ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/370

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੭੦

ਪਾਰਾ ੧੭

ਸੂਰਤ ਹੱਜ ੨੨


ਖੁਦਾ ਤਾਂ (ਆਪਣਿਆਂ) ਬੰਦਿਆਂ ਉਤੇ ਜਰਾ ਜ਼ੁਲਮ ਨਹੀਂ ਕਰਦਾ॥੧੦॥ ਰਕੂਹ ੧॥

ਅਰ ਲੋਕਾਂ ਵਿਚ ਕੋਈ ਕੋਈ ਐਸਾ ਭੀ ਹੈ ਜੋ ਖੁਦਾ ਦੀ ਬੰਦਗੀ (ਤਾਂ) ਕਰਦਾ ਹੈ (ਪਰੰਤੂ) ਉਖੜ ਉਖੜ ਕੇ ਯਦੀ ਉਸ ਨੂੰ ਕੋਈ ਲਾਭ ਪਰਾਪਤ ਹੋ ਗਿਆ ਤਾਂ ਉਸ ਦੇ ਕਾਰਣ ਸ਼ਾਂਤ ਹੋ ਗਿਆ। ਅਰ ਯਦੀ ਓਸ ਉਤੇ ਕੋਈ ਵਿਪੱਤੀ ਆ ਪਰਾਪਤ ਹੋਈ ਤਾਂ ਜਿਧਰੋਂ ਆਇਆ ਸੀ ਓਧਰ ਨੂੰ ਹੀ ਲੌਟ ਗਿਆ ਏਸ ਨੇ ਇਹ ਲੋਕ (ਭੀ) ਬਿਗਾੜਿਆ ਅਤੇ ਪਰਲੋਕ (ਭੀ) ਪਰਤੱਛ ਘਾਟਾ ਈਹਾ ਹੀ ਹੈ॥੧੧॥ ਖੁਦਾ ਤੋਂ ਸਿਵਾ ਉਨ੍ਹਾਂ ਵਸਤੂਆਂ ਨੂੰ (ਆਪਣੀ ਹਾਜਤ ਰਵਾਈ ਦੇ ਵਾਸਤੇ) ਬੁਲਾਉਂਦਾ ਹੈ। ਜੋ ਨਾ ਉਨ੍ਹਾਂ ਨੂੰ ਨੁਕਸਾਨ ਹੀ ਪਹੁੰਚਾ ਸਕਦੇ ਹਨ ਅਰ ਨਾ ਉਨ੍ਹਾਂ ਨਫਾ ਹੀ ਪਹੁੰਚਾ ਸਕਦੇ ਹਨ ਪਰਲੇ ਦਰਜੇ ਦੀ ਗੁਮਰਾਹੀ ਇਹੋ ਹੀ ਹੈ ॥੧੨॥ ਉਨ੍ਹਾਂ ਚੀਜਾਂ ਨੂੰ (ਆਪਣੀ ਹਾਜਤ ਰਵਾਈ ਦੇ ਵਾਸਤੇ) ਬੁਲਾਉਂਦਾ ਹੈ ਜਿਨਹਾਂ ਦੇ ਲਾਭ ਥੀਂ ਉਨ੍ਹਾਂ ਦਾ ਨੁਕਸਾਨ ਅਤੀ ਸਮੀਪ ਹੈ ਨਿਰਸੰਦੇਹ ਐਸਾ ਕਾਰਸਾਜ ਭੀ ਬੁਰਾ ਅਰ ਨਿਰਸੰਦੇਹ ਐਸਾ ਮਿੱਤਰੰ ਭੀ ਬੁਰਾ॥੧੩॥ ਜਿਨ੍ਹਾਂ ਲੋਕਾਂ ਨੇ ਈਮਾਨ ਧਾਰਿਆ ਅਰ ਉਹਨਾਂ ਨੇ ਸ਼ੁਭ ਕਰਮ (ਭੀ) ਕੀਤੋ ਨਿਰਸੰਦੇਹ ਓਹਨਾਂ ਨੂੰ (ਅੰਤ ਦੇ ਦਿਨ) ਅੱਲਾ (ਸਵਰਗ ਦੇ ਐਸਿਆਂ) ਬਾਗਾਂ ਵਿਚ ਲਿਜਾਇ ਇਸਥਿਤ ਕਰੇਗਾ ਜਿਨ੍ਹਾਂ ਦੇ ਨੀਚੇ ਨਦੀਆਂ (ਪਈਆਂ) ਲਹਿਰਾ ਰਹੀਆਂ ਹੋਣਗੀਆਂ.। ਨਿਰਸੰਦੇਹ ਅੱਲਾ ਜੋ ਕੁਛ ਚਾਹੁੰਦਾ ਹੈ ਕਰ ਲੈਂਦਾ ਹੈ॥੧੪॥ ਜੋ ਪੁਰਖ (ਨਰਾਸਾ ਦੀ ਦਸ਼ਾ ਵਿਚ ਖੁਦਾ ਦੀ ਨਿਸਬਤ ਐਸਾ ਬੁਰਾ) ਗੁਮਾਨ ਰਖਦਾ ਹੋਵੇ ਕਿ ਖੁਦਾ ਸੰਸਾਰ ਤਥਾ ਪਰਲੈ ਦੇ ਦਿਨ ਉਸ ਦੀ ਮਦਦ ਕਰੇਗਾ ਹੀ ਨਹੀਂ ਤਾਂ ਉਸ ਨੂੰ ਚਾਹੀਏ ਕਿ ਉਪਰ ਦੇ ਪਾਸੇ ਂ ਨੂੰ ਇਕ ਰਸਾ ਬੰਨੇ (ਅਰ ਆਪਣੇ ਗਲ ਵਿਚ ਫਾਂਸੀ ਲਗਾ ਲਵੇ ਅਰ) ਫੇਰ (ਪ੍ਰਿਥਵੀ ਨਾਲ ਆਪਣਾ ਸੰਬੰਧ) ਤੋੜ ਲਵੇ। ਫਿਰ ਵੇਖੇ ਕਿ ਆਯਾ ਉਸ ਦੀ (ਏਸ) ਤਦਬੀਰ ਨਾਲ (ਉਸ ਦੀ) ਉਹ ਸ਼ਿਕਾਇਤ ਜਿਸ ਦੇ ਕਾਰਣ ਨਾ ਪਰਸਿੰਨ ਸੀ ਦੂਰ ਹੋਈ ਕਿੰਬਾ ਨਹੀਂ॥੧੫॥ ਅਰ (ਜੈਸਾ ਕਿ ਇਹ ਕੁਰਾਨ ਹੈ) ਐਸਾ ਹੀ ਅਸਾਂ ਨੇ ਏਸ ਨੂੰ ਉਤਾਰਿਆ ਹੈ ਕਿ (ਏਸ ਵਿਚ) ਖੁਲਮਖੁਲੀਆਂ ਯੁਕਤੀਆਂ (ਹਨ)। ਅਰ ਏਸ ਵਾਸਤੇ (ਉਤਾਰਿਆ ਹੈ) ਕਿ ਖੁਦਾ ਜਿਸ ਨੂੰ ਚਾਹੇ (ਏਸ ਦੇ ਦਵਾਰਾ) ਸਿਖਿਆ ਦੇਵੇ॥੧੬॥

ਜੋ ਲੋਕ ਈਮਾਨ ਧਾਰ ਬੈਠੇ ਹਨ (ਅਰਥਾਤ ਮੁਸਲਮਾਨ) ਅਰ ਜੋ ਯਹੂਦੀ ਤਥਾ ਸਾਬੀ ਹਨ ਅਰ ਨਸਾਰਾ ਅਰ ਮਜੂਸ (ਅਰਥਾਤ