੩੭੬
ਪਾਰਾ ੧੭
ਸੂਰਤ ਹੱਜ ੨੨
ਹੋਇਆ ਕਰਦੀਆਂ ਪ੍ਰਤਯੁਤ ਦਿਲ ਸੀਨਿਆਂ ਵਿਚ ਹੈ ਵੁਹ ਅੰਧਾ ਹੋ ਜਾਇਆ ਕਰਦਾ ਹੈ। ੪੬॥ ਅਰ (ਹੇ ਪੈਯੰਬਰ ਇਹ ਲੋਕ) ਤੁਸਾਂ ਦੇ ਨਾਲ ਕਸ਼ਟ ਦੀ ਜਲਦੀ ਮਚਾ ਰਹੇ ਹਨ ਅਰ ਖੁਦਾ ਤਾਂ ਆਪਣੀ ਪਰਤਿਗ੍ਯਾ ਕਦਾਪੀ ਝੂਠੀ ਕਰਨ ਵਾਲਾ ਨਹੀਂ ਨਿਰਸੰਦੇਹ ਤੁਸਾਂ ਦੇ ਪਰਵਰਦਿਗਾਰ ਦੇ ਓਥੇ ਤੁਸਾਂ ਲੋਕਾਂ ਦੀ ਗਣਨਾਨੁਸਾਰ ਹਜ਼ਾਰ ਬਰਸ ਦੇ ਬਰਾਬਰ (ਅਖੀਰ ਫੈਸਲੇ ਦਾ) ਇਕ ਦਿਨ (ਠਹਿਰਿਆ ਹੋਇਆ) ਹੈ। (ਅਰਥਾਤ ਪਰਲੈ ਦਾ ਦਿਨ ਯਦੀ ਮੁਨਕਰਾਂ ਉਤੇ ਸੰਸਾਰ ਵਿਚ ਕਸ਼ਟ ਪ੍ਰਾਪਤ ਨਾ ਹੋਇਆ ਤਾਂ ਪ੍ਰਲੈ ਦੇ ਦਿਨ ਪਰਾਪਤ ਹੋਕੇ ਰਹੇਗਾ)॥੪੭॥ ਅਰ ਬਹੁਤ ਸਾਰੀਆਂ ਨਗਰੀਆਂ ਹਨ ਜਿਨ੍ਹਾਂ ਨੂੰ ਅਸਾਂ (ਥੋੜੇ ਰੋਜ) ਮੁਹਲਤ ਦਿਤੀ ਅਰ ਵੁਹ ਨਾਫਰਮਾਨ ਸਨ ਫੇਰ (ਅੰਤ ਨੂੰ) ਅਸਾਂ ਨੇ ਓਹਨਾਂ ਨੂੰ ਪਕੜ ਦਬਾਇਆ ਅਰ (ਸਾਰੀਆਂ) ਸਾਡੇ ਪਾਸ ਹੀ ਲੌਟ ਕੇ ਆਉਣਾ ਹੈ ॥੪੮॥ ਰੁਕੂਹ ੬॥
(ਹੇ ਪੈਯੰਬਰ ਏਹਨਾਂ ਲੋਕਾਂ ਤਾਈਂ) ਆਖੋ ਕਿ ਲੋਕੋ! ਮੈਂ ਤਾਂ ਤੁਸਾਂ ਨੂੰ ਖੁੱਲਮਖੁਲਾ (ਖੁਦਾ ਦੇ ਕਸ਼ਟ ਤੋਂ) ਸਭੈ ਕਰਨ ਵਾਲਾ ਹਾਂ ਹੋਰ ਬਸ॥੪੯॥
ਫੇਰ ਜੋ ਲੋਕ ਈਮਾਨ ਧਾਰ ਬੈਠੇ ਅਰ ਓਹਨਾਂ ਨੇ ਸ਼ੁਭ ਕਰਮ (ਭੀ) ਕੀਤੇ (ਏਸ ਦੇ ਬਦਲੇ ਵਿਚ) ਓਹਨਾਂ ਦੇ ਵਾਸਤੇ ਬਖਸ਼ਸ਼ ਹੈ ਅਰ ਇਜ਼ਤ ਦੀ ਰੋਜੀ॥੫੦॥ ਅਰ ਜੋ ਲੋਕ ਸਾਡੀਆਂ ਆਇਤਾਂ ਦੇ ਨਾਲ ਹੈਰਾਨੀ ਜਿਤਾਨੀ ਕਰਦੇ ਰਹਿੰਦੇ ਹਨ ਵਹੀ ਨਾਰਕੀ ਹਨ॥੫੧॥ ਅਰ (ਹੇ ਪੈਯੰਬਰ) ਅਸਾਂ ਨੇ ਤੇਰੇ ਨਾਲੋਂ ਪ੍ਰਥਮ ਐਸਾ ਕੋਈ ਰਸੂਲ ਨਹੀਂ ਭੇਜਿਆ ਅਰ ਨਾ ਕੋਈ ਐਸਾ ਨਬੀ ਕਿ ਉਸ ਨੂੰ ਇਹ ਝੇੜਾ ਪੇਸ਼ ਨਾ ਆਇਆ ਹੋਵੇ। ਕਿ ਜਦੋਂ ਉਸ ਨੇ (ਆਪਣੇ ਵਲੋਂ ਕਿਸੇ ਬਾਰਤਾ ਦੀ) ਕਲਪਨਾਂ ਕੀਤੀ ਸ਼ੈਤਾਨ ਨੇ ਉਸ ਦੀ ਆਸ਼ਾ ਵਿਚ (ਵਿਸਵਿਸਾ) ਪਾਇਆ। ਫੇਰ (ਅੰਤ ਨੂੰ) ਖੁਦਾ ਨੇ ਵਿਸਵਸਾ ਸ਼ੈਤਾਨੀ ਨੂੰ ਦੂਰ ਕਰ ਆਪਣੀਆਂ ਆਇਤਾਂ ਨੂੰ ਪੱਕਿਆਂ (ਪੁਖਤਿਆਂ) ਕਰ ਦਿਤਾ ਅਰ ਅੱਲਾ (ਸਾਰਿਆਂ ਦੇ ਬ੍ਰਿਤਾਂਤ ਤੋਂ) ਗ੍ਯਾਤ (ਅਰ) ਸ਼ਕਤੀ ਵਾਲਾ ਹੈ॥੫੨॥ (ਐਸਿਆਂ ਕੰਮਾਂ ਵਿਚ ਖੁਦਾ ਨੂੰ ਇਹ ਮਨਜ਼ੂਰ ਰਿਹਾ ਹੈ) ਕਿ ਉਸ (ਵਿਸਵਸੇ) ਨੂੰ ਜੋ ਸ਼ੈਤਾਨ ਨੇ ਪਾਇਆ ਹੈ ਓਹਨਾਂ ਲੋਕਾਂ ਦੀ ਪ੍ਰੀਛਾ (ਦਾ ਮਾਰਗ) ਬਨਾਏ ਜਿਨ੍ਹਾਂ ਦੇ ਦਿਲਾਂ ਵਿਚ (ਬੁਰੇ ਨਿਸਚੇ ਦਾ) ਰੋਗ ਹੈ ਅਰ ਓਹਨਾਂ ਦੇ ਦਿਲ ਸਖਤ ਹਨ ਅਰ ਨਿਰਸੰਦੇਹ ਕਿ (ਇਹ) ਜ਼ਾਲਿਮ (ਅਰਥਾਤ ਕਾਫਰ) ਤਾਂ ਪਰਲੇ ਦਰਜੇ ਦੀ ਦਵੈਖ ਵਿਚ (ਪਏ ਹੋਏ) ਹਨ॥੫੩॥