ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/361

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੭

ਸੂਰਤ ਅੰਬੀਆ ੨੧

੩੬੧


ਆਉਂਦੇ ਹਾਂ ਤਾਂ (ਇਸ ਬਾਰਤਾ ਵਿਚ) ਇਹ ਲੋਕ ਵਜੇਈ ਹਨ (ਕਿੰਬਾ ਮੁਸਲਮਾਨ)॥੪੪॥ (ਹੇ ਪੈਯੰਬਰ ਏਹਨਾਂ ਲੋਕਾਂ ਨੂੰ) ਆਖੋ ਕਿ ਮੈਂ ਤਾਂ ਬਸ ਆਕਾਸ਼ ਬਾਣੀ ਦੇ ਅਨੁਸਾਰ ਤੁਸਾਂ ਨੂੰ (ਖੁਦਾ ਦੇ ਕਸ਼ਟ ਪਾਸੋਂ) ਡਰਾਉਂਦਾ ਹਾਂ।(ਪਰੰਤੂ ਇਹ ਲੋਕ ਬੋਲੇ ਹਨ) ਅਰ ਬੋਲਿਆਂ ਨੂੰ ਡਰਾਇਆ ਜਾਵੇ ਤਾਂ ਵੁਹ (ਸਿਰਿਓਂ ਕਿਸੇ ਦੀ) ਪੁਕਾਰ (ਹੀ) ਨਹੀਂ ਸੁਣਦੇ। (ਡਰਨ ਕੀ ਸੁਆਹ ਦਾ ਬੁਕ)॥੪੫॥ ਅਰ (ਹੇ ਪੈਯੰਬਰ) ਯਦੀ ਏਹਨਾਂ ਨੂੰ ਤੁਸਾਂ ਦੇ ਪਰਵਰਦਿਗਾਰ ਦੇ ਅਜਾਬ ਦੀ ਜਰਾ ਸੀ ਭੀ ਹਵਾ ਲਗ ਜਾਵੇ ਤਾਂ ਬੇ ਅਖਤਿਆਰ ਬੋਲ ਉਠਣ ਕਿ ਸਾਡੀ ਕਿਸਮਤ ਖੋਟੀ ਅਸਲ ਵਿਚ ਅਸੀਂ ਹੀ ਕਸੂਰ ਵਾਰ ਸਾਂ॥੪੬॥ ਅਰ ਪ੍ਰਲੈ ਦੇ ਦਿਨ (ਲੋਕਾਂ ਦੇ ਕਰਮ ਤੋਲਣ ਵਾਸਤੇ) ਅਸੀਂ ਸੱਚੀਆਂ ਡੰਡੀਆਂ ਲਗਾ ਦੇਵਾਂਗੇ ਤਾਂ ਕਿਸੇ ਪੁਰਖ ਉਤੇ ਤਨੀਸਾ ਭੀ ਜ਼ੁਲਮ ਨਾ ਹੋਵੇਗਾ ਅਰ ਯਦੀ ਰਾਈ ਦੇ ਦਾਣੇ ਬਰਾਬਰ ਭੀ (ਕਿਸੇ ਦਾ ਕਰਮ) ਹੋਵੇਗਾ ਤਾਂ ਅਸੀਂ ਉਸ ਨੂੰ ਭੀ (ਤੋਲਣ ਵਾਸਤੇ) ਲਿਆ ਮੌਜੂਦ ਕਰਾਂਗੇ ਅਰ ਹਿਸਾਬ ਲੈਣ ਵਾਸਤੇ ਅਸੀਂ (ਅਕਲੇ ਹੀ) ਬਸ ਹਾਂ॥੪੭॥ ਅਰ ਅਸਾਂ ਨੇ ਮੂਸਾ ਅਰ ਹਾਰੂਨ (ਸਚ ਤਥਾ ਝੂਠ ਵਿਚ) ਫਰਕ ਕਰਨ ਵਾਲੀ (ਪੁਸਤਕ ਅਰਥਾਤ ਤੌਰਾਤ) ਦਿਤੀ ਅਰ (ਸਚਾ ਮਾਰਗ ਦਸਣ ਵਾਸਤੇ) ਪਰਕਾਸ਼ ਅਰ (ਸਮਝਾਵਣ ਵਾਸਤੇ ਇਕ) ਸਿਖ੍ਯਾ (ਪਤ੍) (ਪਰੰਤੂ) ਓਹਨਾਂ ਹੀ ਪਰਹੇਜ਼ਗਾਰਾਂ ਵਾਸਤੇ॥ ੪੮॥ ਜੋ ਬਿਨਾਂ ਵੇਖਿਆਂ ਆਪਣੇ ਪਰਵਰਦਿਗਾਰ ਦਾ ਡਰ ਮੰਨਦੇ ਅਰ ਵੁਹ ਪ੍ਰਲੈ ਦੇ (ਦਿਨ) ਤੋਂ ਭੀ ਡਰਦੇ ਹਨ॥੪੯॥ ਅਰ ਇਹ (ਕੁਰਾਨ ਭੀ) ਬਰਕਤ ਵਾਲੀ ਨਸੀਹਤ ਹੈ ਕਿ ਅਸਾਂ ਨੇ ਹੀ ਏਸ ਨੂੰ ਉਤਾਰਿਆ ਹੈ ਤਾਂ ਕੀ ਤੁਸੀਂ ਲੋਕ ਏਸ ਨੂੰ ਨਹੀਂ ਮੰਨਦੇ ॥੫੦॥ ਰਕੂਹ ੪॥

ਅਰ ਇਬਰਾਹੀਮ ਨੂੰ ਅਸਾਂ ਨੇ ਆਦ ਤੇ ਹੀ ਸੂਖਸ਼ਮ ਬਦੀ ਪ੍ਰਦਾਨ ਕੀਤੀ ਸੀ।ਅਰ ਅਸੀਂ ਓਹਨਾਂ (ਦੀ ਭਲਾਈ) ਤੋਂ (ਭਲੀ ਪਰਕਾਰ ਵਾਕਫ ਥੇ॥੫੧॥ ਜਦੋਂ ਓਹਨਾਂ ਨੇ ਆਪਣੇ ਪਿਤਾ ਤਥਾ ਆਪਣੀ ਕੌਮ (ਦੇ ਲੋਕਾਂ) ਨੂੰ ਆਖਿਆ ਕੇ (ਇਹ) ਮੂਰਤਾਂ ਜਿਨਹਾਂ (ਦੀ ਪੂਜਾ ਵਾਸਤੇ) ਤੁਸੀਂ ਆਸਣ ਮਾਰੀ ਬੈਠੇ ਹੋ। ਇਹ ਕੀ ਵਸਤੂ ਹਨ॥੫੨॥ ਉਹ ਬੋਲੇ ਅਸਾਂ ਨੇ ਆਪਣਿਆਂ ਵਡਿਆਂ ਨੂੰ ਏਹਨਾਂ ਦੀ ਹੀ ਪੂਜਾ ਕਰਦਿਆਂ ਵੇਖਿਆ ਹੈ॥੫੩॥ (ਇਬਰਾਹੀਮ ਨੇ) ਆਖਿਆ ਕਿ ਨਿਰਸੰਦੇਹ ਤੁਸੀਂ ਅਰ ਤੁਸਾਂ ਦੇ ਵਡੇ ਪਰਤਛ ਗੁਮਰਾਹੀ ਵਿਚ ਪੜ ਰਹੇ ਹੋ॥੫੪॥ ਵੁਹ ਬੋਲੇ ਕਿ ਤੂੰ ਸਾਡੇ ਪਾਸ ਸਚੀ ਬਾਰਤਾ ਲੈਕੇ ਆਇਆ ਹੈਂ ਕਿੰਬਾ ਹਾਸੀ ਮਖੌਲ ਕਰਦਾ