ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/369

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੭

ਸੂਰਤ ਹੱਜ ੨੨

੩੬੯


(ਸੁਡੌਲ) ਅਰ ਅਧਵਿਰਤੀ ਬਨੀ ਹੋਈ (ਕੁਡੌਲ) ਬੋਟੀ ਤੋਂ ਉਤਪਤ ਕੀਤਾ ਤਾਂ ਕਿ ਤੁਸਾਂ ਉਤੇ (ਆਪਣੀ ਕੁਦਰਤ) ਜ਼ਾਹਿਰ ਕਰੀਏ (ਤਾਂ ਮਰਿਆਂ ਪਿਛੋਂ ਫਿਰ ਤੁਸਾਂ ਦਾ ਸੁਰਜੀਤ ਕਰਨਾ ਕੋਈ ਕਠਿਨ ਹੈ) ਅਰ (ਇਸਤ੍ਰੀਆਂ ਦੇ) ਪੇਟ ਵਿਚ ਅਸੀਂ ਜਿਸ (ਬੀਰਜ) ਨੂੰ ਚਾਹੁੰਦੇ ਹਾਂ (ਇਕ) ਨਿਯਤ ਸਮੇ ਤਕ ਠਹਿਰਾਈ ਰਖਦੇ ਹਾਂ ਫੇਰ ਤੁਸਾ ਨੂੰ ਬਾਲਕ ਬਨਾਕੇ ਕਢ ਲੈਂਦੇ ਹਾਂ ਫਿਰ (ਤੁਸਾਂਨੂੰ ਵਡੀਰਦੇ ਹਾਂ) ਤਾਂ ਕਿ ਤੁਸੀਂ (ਵਡੇ ਹੋ ਕੇ) ਆਪਣੀ ਜਵਾਨੀ ਨੂੰ ਪਰਾਪਤ ਹੋਵੋ। ਅਰ ਤੁਸਾਂ ਵਿਚੋਂ ਕੋਈ ਕੋਈ ਤਾਂ (ਅਸਲੀ ਉਮਰ ਤੋਂ ਪਹਿਲੋ ਪਹਿਲ) ਮਰ ਜਾਂਦਾ ਹੈ ਅਰ ਕੋਈ ਕੋਈ ਸਾਰਿਆਂ ਨਾਲੋਂ ਅਧਿਕ ਨਕੰਮੀ ਉਮਰ (ਅਰਥਾਤ ਬ੍ਰਿਧਾ) ਵਸਥਾ ਦੇ ਪਾਸੇ ਫੇਰ ਕੇ ਲੈ ਆਇਆ ਜਾਂਦਾ ਹੈ। ਕਿ (ਸਭੋ ਕੁਝ) ਜਾਣ ਬੁਝ ਕੇ (ਅੰਤ ਨੂੰ ਸਤ੍ਰਾ ਬਹਤ੍ਰਾ ਹੋ ਕੇ) ਕੁਝ ਭੀ ਨਹੀਂ ਜਾਣਦਾ (ਬੁਝਦਾ) ਅਰ (ਹੇ ਸ੍ਰੋਤਾ) ਤੂੰ ਪ੍ਰਿਥਵੀ ਨੂੰ ਵੇਖਦਾ ਹੈਂ ਕਿ ਬਿਨਾ ਹਿਲਣ ਜੁਲਣ ਦੇ (ਪਈ ਹੋਈ ਹੈ) ਫਿਰ ਜਦੋਂ ਅਸੀਂ ਉਸ ਉੱਤੇ ਬਰਖਾ ਕਰ ਦਿੰਦੇ ਹਾਂ ਤਾਂ ਵੁਹ ਹਰੀ ਭਰੀ ਤਥਾ ਉਭਾਰ ਵਿਚ ਆ ਜਾਂਦੀ ਹੈ ਅਰ ਹਰ ਪਰਕਾਰ ਦੀ ਸੋਹਾਣੀ ਅੰਗੂਰੀ ਉਗਾਉਂਦੀ ਹੈ ॥੫॥ ਇਹ (ਸੰਪੂਰਨ ਸ਼ਕਤਵਾਨੀ) ਇਸ ਬਾਰਤਾ ਦੀ ਦਲੀਲ ਹੈ ਕਿ ਅਲਾ ਸਚਾ ਹੈ ਅਰ (ਹੋਰ) ਏਸ ਦੀ ਕਿ ਵਹ (ਪ੍ਰਲੈ ਦੇ ਦਿਨ ਫੇਰ) ਮੁਰਦਿਆਂ ਨੂੰ ਸੁਰਜੀਤ ਕਰੇਗਾ ਅਰ ਏਸ ਦੀ ਕਿ ਵੁਹ ਸਰਬ ਵਸਤਾਂ ਉਤੇ ਕਾਦਰ ਹੈ॥੬॥ ਅਰ ਏਸ ਦੀ ਕਿ ਪ੍ਰਲੈ ਜਰੂਰ ਆਉਣ ਵਾਲੀ ਹੈ ਓਸ ਵਿਚ ਕਿਸੇ ਤਰਹਾਂ ਦਾ ਭਰਮ ਨਹੀਂ ਅਰ ਏਸ ਦੀ ਕਿ ਜੋ ਲੋਕ ਕਬਰਾਂ ਵਿਚ (ਡਿਗੇ ਪਏ) ਹਨ (ਪ੍ਰਲੈ ਦੇ ਦਿਨ) ਅੱਲਾ ਓਹਨਾਂ ਨੂੰ (ਫਿਰ ਸੁਰਜੀਤ) ਕਰ ਲਵੇਗਾ॥੭॥ ਅਰੁ ਲੋਕਾਂ ਵਿਚ ਕੋਈ ਕੋਈ ਐਸਾ ਭੀ ਹੈ ਜਿਸ ਨੂੰ ਨਾ ਤਾਂ ਕਿਸੇ ਪਰਕਾਰ ਦੀ (ਆਪ) ਵਿਦ੍ਯਾ ਹੈ ਅਰ ਨਾ (ਓਸ ਦੇ ਪਾਸ) ਕਿਸੇ ਪਰਕਾਰ ਦੀ ਸਿਛਾ ਅਰ ਨਾ ਕੋਈ ਪੁਸਤਕ ਜੋ (ਓਸ ਨੂੰ ਸਚਾ ਮਾਰਗ) ਦਿਖਾਵੇ॥੮॥ (ਅਰ ਅਜੇ ਭੀ) ਆਕੜਿਆ ਹੋਇਆ ਖੁਦਾ (ਦੇ ਪ੍ਰਕਰਣ) ਵਿਚ ਝਗੜਦਾ ਹੈ ਤਾਂ ਕਿ (ਲੋਕਾਂ ਨੂੰ) ਖੁਦਾ ਦੇ ਮਾਰਗੋਂ ਬੇ ਮੁਖ ਕਰੇ। ਐਸੇ (ਭੈੜੇ) ਦੀ (ਸਜਾ) ਸੰਸਾਰ ਵਿਚ (ਭੀ) ਰੁਸਵਾਈ ਹੈ ਅਰ ਪ੍ਰਲੈ ਦੇ ਦਿਨ (ਭੀ) ਅਸੀਂ ਉਸ ਨਾਰਕੀ ਦੁਖਾਂ (ਦਾ ਰਸ) ਚਖਾਵਾਂਗੇ॥੯॥ (ਅਰ ਉਸ ਨੂੰ ਆਖਾਂਗੇ ਕਿ) ਇਹ ਉਹ (ਤੇਰਿਆਂ ਨਖਿਧ ਕਰਮਾਂ) ਦੀ ਪ੍ਰਤਿਨਿਧੀ ਹੈ ਜੋ ਤੂੰ ਨੇ ਪ੍ਰਿਥਮ ਹੀ ਆਪਣੀ ਹਥੀਂ (ਅੰਤ ਦੇ ਵਾਸਤੇ ਬਨਾ ਕੇ) ਭੇਜੇ ਸਨ ਨਹੀਂ ਤੇ