ਪਾਰਾ ੧੮
ਸੂਰਤ ਮੋਮਨੂਨ ੨੩
੩੮੧
ਸੂਰਤ ਮੋਮਨੂਨ ਮੱਕੇ ਵਿਚ ਪ੍ਰਾਪਤ ਹੋਈ ਅਰ
ਏਸ ਦੀਆਂ ਇਕ ਸੌ ਅਠਾਰਾਂ ਆਇਤਾਂ
ਅਰ ਛੇ ਰੁਕੂਹ ਹਨ।
(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਰਹਿਮ ਵਾਲਾ ਮੇਹਰਬਾਨ (ਹੈ)[1] ਈਮਾਨਧਾਰੀ (ਆਪਣੇ ਅਭੀਸ਼ਟ) ਸੰਕਲਪ ਨੂੰ ਪਰਾਪਤ ਹੋ ਗਏ॥੧॥(ਅਰ ਇਹ) ਵੁਹ (ਲੋਕ ਹਨ) ਜੋ ਆਪਣੀ ਨਮਾਜ ਵਿਚ ਦੀਨਤਾਈ ਕਰਦੇ॥੨॥ਅਰ ਵੁਹ ਜੋ ਨਕੰਮੀਆਂ ਬਾਰਤਾਂ ਦੇ ਪਾਸੇ ਮੂੰਹ ਨਹੀਂ ਕਰਦੇ॥੩॥ ਅਰ ਵੁਹ ਜੋ ਜ਼ਕਾਤ ਦਿਤਾ ਕਰਦੇ॥੪॥ ਅਰ ਵੁਹ ਜੋ ਆਪਣੀ ਸ਼ਰਮਗਾਹਾਂ (ਗੁਪਤ ਅਸਥਾਨਾਂ)ਦੀ ਹਿਫਾਜ਼ਤ (ਰਖਸ਼ਾ) ਕਰਦੇ (ਹਨ)॥੫॥ ਪਰੰਤੂ ਆਪਣੀਆਂ ਇਸਤ੍ਰੀਆਂ ਕਿੰਬਾ ਆਪਣੇ ਹਥਾਂ ਦੀ ਕਮਾਈ (ਅਰਥਾਤ ਗੋਲੀਆਂ) ਨਾਲ ਕਿ (ਏਹਨਾਂ ਦਾ) ਓਹਨਾਂ ਨੂੰ ਕੋਈ ਦੋਖ ਨਹੀਂ॥੬॥ ਪਰੰਤੂ ਜੋ ਏਹਨਾਂ ਤੋਂ ਵਖਰਿਆਂ ਦੀ ਇਛਾ ਕਰਦੇ ਹਨ ਤਾਂ ਵਹੀ ਲੋਕ (ਸ਼ਰਾ) ਦੀ ਸੀਮਾਂ ਨੂੰ ਉਲੰਘਣ ਕਰ ਗਏ ਹਨ॥੭॥ ਅਰ ਵਹ ਜੋ ਆਪਣੀਆਂ ਅਮਾਨਤਾਂ ਤਥਾ ਆਪਣੇ ਬਚਨ ਦੀ ਰਛਿਆ ਧਿਆਨ ਵਿਚ ਰਖਦੇ ਹਨ॥੮॥ ਅਰ ਵੁਹ ਜੋ ਆਪਣੀ ਨਿਮਾਜ਼ ਦੇ ਪਾਬੰਦ ਹਨ॥੯॥ ਯਹੀ ਲੋਕ (ਆਦਮ ਦੇ ਅਸਲੀ) ਮਾਲਕ ਹਨ॥੧੦॥ ਜੋ ਵਡੇ ਸਵਰਗ ਦੇ ਮਾਲਕ ਹੋਣਗੇ (ਅਰ) ਵੁਹ ਓਸ ਵਿਚ ਸਦਾ (ਸਦਾ) ਵਾਸਤੇ ਰਹਿਣਗੇ॥੧੧॥ ਅਰ ਅਸਾਂ ਨੇ ਪੁਰਖ ਮਿਟੀ ਦੇ ਸਤ ਤੋਂ ਉਤਪਤ ਕੀਤਾ॥੧੨॥ ਫੇਰ ਉਸ ਨੂੰ ਅਸਾਂ ਹੀ ਇਕ ਰਾਖੀ ਦੀ ਜਗਹਾਂ (ਅਰਥਾਤ ਇਸਤ੍ਰੀ ਦੇ ਗਰਭ ਵਿਚ) ਬੀਰਜ ਬਨਾ ਕੇ ਰਖਿਆ॥੧੩॥ ਫੇਰ ਅਸਾਂ ਨੇ ਹੀ ਬੀਰਜ ਦੀ ਥਲਬ ਬਨਾਈ ਫੇਰ ਅਸਾਂ ਨੇ ਹੀ ਥੁਲਬ ਦੀ ਪੂਰੀ ਪਕੀ ਮਾਸ ਪੇਸੀ ਬਨਾਈ ਫੇਰ ਅਸੀਂ ਨੇ ਹੀ ਮਾਸ ਪੇਸੀ ਦੀਆਂ ਹਡੀਆਂ ਬਨਾਈਆਂ ਫੇਰ ਅਸਾਂ ਨੇ ਹੀ ਹਡੀਆਂ ਉਤੇ ਚਮੜਾ ਚਾਹੜਿਆ ਫੇਰ (ਅੰਤ ਨੂੰ) ਅਸਾਂ ਨੇ ਹੀ ਉਸ ਨੂੰ (ਮਾਨੋ ਬਿਲਕੁਲ) ਦੂਸਰੀ ਸਰਿਸ਼ਟੀ (ਦੀ ਸੂਰਤ ਵਿਚ) ਬਨਾ ਕੇ ਖੜਾ ਕਰ ਦਿਤਾ। ਤਾਂ (ਸੁਬਹਾਨ ਅਲਾ) ਖੁਦਾ ਬੜਾ ਹੀ ਪ੍ਰਤਾਪਸ਼ਾਲੀ ਹੈ ਜੋ (ਸੰਪੂਰਨ) ਬਨਾਵਣ ਵਾਲਿਆਂ ਵਿਚੋਂ ਉੱਤਮ (ਬਨਾਵਣੇ ਵਾਲਾ) ਹੈ॥੧੪॥ ਫੇਰ (ਲੋਕੋ) ਏਸ ਦੇ ਪਿਛੋਂ ਤੁਸਾਂ (ਸਾਰਿਆਂ) ਨੂੰ ਮਰਨਾ ਹੈ॥੧੫॥ ਫੇਰ ਪਰਲੋ ਦੇ ਦਿਨ ਤੁਸੀਂ (ਸਾਰੇ) ਉਠਾ ਕੇ ਖੜੇ ਕੀਤੇ ਜਾਵੋਗੇ॥੧੬॥
- ↑ ਹੁਣ “ਕਦ ਅਫਲਾਹਲ ਮੋਮਨੂਨ" ਨਾਮੀ ੧੮ ਪਾਰਾ ਚਲਿਆ॥