ਪਾਰਾ ੧੬
ਸੂਰਤ ਤਾ ੨੦
੩੪੭
(ਮੂਸਾ ਨੇ) ਆਖਿਆ ਕਿ (ਸਾਡੀ) ਤੁਸਾਂ ਦੀ ਪ੍ਰਤਿਗਯਾ (ਆਮ) ਸੁੰਦਰਤਾਈ ਦੇ ਦਿਨ ਅਰ ਇਹ ਕਿ ਲੋਕ ਦਿਨ ਚੜ੍ਹੇ ਇਕਤ੍ਰ ਹੋਵਣ॥੫੯॥ (ਇਹ ਸੁਣਕੇ) ਫਰਾਊਨ (ਆਪਣੇ ਅਸਥਾਨ ਨੂੰ) ਚਲਾ ਗਿਆ ਫੇਰ ਉਸਨੇ ਆਪਣੇ ਹਥ ਠੋਕੇ (ਅਰਥਾਤ ਜਾਦੂ ਦੀ ਸਾਮੱਗਰੀ) ਇਕਤ੍ਰ ਕੀਤੀ ਫੇਰ (ਨਿਯਤ ਸਮੇਂ ਉਤੇ ਬਾਦ ਬਿਬਾਦ ਵਾਸਤੇ ਤਿਆਰ ਬਰਤਿਆਰ ਹੋ ਕੇ) ਆ ਮੌਜੂਦ ਹੋਇਆ॥੬੦॥ ਮੂਸਾ ਨੇ ਫ਼ਰਾਊਨ (ਦੀ ਜਮਾਓ ਵੇਖਕੇ ਓਸ) ਨੂੰ ਆਖਿਆ ਕਿ (ਕਿਉਂ) ਤੁਸਾਂ ਦੀ ਸ਼ਾਮਤ ਆਈ ਹੈ ਖੁਦਾ ਤੇ (ਜਾਦੂਗਰੀ) ਦੀਆਂ ਝੂਠ ਮੂਠ ਤੁਹਮਤਾਂ ਨਾਂ ਲਾਓ ਨਹੀਂ ਤਾਂ ਵਹ (ਤੁਸਾਂ ਉੱਤੇ ਕੋਈ) ਕਸ਼ਟ (ਪਰਾਪਤ ਕਰਕੇ ਓਸ) ਨਾਲ ਤੁਸਾਂ ਨੂੰ ਨਾਸ ਕਰ ਦੇਵੇਗਾ ਅਰ ਜਿਸ ਨੇ ਖੁਦਾ ਉਤੇ ਝੂਠੀ ਤੁਹਮਤ ਲਗਾਈ ਵੁਹ ਨਿਸਚਿਤ ਉਜੜ ਪੁਜੜ ਗਇਆ॥੬੧॥ ਏਸ ਗਲੋਂ ਲੋਕ ਆਪਨੇ (ਏਸ) ਅਮਰ ਦੀ ਬਾਬਤ ਲਗੇ ਆਪਸ ਵਿਚ ਝਗੜਾ ਤਥਾ ਚੁਪ ਚੁਪਾਤੇ ਸਰਗੋਸ਼ੀਆਂ ਕਰਨ॥੬੨॥ (ਅੰਤ ਨੂੰ) ਸਾਰਿਆਂ ਨੇ (ਇਕ ਮੁਠ ਹੋਕੇ ਇਹ) ਆਖਿਆ ਕਿ ਹੋਵੇ ਨਾ ਹੋਵੇ ਇਹ ਦੋਵੇਂ ਭਰਾ ਤਾਂ ਜਾਦੂਗਰ ਹਨ।(ਅਰ ਇਹਾ ਈ) ਇਛਾ ਕਰਦੇ ਹਨ ਕਿ ਆਪਣੇ (ਬਲ ਨਾਲ) ਤੁਸਾਂ ਨੂੰ ਤੁਸਾਡੇ ਦੇਸ ਤੋਂ ਬਾਹਰ ਕਢ ਦੇਵਣ। ਅਰ ਤੁਸਾਂ ਦੇ ਉੱਤਮ ਪੰਥ ਨੂੰ ਮਿਟਾ ਦੇਣ॥੬੩॥ ਤਾਂ ਤੁਸੀਂ ਭੀ ਆਪਣੀ ਕੋਈ ਯੁਕਤੀ ਪਿਛੇ ਨਾ ਰਖੋ ਅਰ (ਪਰੇ ਦਾ) ਪਰਾ ਬੰਨ੍ਹ ਕੇ (ਇਨ੍ਹਾਂ ਦੇ ਮੁਕਾਬਲੇ ਵਿਚ) ਆਓ ਅਰ ਜੋ ਅਜ ਸ੍ਰੇਸ਼ਟ ਰਿਹਾ ਵਹੀ ਬਾਜੀ ਲੈ ਗਿਆ॥੬੪॥ (ਅੰਤ ਨੂੰ ਜਾਦੂਗਰਾਂ ਨੇ) ਆਖਿਆ ਕਿ ਮੂਸਾ ਜਾਂ ਤਾਂ ਇਹ ਹੋਵੇ ਕਿ ਤੂੰ (ਆਪਣੀ ਸੋਟੀ ਮੈਦਾਨ ਵਿਚ) ਸੁਟਦੇ ਕਿੰਞ ਇਹ ਹੋਵੇ ਕਿ ਅਸੀਂ ਪਹਿਲਾਂ ਸੁਟਣ ਵਾਲੇ ਬਣੀਏਂ ॥੬੫॥ (ਮੂਸਾ ਨੇ) ਆਖਿਆ ਨਹੀਂ ਤੁਸੀਂ ਹੀ (ਪਹਿਲਾਂ) ਸੁਟ ਦੇਵੋ। (ਅਤ ਏਵ ਓਹਨਾਂ ਨੇ ਆਪਣੇ ਕਰਤਬ ਕੀਤੇ) ਤਾਂ ਬਸ ਮੂਸਾ ਨੂੰ ਓਹਨਾਂ ਦੇ ਜਾਦੂ ਦੇ ਕਾਰਨ ਨਾਲ ਐਸਾ ਪਰਤੀਤ ਹੋਇਆ ਕਿ ਉਹਨਾਂ ਦੀਆਂ ਰਸੀਆਂ ਅਤੇ ਸੋਟੀਆਂ (ਸਰਪ ਬਨ ਬਨ ਕੇ ਏਧਰ ਓਧਰ) ਦੌੜ ਰਹੇ ਹਨ॥੬੬॥ ਤਾਂ ਮੂਸਾ ਆਪਣੇ ਜੀ ਹੀ ਜੀ ਵਿਚ ਡਰਿਆ॥੬੭॥ ਅਸਾਂ ਨੇ ਆਗਿਆ ਕੀਤੀ (ਮੂਸਾ) ਡਰੋ ਮਤ ਨਿਰਸੰਦੇਹ ਤੁਸੀਂ ਹੀ ਸ੍ਰਿਸ਼ਟ ਰਹੋਗੇ॥੬੮॥ ਅਰ ਤੁਸਾਂ ਦੇ ਸਜੇ ਹਥ ਵਿਚ ਜੋ (ਸੋਟੀ) ਹੈ ਉਸ ਨੂੰ ਮੈਦਾਨ ਵਿਚ) ਸੁਟ ਦੇਵੋ (ਕਿ ਏਹਨਾਂ ਜਾਦੂਗਰਾਂ ਨੇ) ਜੋ (ਢੋਡਾ) ਬਨਾ ਖੜਾ ਕੀਤਾ ਹੈ (ਇਕ ਪਲਕ ਵਿਚ ਸਾਰਿਆਂ ਨੂੰ) ਹੜੱਪ ਕਰ ਲਵੇ। (ਕਾਹੇ ਤੇ) ਜੋ ਢੋਡਾ (ਓਹਨਾਂ ਨੇ) ਬਨਾ ਕੇ ਖੜਾ ਕੀਤਾ ਹੈ (ਇਹ