ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/360

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬੦

ਪਾਰਾ ੧੭

ਸੂਰਤ ਅੰਬੀਆ ੨੧



(ਤਾਂ ਅਸਲ ਵਿਚ ਏਹਨਾਂ ਦੀ ਬੇਅਕਲੀ ਪਰ ਹਸਣਾ ਚਾਹੀਏ।) ਪੁਰਖ (ਮਾਨੋ) ਚਪਲਤਾਈ ਦਾ (ਪੁਤਲਾ) ਬਣਾਇਆ ਗਿਆ ਹੈ। (ਲੋਕੋ! ਜਰਾ ਸਬਰ ਕਰੋ) ਅਸੀਂ ਸਮੀਪ ਹੀ ਤੁਸਾਂ ਨੂੰ ਆਪਣੀ (ਕੁਦਰਤ ਦੀ) ਨਿਸ਼ਾਨੀਆਂ ਦਿਖਾਇ ਦੇਂਦੇ ਹਾਂ। ਤਾਂ ਸਾਡੇ ਨਾਲ ਉਤਾਉਲ ਨਾ ਕਰੋ ॥੩੭॥ ਅਰ (ਮੁਨਕਰ)ਆਖਦੇ ਹਨ ਯਦੀ ਤੁਸੀਂ ਸਚੇ ਹੋ ਤਾਂ ਇਹ (ਪ੍ਰਲੈ ਦੀ) ਪਰਤਿਗਯਾ ਕਦੋਂ (ਪੂਰੀ) ਹੋਵੇਗੀ॥੩੮॥ ਹੇ ਦੇਵ (ਇਹ) ਮਨਕਰ ਓਸ ਵੇਲੇ ਦੀ (ਹਕੀਕਤ) ਨੂੰ ਜਾਣਨ ਜਦੋਂ ਕਿ (ਨਰਕਾਗਨੀ ਏਹਨਾਂ ਨੂੰ ਆ ਘੇਰੇਗੀ ਅਰ ਓਸ) ਅਗ ਨੂੰ ਨਾਂ (ਸਾਹਮਣਿਓਂ) ਆਪਣੇ ਮੂੰਹੋਂ ਮੋੜ ਸਕਣਗੇ ਅਰ ਨਾ (ਪਿਛੋਂ ਦੀ) ਆਪਣੀ ਪਿਠ ਵਲੋਂ ਅਰ ਨਾ ਓਹਨਾਂ ਨੂੰ (ਕਿਤਿਓਂ) ਮਦਦ ਮਿਲੇਗੀ॥੩੯॥ (ਪਰਲੈ ਆਵੇਗੀ ਤਾਂ ਏਹਨਾਂ ਦਸ ਪੁਛ ਕੇ ਥੋਹੜੀ ਹੀ ਆਵੇਗੀ) ਕਿੰਤੂ ਵੁਹ ਅਚਣਚੇਤ ਏਹਨਾਂ ਉਤੇ ਆ ਪਰਾਪਤ ਹੋਵੇਗੀ ਅਰ ਏਹਨਾਂ ਨੂੰ ਹਕਿਆਂ ਬਕਿਆਂ ਕਰ ਦੇਵੇਗੀ ਫੇਰ ਓਸ ਵੇਲੇ ਨਾ ਤਾਂ ਉਸ ਨੂੰ ਹਟਾ ਸਕਣਗੇ ਅਰ ਨਾ ਏਹਨਾਂ ਨੂੰ ਅਵਕਾਸ਼ ਹੀ ਮਿਲੇਗਾ॥੪੦॥ ਅਰ (ਹੇ ਪੈਯੰਬਰ) ਤੁਸਾਂ ਨਾਲੋਂ ਪ੍ਰਥਮ ਭੀ ਪਯੰਬਰਾਂ ਦੇ ਨਾਲ ਹਾਸੀ ਮਖੌਲ ਕੀਤਾ ਗਿਆ ਹੈ। ਤਾਂ ਜੋ ਲੋਕ ਓਹਨਾਂ ਦੇ ਨਾਲ ਹਾਸੀ ਮਖੌਲ ਕਰਦੇ ਸਨ ਜਿਸ (ਕਸ਼ਟ) ਦਾ ਹਾਸੀ ਮਖੌਲ ਕਰਦੇ ਸਨ ਉਹ ਉਨਹਾਂ ਉਤੇ ਪ੍ਰਾਪਤ ਹੋਕੇ ਹੀ ਰਹਿਆ॥੪੧॥ ਰੁਕੂਹ ੩॥

(ਹੈ ਪੈਯੰਬਰ ਏਹਨਾਂ ਲੋਕਾਂ ਪਾਸੋਂ) ਪੁਛੋ ਕਿ (ਖੁਦਾਇ) ਰਹਿਮਾਨ (ਦੇ ਅਜਾਬ) ਕੋਲੋਂ ਰਾਤ੍ਰੀ (ਦਾ ਸਮਾ ਹੋਵੇ) ਕਿੰਬਾਂ ਦਿਨ (ਦਾ) ਤੁਸਾਂ ਦੀ ਕੌਣ ਰਾਖੀ ਕਰ ਸਕਦਾ ਹੈ? (ਤਾਂ ਏਹਨਾਂ ਨੂੰ ਖੁਦਾ ਪਾਸੋਂ ਡਰਨਾ ਚਾਹੀਏ) ਪਰੰਤੂ (ਡਰਨਾ ਤਾਂ ਕਿਧਰੇ ਰਹਿਆ) ਏਹਨਾਂ ਨੂੰ ਤਾਂ ਆਪਣੇ ਪਰਵਰਦਿਗਾਰ ਦੇ ਨਾਮ ਪਾਸੋਂ ਹੀ ਘਿਰਨਾਂ ਹੈ॥੪੨॥ ਕੀ ਸਾਡੇ ਤੋਂ ਸਿਵਾ ਏਹਨਾਂ ਦੇ ਕੋਈ ਹੋਰ ਮਾਬੂਦ ਹਨ ਜੋ ਏਹਨਾਂ ਨੂੰ (ਸਾਡੇ ਅਜਾਬ ਪਾਸੋਂ) ਬਚਾ ਸਕਦੇ ਹਨ। (ਬਚਾ ਕੀ ਸਕਣਗੇ ਵਿਪਤੀ ਪਇਆਂ ਹੋਯਾਂ ਤਾਂ) ਆਪ ਆਪਣੀ ਮਦਤ ਤਾਂ ਕਰ ਹੀ ਨਹੀਂ ਸਕਦੇ ਅਰ ਨਾ ਸਾਡੇ ਮੁਕਾਬਲੇ ਵਿਚ ਏਹਨਾਂ ਦਾ ਕੋਈ ਸਾਥ ਦੇਵੇਗਾ॥੪੩॥ ਬਾਰਤਾ ਇਹ ਹੈ ਕਿ ਅਸਾਂ ਨੇ ਏਹਨਾਂ ਲੋਕਾਂ ਨੂੰ ਅਰ ਏਹਨਾਂ ਦੇ ਵਡਿਆਂ ਨੂੰ (ਸੰਸਾਰ ਵਿਚ) ਬਸਾਇਆ ਰਸਾਇਆ। ਏਥੋਂ ਤਕ ਕਿ (ਖੁਸ਼ਹਾਲੀ ਵਿਚ) ਏਹਨਾਂ ਉਤੇ ਬਹੁਤ ਸਾਰੀਆਂ ਉਮਰਾਂ ਗੁਜਰ ਗਈਆਂ (ਅਰ ਇਹ ਮਗਰੂਰ ਹੋ ਗਏ) ਤਾਂ ਕੀ ਇਹ ਲੋਕ ਏਸ ਬਾਰਤਾ ਨੂੰ ਨਹੀਂ ਵੇਖਦੇ ਕਿ ਅਸੀਂ ਦੇਸ ਨੂੰ ਚਾਰੋ ਦਿਸਾ ਵਲੋਂ ਦਬਾਉਂਦੇ (ਤਥਾ ਫਤੇ ਕਰਦੇ) ਚਲੇ