ਪਾਰਾ ੧੬
ਸੂਰਤ ਤਾ ੨੦
੩੪੯
ਅਰ ਅਸਾਂ ਨੇ ਮੂਸਾ ਦੇ ਵਲ ਅਕਾਸ਼ ਬਾਣੀ ਭੇਜੀ ਕਿ ਸਾਡਿਆਂ ਬੰਦਿਆਂ (ਅਰਥਾਤ ਬਨੀ ਅਸਰਾਈਲ ਨੂੰ) ਰਾਤੋ ਰਾਤ (ਮਿਸਰ ਵਿਚੋਂ) ਨਿਕਾਲ ਕੇ ਲੈ ਜਾਓ ਫੇਰ ਨਦੀ ਵਿਚ (ਸੋਟੀ ਮਾਰ ਕੇ) ਉਨ੍ਹਾਂ ਵਾਸਤੇ ਸੁਕੀ (ਪਕੀ) ਸੜਕ ਬਨਾ ਦੇਵੋ।(ਕਿ ਓਸ ਦੇ ਉਤੋਂ ਦੀ ਤੁਸੀਂ ਲੋਕ ਕਲ੍ਯਾਣ ਦੇ ਨਾਲ ਪਾਰ ਹੋ ਜਾਓਗੇ)। ਨਾਂ ਤਾਂ ਤੁਸਾਂ ਨੂੰ (ਕਿਸੇ ਦੇ ਪਿਛਾ ਕਰਨ ਦਾ ਡਰ ਹੋਵੇਗਾ ਅਰ ਨਾ (ਡੁਬਣ) ਕੋਲੋਂ ਡਰੋਗੇ॥੭੭॥ ਫੇਰ ਫਰਾਊਨ ਨੇ ਆਪਣੀਆਂ ਫੌਜਾਂ ਲੈ ਕੇ ਬਨੀ ਅਸਰਾਈਲ ਦਾ ਪਿਛਾ ਕੀਤਾ ਫੇਰ ਦਰਿਯਾ ਦੀ ਜੈਸੀਕੁ (ਠਿਲ) ਉਨਹਾਂ ਉਤੇ ਆਈ ਸੋ ਆਈ ॥੭੮॥ ਅਰ ਫਰਾਊਨ ਨੇ ਆਪਣੀ ਜਾਤੀ ਨੂੰ ਗੁਮਰਾਹੀ ਵਿਚ ਪਾਇਆ ਅਰ ਸੂਧਾ ਮਾਰਗ ਨਾ ਦਿਖਾਇਆ। (ਜਿਸ ਦਾ ਇਹ ਫਲ ਹੋਇਆ ॥੭੯॥ ਹੇ ਬਨੀ ਅਸਰਾਈਲ ਅਸਾਂ ਨੇ ਤੁਸਾਂ ਨੂੰ ਤੁਸਾਂ ਦੇ ਦੁਸ਼ਮਨ (ਫਰਾਊਨ) ਪਾਸੋਂ ਮੁਕਤੀ ਦਿਤੀ ਅਰ ਤੁਸਾਂ ਦੇ ਨਾਲ ਤੂਰ(ਨਾਮੀ ਪਰਬਤ) ਦੇ ਸਜੇ ਪਾਸੇ ਦੀ ਪਤਿੱਗਯਾ ਕੀਤੀ ਸੀ। ਅਰ ਅਸਾਂ ਨੇ ਤੁਸਾਂ ਉਤੇ ਮਨ ਤਥਾ ਸਲਵਾ ਉਤਾਰਿਆ॥੮੦॥ (ਅਰ ਆਗਿਆ ਦਿਤੀ ਕਿ ਇਹ) ਉੱਤਮ ਭੋਜਨ ਜੋ ਅਸਾਂ ਨੇ ਤੁਸਾਂ ਨੂੰ ਦਿਤਾ ਹੈ ਖਾਓ। ਅਰ (ਸਾਡੇ ਹੁਕਮ ਨਾਲ) ਏਸ ਦੇ ਬਾਰੇ ਵਿਚ ਅਮੋੜਪੁਣਾ ਨਾ ਕਰਨਾ। (ਕਿ ਲਗੋ ਕਲ ਦੇ ਵਾਸਤੇ ਜ਼ਖੀਰਾ ਕਰਨ। ਐਸਾ ਕਰੋਗੇ) ਤਾਂ ਤੁਸਾਂ ਉਤੇ ਸਾਡਾ ਗਜ਼ਬ ਆ ਪ੍ਰਾਪਤ ਹੋਵੇਗਾ। ਅਰ ਜਿਸ ਉਤੇ ਸਾਡੀ ਕਰੋਪੀ ਆ ਨਾਜ਼ਲ ਹੋਈ ਤਾਂ (ਸਮਝੋ ਕਿ ਵੁਹ ਨਰਕ ਦੇ) ਟੋਏ ਵਿਚ ਜਾ ਡਿਗਾ॥੮੧॥ ਅਰ ਜੋ ਪੁਰਖ (ਗੁਨਾਹਾਂ ਥੀਂ) ਤੋਬਾ ਕਰੇ ਅਰ ਨਿਸਚਾ ਧਾਰੇ ਅਰ ਸ਼ੁਭ ਕਰਮ (ਭੀ) ਕਰੇ (ਅਰ) ਫਿਰ ਸਤ ਮਾਰਗ ਉਤੇ (ਭੀ ਖੜਾ) ਰਹੇ ਤਾਂ ਅਸੀਂ ਓਸ ਦਿਆਂ (ਗੁਨਾਹਾਂ ਦੇ ਭੀ) ਵਡੇ ਬਖਸ਼ਨੇ ਵਾਲੇ ਹਾਂ॥੮੨॥ ਅਰ (ਜਦੋਂ ਮੂਸਾ ਤੌਰਾਤ ਲੈਣ ਵਾਸਤੇ ਜਰਾ ਅਗੇ ਵਧੇ ਤਾਂ ਅਸਾਂ ਨੇ ਪੁਛਿਆ ਕਿ) ਹੇ ਮੂਸਾ ਤੂੰ ਜਲਦੀ ਨਾਲ ਆਪਣੀ ਕੌਮ ਨਾਲੋਂ ਕਿਸੇ ਪਰਕਾਰ ਅਗੇ ਆ ਗਏ॥੮੩॥ ਬੇਨਤੀ ਕੀਤੀ ਕਿ ਵੁਹ ਭੀ ਇਹ ਮੇਰੇ ਪਿਛੇ (ਹੀ ਪਿਛੇ ਤੁਰੇ ਆਉਂਦੇ ਹਨ)। ਅਰ ਹੇ ਮੇਰੇ ਪਰਵਰਦਿਗਾਰ ਮੈਂ ਜਲਦੀ ਨਾਲ ਤੇਰੀ ਤਰਫ ਏਸ ਵਾਸਤੇ (ਵਧ) ਆਇਆ ਹਾਂ ਕਿ ਤੂੰ (ਮੇਰੇ ਨਾਲ) ਖੁਸ਼ੀ ਹੋਵੇਂ॥੮੪॥ ਆਗਿਆ ਹੋਈ ਕਿ ਤੁਸਾਂ ਦੇ ਪਿਛੇ ਅਸਾਂ ਨੇ ਤੁਸਾਂ ਦੀ ਜਾਤੀ ਨੂੰ (ਇਕ ਹੋਰ) ਬਲਾ ਵਿਚ ਫਸਾ ਦਿਤਾ ਹੈ ਅਰ (ਵੁਹ ਇਹ ਹੈ ਕਿ) ਓਹਨਾਂ ਨੂੰ ਤਾਂ ਸਾਮਰੀ ਨੇ ਮਨਮੁਖ਼ ਕਰ ਲੀਤਾ॥੮੫॥ ਫੇਰ ਮੂਸਾ ਕ੍ਰੋਧ (ਅਰ) ਪਸਚਾਤਾਪ ਦੀ ਦਸ਼ਾ ਵਿਚ ਆਪਣੀ ਜਾਤੀ