੩੩੨
ਪਾਰਾ ੧੫
ਸੂਰਤ ਕਹਫ ੧੮
ਨਾ ਤਾਂ ਓਸ ਉਤੇ ਚੜ੍ਹ ਸਕਦੇ ਸਨ ਅਤੇ ਨਾ ਉਸ ਦੇ ਵਿਚ ਛਿਦ੍ਰ ਕਰ ਸਕਦੇ ਸਨ॥੯੭॥ (ਜ਼ੂਉਲਕੁਰਨੈਨ) ਨੇ ਆਖਿਆ ਇਹ ਮੇਰੇ ਪਰਵਰਦਿਗਾਰ ਦੀ ਮਿਹਰਬਾਨੀ ਹੈ॥੯੮॥ ਪਰੰਤੂ ਜਦ ਮੇਰੇ ਪਰਵਰਦਿਗਾਰ ਦਾ ਪ੍ਰਣ (ਕਿਆਮਤ) ਆ ਪਰਾਪਤ ਹੋਵੇਗਾ ਤਾਂ ਏਸ (ਦੀਵਾਰ) ਨੂੰ ਢਹਿ ਢੇਰੀ ਕਰ ਦੇਵੇਗਾ। ਅਰ ਮੇਰੇ ਪਰਵਰਦਿਗਾਰ ਦਾ ਪ੍ਰਣ ਸਚਾ ਹੈ॥੯੯॥ ਅਰ ਓਸ ਦਿਨ ਅਸੀਂ ਇਹ ਦਿਸ਼ਾ ਕਰ ਦੇਵਾਂਗੇ ਕਿ (ਨਦੀ ਦੇ) ਤਰੰਗਾਂ ਇਵ ਇਕ ਵਿਚ ਇਕ ਦੀ ਘੜਮਸ ਚੋਦੇਂ ਪਾ ਦੇਵਾਂਗੇ ਅਰ ਨਰਸਿੰਗਾ ਵਜਾਇਆ ਜਾਵੇਗਾ। ਅਰ ਅਸੀਂ ਸਾਰਿਆਂ ਲੋਕਾਂ ਨੂੰ (ਹਸ਼ਰ ਦੇ ਮੈਦਾਨ ਵਿਚ) ਇਕੱਤ੍ਰ ਕਰਾਂਗੇ ॥੧੦੦॥ ਅਰ ਓਸੇ ਦਿਨ ਨਰਕਾਂ ਨੂੰ (ਭੀ) ਕਾਫਰਾਂ ਦੇ ਸਨਮੁਖ ਲਿਆ ਰਖਾਂਗੇ॥੧੦੧॥ ਜਿਨਹਾਂ ਦੀਆਂ ਅਖੀਆਂ ਸਾਡੇ ਜ਼ਿਕਰ (ਅਰਥਾਤ ਕੁਰਾਨ ਦੇ ਪਾਸਿਓਂ ਗਫਲਤ ਦੇ) ਪਰਦੇ ਵਿਚ ਸਨ। (ਅਰ ਹੱਕ ਦੇ ਪਾਸਿਓਂ ਉਨਹਾਂ ਦੇ ਕੰਨਾਂ ਵਿਚ ਝਪੇ ਸਨ) ਕਿ ਉਹ (ਉਸ ਨੂੰ) ਸੁਣ ਹੀ ਨਹੀਂ ਸਕਦੇ ਸਨ॥੧੦੨॥ਰਕੂਹ ੧੧॥
ਕੀ (ਇਹ) ਕਾਫਰ ਏਸ ਖਿਆਲ ਵਿਚ ਹਨ ਕਿ ਸਾਨੂੰ ਛਡਕੇ ਸਾਡਿਆਂ ਬੰਦਿਆਂ ਨੂੰ (ਆਪਣਾ) ਕਾਰਸਾਜ ਬਣਾਵਣ। ਅਸਾਂ ਨੇ ਕਾਫਰਾਂ ਦੀ ਰਸੋਈ ਵਾਸਤੇ ਜਹੱਨਮ ਤਿਆਰ ਕਰ ਰਖੀ ਹੈ॥੧੦੩॥ ਕਹਿ ਦੋ ਕਿ ਕਹੁ ਤਾਂ ਅਸੀਂ ਤੁਹਾਨੂੰ ਉਹ ਲੋਕ ਦਸੀਏ ਜੋ ਕਰਮਾਂ ਦੇ ਇਤਬਾਰ ਨਾਲ ਬੜੇ ਘਾਟੇ ਵਿਚ ਹਨ॥੧੦੪॥ (ਹਾਂ ਤਾਂ ਇਹ) ਉਹ ਲੋਕ (ਹਨ) ਜਿਨਹਾਂ ਦੇ ਸਾਂਸਾਰਿਕ ਜੀਵਣ ਦੀ ਕੋਸ਼ਿਸ਼ (ਸੰਪੂਰਣ) ਗਈ ਗਵਾਤੀ ਹੋਈ ਅਰ ਉਹ (ਆਪਣੀ ਕਬੁਧੀ ਕਰ ਕੇ) ਏਸੇ ਖਿਆਲ ਵਿਚ ਹਨ ਕਿ ਵਹ ਸ਼ੁਭ ਕਰਮ ਕਰ ਰਹੇ ਹਨ॥੧੦੫॥ ਈਹਾ ਹੀ ਉਹ ਲੋਕ ਹਨ ਜਿਨਹਾਂ ਨੇ ਆਪਣੇ ਪਰਵਰਦਿਗਾਰ ਦੀਆਂ ਆਇਤਾਂ ਨੂੰ ਅਰ (ਪਰਲੈ ਦੇ ਦਿਨ) ਉਸ ਦੇ ਸਨਮੁਖ ਹਾਜ਼ਰ ਹੋਣ ਨੂੰ ਨਾ ਮੰਨਿਆਂ ਤਾਂ ਏਹਨਾਂ ਦੇ ਕਿਰਤ ਕਰਮ (ਸੰਪੂਰਣ) ਅਕਾਰਥ ਹੋ ਗਏ ਤਾਂ ਪਰਲੋ ਦੇ ਦਿਨ ਅਸੀਂ ਏਹਨਾਂ (ਦੇ ਸ਼ੁਭ ਕਰਮਾਂ) ਦਾ (ਰਤੀ ਪ੍ਰਮਾਣ) ਵਜ਼ਨ (ਭੀ ਹਿਸਾਬ ਵਿਚ) ਕਾਇਮ ਨਹੀਂ ਰਖਾਂਗੇ ॥੧੦੬॥ ਇਹ ਜਹੱਨਮ ਇਹਨਾਂ (ਦੀ ਉਸ ਬਦ ਕਿਰਦਾਰੀ) ਦਾ ਬਦਲਾ ਹੈ ਕਿ ਏਹਨਾਂ ਨੇ ਕੁਫਰ ਕੀਤਾ ਅਰ ਸਾਡੀਆਂ ਆਇਤਾਂ ਦੀ ਅਰ ਸਾਡਿਆਂ ਪੈਯੰਬਰਾਂ ਦੀ ਹਾਂਸੀ ਉਡਾਈ॥੧੦੭॥ ਨਿਰਸੰਦੇਹ ਜੋ ਲੋਕ ਈਮਾਨ ਧਾਰ ਬੈਠੇ (ਅਰ ਓਹਨਾਂ ਨੇ) ਸ਼ੁਭ ਕਰਮ (ਭੀ) ਕੀਤੇ ਓਹਨਾਂ ਦੀ ਰਸੋਈ ਵਾਸਤੇ (ਠੰਡੀ ਛਾਂ ਦੇ) ਬਗੀਚੇ ਹੋਵਣਗੇ॥੧੦੮॥ ਜਿਨਹਾਂ ਵਿਚ ਵੁਹ ਸਦੈਵ (ਸਦੈਵ) ਰਹਿਣਗੇ (ਅਰ ਕਦਾਪਿ) ਏਥੋਂ ਉਠਣਾ ਨਹੀਂ ਚਾਹੁਣਗੇ