३४੮
ਪਾਰਾ ੧੬
ਸੂਰਤ ਤਾ ੨੦
ਸੰਪੂਰਣ) ਜਾਦੂਗਰਾਂ ਦੀਆਂ ਚਲਾਕੀਆਂ ਹਨ। ਅਰ ਜਾਦੂਗਰ ਕਿਤੇ ਭੀ
ਜਾਵੇ ਓਹਨੂੰ ਸਫਲਤਾ ਹੋਣੀ ਨਹੀਂ ॥੬੯॥ (ਭਾਵ ਇਹ ਕਿ ਮੂਸੇ ਦੀ ਲਾਠੀ
ਨੇ ਅਜਗਰ ਬਨ ਕੇ ਜਾਦੂਗਰਾਂ ਦੇ ਸਪੋਲੀਆਂ ਨੂੰ ਹੜੱਪ ਕਰ ਲੀਤਾ)
ਤਾਂ (ਇਹ ਵੇਖ ਕੇ) ਜਾਦੂਗਰ ਢਹਿ ਕੇ ਪੈਰੀ ਪੈ ਗਏ। (ਅਰ) ਲਗੇ
ਆਖਣ ਕਿ ਅਸੀਂ ਹਾਰੂ ਤਥਾ ਮੂਸਾ ਦੇ ਪਰਵਰਦਿਗਾਰ ਉਤੇ ਈਮਾਨ ਲਾਇ
॥੭੦॥ (ਫਰਾਉਨ ਨੇ) ਆਖਿਆ ਕਿ ਕੀ ਤੁਸਾਂ ਮੇਰੀ ਆਗਿਆ
ਦੇਣ ਤੋਂ ਪ੍ਰਥਮ ਮੂਸੇ ਉਤੇ ਈਮਾਨ ਧਾਰ ਲੀਤਾ। ਹੋਵੇ ਨਾ ਹੋਵੇ ਇਹ ਤੁਸਾਂ
ਦਾ ਬੜਾ (ਗੁਰੂ) ਹੈ ਜਿਸ ਨੇ ਤੁਸਾਂ ਨੂੰ ਜਾਦੂ ਸਿਖਾਇਆ ਹੈ ਤਾਂ ਤੁਸਾਂ ਦੇ
ਹਥ ਤਥਾ ਤੁਸਾਂ ਦੇ ਪੈਰ (ਸਿਧੇ) ਪੁਠੇ ਵਢ ਦੇਵਾਂ। ਅਰ ਤੁਸਾਂ ਨੂੰ ਖਜੂਰੀ
ਦੇ ਤਣਿਆਂ ਉਤੇ ਸੂਲੀ ਚੜ੍ਹਾ ਦੇਵਾਂ ਤਾਂ ਸਹੀ ਅਰ (ਹੁਣ) ਤੁਸਾਂ ਨੂੰ (ਭਲੀ
ਪਰਕਾਰ) ਪਰਤੀਤ ਹੋ ਜਾਵੇਗਾ ਕਿ ਅਸਾਂ (ਦੋਨਾਂ ਜਥਿਆਂ) ਵਿਚੋਂ
ਕਿਸ ਦੀ ਮਾਰ ਸਖਤ ਅਧਿਕ ਅਰ ਦੇਰ ਵਾਲੀ ਹੈ ॥੭੧॥ (ਜਾਦੂਗਰ)
ਬੋਲੇ ਕਿ ਖੁਲਮ ਖੁਲੇ ਚਮਤਕਾਰ ਜੋ ਸਾਡੇ ਸਾਹਮਣੇ ਆਏ ਓਹਨਾਂ ਉਤੇ
ਅਰ ਜਿਸ (ਖੁਦਾ) ਨੇ ਸਾਨੂੰ ਉਤਪਤ ਕੀਤਾ ਹੈ ਉਸ ਉਤੇ ਤਾਂ ਅਸੀਂ ਤੇਰੇ
ਤਾਂਈ ਕਿਸੇ ਪਰਕਾਰ ਦੀ ਵਡਿਆਈ ਦੇਣ ਵਾਲੇ ਹੈਂ ਨਹੀਂ।ਤਾਂ ਤੂੰ ਜੋ
ਕਰਨਾ ਹੈ ਸੋ ਕਰ ਲੈ ਤੂੰ ਸਾਂਸਾਰਿਕ ਜੀਵਣ ਉਤੇ ਹੀ ਹੁਕਮ ਚਲਾ ਸਕਦ
ਹੈਂ (ਕਿ ਸਾਨੂੰ ਕਸ਼ਟ ਦੇਵੇਂ ਕਿੰਵਾ ਬਹੁਤ ਕਰੇਂ ਤਾਂ ਜਾਨੋ ਮਰਵਾ ਸਿਟੇਂ)
ਹੋਰ ਬਸ ॥੭੨॥ ਅਸੀਂ ਆਪਣੇ ਪਰਵਰਦਿਗਾਰ ਉਤੇ ਈਮਾਨ ਲਿਆ
ਚੁਕੇ ਹਾਂ ਤਾਂ ਕਿ ਉਹ ਸਾਡਿਆਂ ਗੁਨਾਹਾਂ ਨੂੰ ਮੁਆਫ ਕਰੇ ਅਰ (ਵਿਸ਼ੇਖ
ਕਰਕੇ) ਜਾਦੂ (ਦੇ ਗੁਨਾਹ) ਨੂੰ ਜਿਸ ਉਤੋਂ ਤੁਸਾਂ ਸਾਨੂੰ ਮਜਬੂਰ ਕੀਤਾ।
ਅਰ ਅੱਲਾ (ਦਾ ਦੇਣ ਤੇਰੇ ਦੇਣ ਨਾਲੋਂ) ਉੱਤਮ ਅਰ ਚਿਰ ਅਸਥਾਈ ਹੈ
॥੭੩॥ ਨਿਰਸੰਦੇਹ ਜੋ ਪੁਰਖ (ਕੁਫਰ ਦੇ ਜੁਰਮ ਦਾ) ਮੁਜਰਮ ਹੋ ਕੇ
ਆਪਣੇ ਪਰਵਰਦਿਗਾਰ ਦੇ ਸਨਮੁਖ ਹਾਜਰ ਹੋਵੇਗਾ ਓਸ ਦੇ ਵਾਸਤੇ ਨਰਕ
ਹੈਂ। ਜਿਸ ਵਿਚ ਨਾ ਤਾਂ ਉਹ ਮਰੇਗਾ ਹੀ ਅਰ ਨਾ ਜੀਊਂਦਾ ਹੀ ਰਹੇਗਾ।
(ਅਰਥਾਤ ਪਿਆ ਸਹਿਕੇਗਾ) ॥੭੪॥ ਅਰ ਜੋ ਈਮਾਨ ਨਾਲ ਖੁਦਾ ਦੇ
ਸਨਮੁਖ ਹਾਜਰ ਹੋਵੇਗਾ (ਅਰ) ਓਸ ਨੇ ਸ਼ੁਭ ਕਰਮ ਭੀ ਕੀਤੇ ਹੋਵਣਗੇ
ਤਾਂ ਈਹਾ ਹੀ ਲੋਕ ਹਨ ਜਿਨਹਾਂ ਦੇ ਉੱਚੇ ਆਸਣ ਹੋਣਗੇ॥੭੫॥
(ਅਰਥਾਤ) ਰਹਿਣ ਵਾਸਤੇ ਬਾਗ ਜਿਨਹਾਂ ਦੇ ਹੇਠਾਂ ਨਹਿਰਾਂ (ਪਈਆਂ)
ਵਗ ਰਹੀਆਂ ਹੋਣਗੀਆਂ। (ਅਰ ਉਹ) ਓਹਨਾਂ ਵਿਚ ਸਦੈਵ
(ਸਦੈਵ) ਹੀ ਰਹਿਨਗੇ ਅਰ ਜੋ ਪੁਰਖ ਨਿਰਲੇਪ ਰਹੇ ਓਸ ਦਾ ਏਹੋ ਈ
ਫਲ ਹੈ ॥੭੬॥ ਰੁਕੂਹ ੩॥