ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/368

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬੮

ਪਾਰਾ ੧੭

ਸੂਰਤ ਹੱਜ ੨੨


ਹੋ॥੧੧੦॥ ਅਰ ਮੈਂ ਨਹੀਂ ਜਾਣਦਾ (ਈਸ਼ਵਰ) ਜਾਣੇ ਏਸ ਮੁਹਲਤ ਕਰਕੇ ਤੁਸਾਂ ਦੀ ਪ੍ਰੀਛਾ (ਅਭੀਸ਼ਟ) ਹੋਵੇ ਅਰ (ਇਹ ਸੰਕਲਪ ਹੋਵੇ ਕਿ) ਇਕ (ਖਾਸ) ਸਮੇਂ ਤਕ (ਤੁਸਾਂ ਨੂੰ ਸੰਸਾਰਿਕ) ਲਾਭ (ਪਰਾਪਤ ਹੁੰਦੇ ਰਹਿਣ)॥੧੧੧॥ (ਪੈਯੰਬਰ ਨੇ ਲੋਕਾਂ ਦਾ ਧਗਾਣੇ ਜ਼ੋਰ ਦੇਖ ਕੇ ਅੰਤ ਨੂੰ) ਦੁਆ ਕੀਤੀ ਕਿ ਹੇ ਮੇਰੇ ਪਰਵਰਦਿਗਾਰ (ਮੇਰੇ ਤਥਾ ਇਹਨਾਂ ਕਾਫਰਾਂ ਦੇ ਵਿਭੇਦ ਵਿਚ) ਸਚਾ ਸਚਾ ਫੈਸਲਾ ਕਰਦੇ ਅਰ ਅਸਾਂ ਮੁਸਲਮਾਨਾਂ ਦਾ ਪਰਵਰਦਿਗਾਰ (ਖੁਦਾਇ) ਰਹਿਮਾਨ ਹੈ। ਜਿਸ ਪਾਸੋਂ ਅਸੀਂ ਓਹਨਾਂ ਓਹਨਾਂ ਬਾਰਤਾਂ ਦੀ ਮੁਕਾਬਲੇ ਵਾਸਤੇ ਜੋ ਤੁਸੀਂ ਲੋਕ ਬਨਾਂਦੇ ਹੋ ਮਦਦ ਮੰਗਦੇ ਹਾਂ॥੧੧੨॥ ਰੁਕੂਹ ੭॥

ਸੂਰਤ ਹੱਜ ਮੱਕੇ ਵਿਚ ਪ੍ਰਾਪਤ ਹੋਈ ਅਰ ਏਸ
ਦੀਆਂ ਅਠੱਤਰ ਆਯਤਾਂ ਅਰ ਦਸ ਰੁਕੂਹ ਹਨ।

(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ)। ਲੋਕੋ! ਆਪਣੇ ਪਰਵਰਦਿਗਾਰ (ਦੇ ਕਸ਼ਟ) ਪਾਸੋਂ ਡਰ ਕਾਹੇ ਤੇ ਪਲੈਦਾ ਭੌਂਚਾਲ ਇਕ ਵਡੀ (ਭਾਰੀ) ਵਿਪਤਾ ਹੋਵੇਗੀ ॥੧॥ ਜਿਸ ਦਿਨ ਵੁਹ ਤੁਸਾਂ ਦੇ ਸਨਮੁਖ ਆ ਇਸਥਿਤ ਹੋਵੇਗੀ ਸੰਪੂਰਨ ਦੁਧ ਲਿਹਾਣ ਵਾਲੀਆਂ (ਮਾਰੇ ਭੈ ਦੇ) ਆਪਣੇ ਦੁਧ ਪੀਂਦੇ (ਬਚੇ) ਨੂੰ ਭੁਲ ਜਾਵਣਗੀਆਂ। ਅਰ ਜਿਤਨੀਆਂ ਗਰਭਵਤੀਆਂ ਹਨ ਸੰਪੂਰਨਾ ਦੇ ਗਰਭ ਪਾਤ ਸ੍ਰਾਵ ਹੋ ਜਾਵਣਗੇ। ਅਰ (ਬਦਹਵਾਸੀ ਦੇ ਮਾਰੇ) ਲੋਗ ਉਨਮਾਦ ਪਰਤੀਤ ਹੋਵਣਗੇ ਹਾਲਾਂ ਕਿ ਵੁਹ ਉਨਮਾਦੀ ਨਹੀਂ ਪ੍ਰਤਯੁਤ ਖੁਦਾ ਦਾ ਕਸ਼ਟ ਬੜਾ ਸਖਤ ਹੈ (ਜਿਸ ਦੇ ਡਰ ਨਾਲ ਲੋਗ ਬਦਹਵਾਸ ਹੋ ਰਹੇ ਹੋਵਣਗੇ) ॥੨॥ ਅਰੁ ਲੋਗਾਂ ਵਿਚੋਂ ਕੁਛ ਐਸੇ ਭੀ ਹਨ ਜੋ ਅਗਿਆਤਪਣੇ ਵਿਚ ਹੀ ਖੁਦਾ (ਦੇ ਬਾਰੇ) ਵਿਚ ਝਗੜਦੇ ਅਰ ਹਰ ਅਮੋੜ ਸ਼ੈਤਾਨ ਦੇ ਪਿਛੇ ਲਗ ਪੈਂਦੇ ਹਨ॥੩॥ ਜਿਸਦੀ ਨਿਸਬਤ (ਖੁਦਾ ਦੇ ਓਥੋਂ) ਇਹ (ਹੁਕਮ) ਲਿਖਿਆ ਗਿਆ ਹੈ ਕਿ ਜੋ ਉਸ ਦੀ ਸੰਗਤ ਕਰੇਗਾ ਤਾਂ ਇਹ ਉਸ ਨੂੰ ਬੇਮੁਖ ਕਰਕੇ ਨਾਰਕੀ ਕਸ਼ਟਾਂ ਵਿਚ ਭੇਜਕੇ ਹੀ ਰਹੇਗਾ॥੪॥ ਲੋਗੋ ਯਦੀ ਤੁਸਾਂ ਨੂੰ (ਪ੍ਰਲੈ ਦੇਂ ਦਿਨ ਫੇਰ) ਜੀਉ ਉੱਠਣ ਵਿਚ ਕਿਸੇ ਪਰਕਾਰ ਦਾ ਭੂਮ ਹੋਵੇ ਤਾਂ ਅਸਾਂ ਨੇ ਤੁਸਾਂ ਨੂੰ (ਪ੍ਰਾਰੰਭ ਵਿਚ) ਮਿਟੀ ਤੋਂ ਪੁਨਾ ਬੀਰਜ ਸੇ ਫੇਰ ਖੂਨ ਦੀ ਥਲਬ ਤੋਂ ਫੇਰ ਪੂਰੀ ਬਨੀ ਹੋਈ