੩੨੬
ਪਾਰਾ ੧੫
ਸੂਰਤ ਕਹਫ ੧੮
ਹਿਲਾ ਦੇਵਾਂਗੇ। (ਹੇ ਪੈਯੰਬਰ) ਤੁਸੀਂ ਪ੍ਰਿਥਵੀ ਨੂੰ ਵੇਖ ਲਵੋਗੇ ਕਿ ਖੁਲਮਖਲਾ (ਮੈਦਾਨ ਪਈ ਹੋਈ ਹੈ)। ਅਰ ਅਸੀਂ ਲੋਕਾਂ ਨੂੰ ਲਿਆ ਇਕੱਤਰ ਕਰਾਂਗੇ। ਅਰ ਉਨਹਾਂ ਵਿਚੋਂ ਕਿਸੇ ਨੂੰ (ਭੀ) ਨਾ ਰਹਿਣ ਦੇਵਾਂਗੇ ॥੪੭॥ ਅਰ(ਸਾਰਿਆਂ ਦੇ ਸਾਰੇ)ਕਤਾਰਾਂ ਦੀਆਂ ਕਤਾਰਾਂ (ਬਣਾਕੇ) ਤੁਸਾਂ ਦੇ ਪਰਵਦਿਗਾਰ ਦੇ ਸਨਮੁਖ ਕੀਤੇ ਜਾਣਗੇ। (ਅਰ ਕਿ) ਜਿਸ ਪ੍ਰਕਾਰ ਅਸਾਂ ਨੇ ਤੁਸਾਂ ਤਾਈਂ ਪਹਿਲੀ ਵੇਰੀ ਉਤਪਤ ਕੀਤਾ (ਅਰ) ਓਸੇ ਪਰਕਾਰ ਤੁਸੀਂ ਸਾਡੇ ਸਨਮੁਖ ਆਏ ਪਰ ਆਏ ਪਰੰਤੂ ਤੁਸੀਂ ਇਹ ਖਿਆਲ ਕਰਦੇ ਰਹੇ ਕਿ ਅਸੀਂ ਤੁਸਾਂ ਦੇ (ਦੁਬਾਰਾ ਸੁਰਜੀਤ ਕਰਨ) ਵਾਸਤੇ ਕੋਈ ਸਮਾਂ ਨਿਯਤ ਨਹੀਂ ਕਰਾਂਗੇ ॥੪੮॥ ਅਰ (ਲੋਕਾਂ ਦੇ ਕਰਮਾਂ ਦਾ) ਰਜਿਸਟਰ (ਸੰਨਮੁਖ ਲਿਆ ਕੇ) ਰਖਿਆ ਜਾਵੇਗਾ ਤਾਂ ਤੁਸੀਂ ਸਦੋਖੀਆਂ ਨੂੰ ਦੇਖੋਗੇ ਕਿ ਜੋ ਕੁਝ ਰਜਿਸਟਰ ਉਤੇ (ਲਿਖਿਆ) ਹੈ (ਉਸ ਨੂੰ ਦੇਖ ਦੇਖ ਕੇ) ਓਸੇ (ਦੀ ਜਵਾਬ ਦੇਈਂ) ਪਾਸੋਂ ਡਰ ਰਹੇ ਹਨ। ਅਰ ਆਖਦੇ ਜਾਂਦੇ ਹਨ ਕਿ ਹਾਇ ਸਾਡੀ ਕਿਸਮਤ ਖੋਟੀ ਇਹ ਰਜਿਸਟਰ ਕੈਸਾ ਹੈ ਕਿ ਲਿਖਿਆਂ ਤੋਂ ਬਿਨਾ ਨਾ ਕਿਸੇ ਛੋਟੇ (ਗੁਨਾਹ) ਨੂੰ ਹੀ ਛਡਦਾ ਹੈ ਅਰ ਨਾ ਵੱਡੇ ਨੂੰ ਹੀ ਅਰ ਜੋ ਕੁਝ ਏਹਨਾਂ ਲੋਕਾਂ ਨੇ (ਸੰਸਾਰ ਵਿਚ) ਕੀਤਾ ਸੀ (ਵਹ ਸੰਪੂਰਣ ਰਜਿਸਟਰ ਉੱਤੇ ਲਿਖਿਆ ਹੋਇਆ) ਪਰਤੱਛ ਦੇਖਣਗੇ। ਅਰ ਤੁਸਾਂ ਦਾ ਪਰਵਰਦਿਗਾਰ (ਮੁਤਲਿਕ) ਕਿਸੇ ਉੱਤੇ ਜ਼ੁਲਮ ਨਹੀਂ ਕਰਦਾ ॥੪੯॥ ਰੁਕੂਹ ੬॥
ਅਰ ਜਦੋਂ ਕਿ ਅਸਾਂ ਨੇ ਫਰਿਸ਼ਤਿਆਂ ਨੂੰ ਹੁਕਮ ਦਿਤਾ ਕਿ ਆਦਮ ਦੇ ਅਗੇ ਮਥਾ ਟੇਕੋ। ਤਾਂ ਅਬਲੀਸ ਤੋਂ ਸਿਵਾ ਸੰਪੂਰਨਾਂ ਨੇ ਮੱਥਾ ਟੇਕ ਦਿਤਾ (ਇਹ ਅਬਲੀਸ ਚੂੰ ਕਿ) ਜਿਨਾਂ ਦੀ ਜਿਨਸ ਵਿਚੋਂ ਸੀ ਸੋ ਆਪਣੇ ਪਰਵਰਦਿਗਾਰ ਦੀ ਆਗਿਯਾ ਤੋਂ ਨਿਕਲ ਵਗਿਆ। ਤਾਂ ਲੋਗੋ ਕੀ ਸਾਨੂੰ ਛਡਕੇ ਅਬਲੀਸ ਨੂੰ ਤਥਾ ਉਸਦੀ ਅੰਸ ਨੂੰ (ਆਪਣਾ) ਮਿੱਤਰ ਕਰਦੇ ਹੋ ਹਾਲਾਂ ਕਿ ਉਹ ਤੁਸਾਂ ਦਾ (ਆਦੀ) ਵੈਰੀ ਹੈ ਜ਼ਾਲਮਾਂ ਦੇ ਹੱਕ ਵਿਚ ਇਹ ਬਦਲਾ ਬਹੁਤ ਹੀ ਬੁਰਾ ਹੋਯਾ॥੫੦॥ ਅਸਾਂ ਨੇ ਵੀ ਆਕਾਸ ਦੇ ਉਤਪਤੀ ਕਰਦੇ ਸਮੇਂ ਬਲਿਕ ਖੁਦ ਸ਼ੈਤਾਨਾਂ ਦੇ ਪੈਦਾ ਕਰਦਿਆਂ ਵੇਲੇ ਭੀ ਸ਼ੈਤਾਨਾਂ ਨੂੰ (ਆਪਣੀ ਸਹਾਇਤਾ ਵਾਸਤੇ) ਨਹੀਂ ਬੁਲਾਇਆ ਅਰ ਅਸੀਂ (ਕੁਝ ਨਿਰਬਲ ਨਾ ਥੇ ਕਿ ਗੁਮਰਾਹ ਕਰਨ ਵਾਲਿਆਂ ਨੂੰ ਆਪਣਾ ਸਹਾਇਕ ਬਣਾਉਂਦੇ॥੫੧॥ਅਰ (ਉਸ ਦਿਨ ਕਿ ਜਿਸ ਦਿਨ ਖੁਦਾ (ਮੁਸ਼ਿਰਕਾਂ ਨੂੰ) ਹੁਕਮ ਦੇਵੇਗਾ ਕਿ ਜਿਨਹਾਂ ਨੂੰ ਤੁਸੀਂ (ਆਪਣੇ ਦਿਲ ਵਿਚ) ਸਾਡਾ ਸ਼ਰੀਕ ਸਮਝਿਆ ਕਰਦੇ ਸਾਓ (ਹੁਣ) ਉਨਹਾਂ ਨੂੰ ਬੁਲਾਓ ਸੋ ਇਹ ਉਨਹਾਂ ਨੂੰ ਬੁਲਾਉਣਗੇ ਭੀ ਪਰੰਤੂ ਉਹ ਏਨਹਾਂ ਨੂੰ ਉੱਤਰ ਭੀ ਨਾ ਦੇਣਗੇ ਅਰ ਅਸੀਂ ਏਨਹਾਂ