਰੋ ਕਿ ਹੇ ਮੇਰੇ ਪਰਵਰਦਿਗਾਰ (ਆਖਰ ਤਾਂ) ਮੇਰੇ ਤਾਈਂ (ਕਿਰਪਾ ਨਾਲ) ਚੰਗੀ ਜਗ੍ਹਾਂ ਪਹੁੰਚਾਈਓ।ਅਰ ਮੈਨੂੰ(ਨਿਕਾਲੋ ਤਾਂ)