ਪਾਰਾ ੧੭
ਸੂਰਤ ਹੱਜ ੨੨
੩੭੭
ਅਰ (ਹੇ ਪੈਯੰਬਰ ਹੋਰ ਐਸਿਆਂ ਮੁਆਮਲਿਆਂ ਵਿਚ ਖੁਦਾ ਨੂੰ ਇਹ ਅਭੀਸ਼ਟ ਰਹਿਆ) ਹੈ ਕਿ ਜਿਨ੍ਹਾਂ ਲੋਕਾਂ ਨੂੰ ਇਲਮ (ਵਿਦ੍ਯਾ) ਦਿਤੀ ਗਈ ਹੈ ਉਹ ਜਾਨ ਲੈਣ ਕਿ ਵਹੀ ਬਰਹੱਕ (ਅਰਥਾਤ ਅਕਾਸ਼ ਬਾਣੀ ਸਤ ਹੈ ਅਰ) ਤੁਸਾਂ ਦੇ ਪਰਵਰਦਿਗਾਰ (ਦੇ ਪਾਸਿਓਂ ਪਰਾਪਤ ਹੋਈ) ਹੈ। ਅਰ (ਇਹ ਸਮਝ ਕੇ) ਓਸ ਉੱਤੇ ਈਮਾਨ ਧਾਰਨ। ਅਰ ਓਹਨਾਂ ਦੇ ਦਿਲ ਖੁਦਾ ਦੇ ਅਗੇ ਢਹਿਕੇ ਗਿੜਗਿੜੋਣ ਲਗਣ। ਅਰ ਜੋ ਲੋਕ ਈਮਾਨ ਧਾਰ ਬੈਠੇ ਹਨ ਨਿਰਸੰਦੇਹ ਖੁਦਾ ਓਹਨਾਂ ਨੂੰ ਸੂਧਾ ਮਾਰਗ ਦਿਖਾਉਂਦਾ ਰਹਿੰਦਾ ਹੈ॥੫੪॥ ਅਰ ਜੋ ਲੋਕ ਮੁਨਕਰ ਹਨ ਉਹ ਤਾਂ ਕੁਰਾਨ ਦੇ ਪਾਸਿਓਂ ਸਦੈਵ ਭਰਮ ਵਿਚ ਹੀ (ਪਏ) ਰਹਿਣਗੇ। ਏਥੋਂ ਤਕ ਕਿ ਪ੍ਰਲੈ ਅਕਸਮਾਤ ਹੀ ਓਹਨਾਂ (ਦੋ ਸਿਰ) ਉਤੇ ਆ ਪਰਾਪਤ ਹੋਵੇ ਕਿੰਞਾ (ਏਸ ਪਰਕਾਰ ਆਖੋ ਕਿ ਇਕ ਵਡੇ) ਮਨਹੂਸ ਦਿਨ ਦਾ ਕਸ਼ਟ ਓਹਨਾਂ ਉਤੇ ਆ ਪਰਾਪਤ ਹੋਵੇ॥੫੫॥ (ਕਿ) ਓਸ ਦਿਨ ਹਕੂਮਤ ਖੁਦਾ ਦੀ (ਹੀ) ਹੋਵੇਗੀ। ਵੁਹ ਲੋਕਾਂ ਵਿਚ (ਉਹਨਾਂ ਦੇ ਆਪੇ ਵਿਚ ਦੇ ਫਰਕਾਂ ਦਾ) ਫੈਸਲਾ ਕਰ ਦੇਵੇਗਾ ਤਾਂ ਜੋ ਲੋਕ ਈਮਾਨ ਧਾਰ ਬੈਠੇ ਅਰ ਓਹਨਾਂ ਨੇ ਸ਼ੁਭ ਕਰਮ (ਭੀ) ਕੀਤੇ ਵੁਹ ਆਰਾਮ (ਤਥਾ ਸੁਖ) ਦੇ ਬਾਗਾਂ ਵਿਚ ਹੋਵਣਗੇ॥੫੬॥ ਅਰ ਜੋ ਇਨਕਾਰ ਕਰਦੇ ਅਰ ਸਾਡੀਆਂ ਆਇਤਾਂ ਨੂੰ ਝੂਠਿਆਂ ਕਰਦੇ ਰਹੇ ਤਾਂ ਏਹੋ ਹੀ (ਮੰਦ ਭਾਗੀ) ਹਨ ਜਿਨ੍ਹਾਂ ਨੂੰ ਢਿੱਲਤ ਦਾ ਕਸ਼ਟ ਹੋਵੇਗਾ ॥੫੭॥ ਰਕੂਹ ੭॥
ਅਰ ਜਿਨ੍ਹਾਂ ਲੋਕਾਂ ਨੇ ਖੁਦਾ ਦੇ ਪਾਸੇ ਲਗ ਕੇ ਆਪਣਾਂ ਦੇਸ਼ ਛਡਿਆ ਫੇਰ ਸ਼ਹੀਦ ਹੋ ਗਏ ਕਿੰਬਾ (ਆਪਣੀ ਮੌਤ ਨਾਲ) ਮਰ ਗਏ ਅੱਲਾ ਓਹਨਾਂ ਨੂੰ (ਅੰਤ ਵਿਚ) ਅਵਸ਼ ਉੱਤਮ ਰੋਜੀ ਦੇਵੇਗਾ ਅਰ ਨਿਰਸੰਦੇਹ (ਹੋਰਨਾ) ਰੋਜੀ ਦੇਣ ਵਾਲਿਆਂ ਤੋਂ ਖੁਦਾ ਹੀ ਉੱਤਮ (ਰੋਜੀ ਦੇਣ ਵਾਲਾ) ਹੈ॥੫੮॥ ਵੁਹ ਓਹਨਾਂ ਨੂੰ (ਸਵਰਗ ਏ) ਐਸੇ ਅਸਥਾਨਾਂ ਵਿਚ (ਲੈ ਜਾਕੇ) ਇਸਥਿਤ ਕਰੇਗਾ ਜਿਸ ਕਰਕੇ ਪਰਸੰਨ ਹੋ ਜਾਵਣਗੇ ਅਰ ਨਿਰਸੰਦੇਹ ਅੱਲਾ (ਸੰਪੂਰਨਾਂ ਦੇ ਬਿਰਤਾਂਤ) ਤੋਂ ਗਿਆਤ (ਤਥਾ) ਧੀਰਜ ਵਾਨ ਹੈ॥੫੯॥ ਇਹ (ਤਾਂ ਆਪਣੇ ਸਮੇਂ ਉਤੇ ਏਸੇ ਪਰਕਾਰ ਹੋ ਕੇ ਰਹੇਂਗਾ)। ਅਰ ਜਿਸ ਪੁਰਖ ਨੇ (ਦੁਸ਼ਮਨ ਨੂੰ) ਉਤਨਾ ਹੀ ਸਤਾਇਆ (ਜਿਤਨਾ) ਕਿ ਇਹ ਪੁਰਖ (ਉਸਦੇ ਹਥੋਂ) ਸਤਾਇਆ ਗਇਆ ਸੀ ਫੇਰ (ਦੁਸ਼ਮਨ ਦੇ ਪਾਸਿਓਂ) ਉਸ ਉਤੇ (ਦੁਬਾਰਾ) ਵਾਧਾ ਹੋਇਆ ਤਾਂ ਏਸ (ਮਜ਼ਲੂਮ) ਦੀ ਖੁਦਾ ਜਰੂਰ ਮਦਦ ਕਰੇਗਾ। ਨਿਰਸੰਦੇਹ ਖੁਦਾ ਮਾਫ ਕਰਨੇ ਵਾਲਾ ਤਥਾ ਬਖਸ਼ਨੇ ਵਾਲਾ ਹੈ॥੬੦॥ ਇਹ (ਮਦਦ ਜੋ