੩੬੨
ਪਾਰਾ ੧੭
ਸੂਰਤ ਅੰਬੀਆ ੨੧
ਹੈਂ॥੫੫॥ (ਇਬਰਾਹੀਮ ਨੇ) ਆਖਿਆ (ਹਾਸੀ ਮਖੌਲ ਦੀ ਬਾਰਤਾ ਨਹੀਂ) ਕਿੰਤੂ ਪ੍ਰਿਥਵੀ ਅਕਾਸ ਦਾ ਪਰਵਰਦਿਗਾਰ ਜਿਸ ਨੇ ਏਹਨਾਂ ਨੂੰ ਪੈਦਾ ਕੀਤਾ (ਵੁਹੀ) ਆਪ ਦਾ ਭੀ ਪਰਵਰਦਿਗਾਰ ਹੈ। ਅਰ ਮੈਂ ਏਸ (ਬਾਰਤਾ) ਦਾ ਸਾਖੀ ਹਾਂ॥੫੬॥ ਅਰ (ਹੌਲੀ ਜਹੀ ਇਹ ਭੀ ਆਖਿਆ ਕਿ) ਖੁਦਾ ਸਾਖੀ ਤੁਸਾਂ ਦੀ ਪਿਠ ਫੇਰਿਆਂ ਅਰ ਗਇਆਂ ਪਿਛੋਂ ਮੈਂ ਤੁਸਾਂ ਦਿਆਂ ਬੁਤਾਂ ਦੇ ਨਾਲ ਇਕ ਚਾਲੀ ਕਰਾਂਗਾ ॥੫੭॥ ਅਤਇਵ ਇਬਰਾਹੀਮ ਨੇ) ਬੁਤਾਂ ਨੂੰ (ਤੋੜ ਫੋੜ ਕੇ) ਟੁਕੜੇ ਟੁਕੜੇ ਕਰ ਦਿਤਾ ਪਰੰਤੂ ਓਹਨਾਂ ਦੇ ਵਡੇ (ਬੁਤ) ਨੂੰ ਏਸ ਭਾਵ ਕਰਕੇ (ਰਹਿਣ ਦਿਤਾ) ਕਿ ਵੁਹ ਓਸੇ ਦੇ ਪਾਸੇ ਆਉਣ॥੫੮॥ (ਜਦੋਂ ਲੋਕਾਂ ਨੂੰ ਬੂਤ ਦੇ ਤੋੜੇ ਜਾਣ ਦਾ ਹਾਲ ਮਾਲੂਮ ਹੋ ਗਇਆ ਤਾਂ) ਉਨਹਾਂ ਨੇ ਆਖਿਆ (ਓਇ) ਸਾਡਿਆਂ ਬੁਤਾਂ ਦੇ ਨਾਲ ਇਹ ਗੁਸਤਾਖੀ ਕਿਸ ਨੇ ਕੀਤੀ ਹੈ ਏਸ ਵਿਚ ਭਰਮ ਨਹੀਂ ਕਿ ਓਸ ਨੇ ਬੜਾ ਹੀ ਅਨਰਥ ਕੀਤਾ ਹੈ ॥੫੯॥ (ਕਈਕੁ) ਬੋਲੇ ਕਿ ਵੁਹ ਯੁਵਕ (ਪੁਰਖ) ਜਿਸ ਨੂੰ ਇਬਰਾਹੀਮ ਕਰਕੇ ਸਦਿਆ ਜਾਂਦਾ ਹੈ ਉਸ ਨੂੰ ਅਸਾਂ ਨੇ (ਬੁਰਿਆਈ ਦੇ ਨਾਲ) ਏਹਨਾਂ (ਬੁਤਾਂ) ਦਾ ਜ਼ਿਕਰ ਕਰ ਦਿਆਂ ਸੁਣਿਆਂ ਹੈ॥੬੦॥ (ਲੋਕਾਂ ਨੇ) ਆਖਿਆ ਤਾਂ ਉਸ ਨੂੰ (ਸਾਰਿਆਂ) ਆਦਮੀਆਂ ਦੇ ਸਨਮੁਖ ਲੈ ਆਓ ਤਾਂ ਕਿ (ਜੋ ਕੁਛ ਜਵਾਬ ਦਵੇ) ਲੋਕ ਉਸ ਦੇ ਗਵਾਹ ਰਹਿਣ॥੬੧॥ (ਅਤ ਏਵ ਇਬਰਾਹੀਮ ਬੁਲਾਇਆ ਗਇਆ ਅਰ) ਲੋਕਾਂ ਨੇ (ਓਹਨਾਂ ਪਾਸੋਂ) ਪੁਛਿਆ ਕਿ ਇਬਰਾਹੀਮ ਕੀ ਸਾਡਿਆਂ ਮਾਬੂਦਾਂ ਦੇ ਨਾਲ ਇਹ (ਹਰਕਤ) ਤੂਨੇ ਹੀ ਕੀਤੀ ਹੈ॥੬੨॥
(ਇਬਰਾਹੀਮ ਨੇ) ਆਖਿਆ) (ਨਹੀਂ) ਕਿੰਤੂ ਇਹ (ਬੁਤ) ਜੋ ਏਹਨਾਂ (ਸਾਰਿਆਂ) ਨਾਲੋਂ ਵਡਾ ਹੈ ਉਸ ਨੇ ਇਹ ਹਰਕਤ ਕੀਤੀ (ਹੋਵੇਗੀ) ਅਰ ਯਦੀ ਇਹ (ਬੁਤ) ਬੋਲ ਸਕਦੇ ਹੋਵਣ ਤਾਂ ਏਹਨਾਂ ਪਾਸੋਂ ਹੀ ਪੁਛ ਵੇਖੋ॥੬੩॥ ਏਸ ਗਲੋਂ ਲੋਕ ਆਪਣੇ ਦਿਲ ਵਿਚ ਲਗੇ ਸੋਚਣ ਅਰ (ਆਪਸ ਵਿਚ) ਲਗੇ ਆਖਣ ਕਿ ਨਿਰਸੰਦੇਹ ਤੁਸੀਂ ਹੀ ਜ਼ਾਲਮ ਹੋ॥੬੪॥
ਫੇਰ ਆਪਣਿਆਂ ਸਿਰਾਂ ਦੇ ਜੋਰ ਊਂਧੇ (ਉਸੇ ਗੁਮਰਾਹੀ ਵਿਚ) ਧਕੇਲ ਦਿਤੇ ਗਏ (ਅਰ ਇਬਰਾਹੀਮ ਨਾਲ ਬੋਲੇ ਤਾਂ ਇਹ ਬੋਲੇ ਕਿ) ਤੁਸਾਂ ਨੂੰ ਮਾਲੂਮ ਹੈ ਕਿ ਇਹ (ਬੁਤ) ਬੋਲਿਆ ਨਹੀਂ ਕਰਦੇ॥੬੫॥ (ਇਬਰਾਹੀਮ) ਨੇ ਆਖਿਆ ਕੀ ਤੁਸੀਂ ਖੁਦਾ ਤੋਂ ਸਿਵਾ ਐਸੀਆਂ ਵਸਤੂਆਂ ਨੂੰ ਪੂਜਦੇ ਹੋ ਜੋ ਨਾ ਤਾਂ ਤੁਸਾਂ ਨੂੰ ਕੋਈ ਫਾਇਦਾ ਹੀ ਪਹੁੰਚਾਵਣ ਅਰ ਨਾ ਤੁਸਾਂ ਨੂੰ (ਕਿਸੀ ਪ੍ਰਕਾਰ ਦਾ) ਨੁਕਸਾਨ ਹੀ ਪਹੁੰਚਾਵਣ॥੬੬॥ ਤੁਫ ਹੈ ਤੁਸਾਂ ਉਤੇ ਅਰ ਓਹਨਾਂ ਵਸਤਾਂ ਉਤੇ ਜਿਨਹਾਂ ਨੂੰ ਖੁਦਾ