੩੮੨
ਪਾਰਾ ੧੮
ਸੂਰਤ ਮੋਮਨੂਨ ੨੩
ਅਰ ਅਸਾਂ ਨੇ ਹੀ ਤੁਸਾਂ ਉਤੇ ਸਪਤ (ਅਕਾਸ਼) ਬਨਾਏ ਅਰ ਉਤਪਤੀ (ਦੀ ਵਿਦ੍ਯਾ) ਵਿਚ ਅਸੀਂ ਕੋਈ ਅਨਾੜੀ ਨਾ ਸੀ॥੧੭॥ ਅਰ ਅਸਾਂ ਨੇ ਹੀ ਇਕ ਅੰਦਾਜੇ ਸਿਰ ਆਕਾਸ਼ ਵਿਚੋਂ ਬਰਖਾ ਕੀਤੀ ਫੇਰ ਉਸ ਨੂੰ ਪ੍ਰਿਥਵੀ ਉਤੇ (ਇਕਤ੍ਰ ਕਰਕੇ) ਇਸਥਿਤ ਕਰ ਰਖਿਆ। ਅਰ ਅਸੀਂ ਓਸ (ਪਾਣੀ) ਦੇ (ਉਡਾ) ਲੈ ਜਾਵਨ ਦੀ (ਭੀ) ਸਮਰਥ ਰਖਦੇ ਹਾਂ ॥੧੮॥ ਫੇਰ ਓਸ (ਪਾਣੀ) ਦਵਾਰਾ ਅਸਾਂ ਨੇ ਤੁਸਾਂ ਵਾਸਤੇ ਖਜੂਰਾਂ ਤਥਾ ਅੰਗੂਰਾਂ ਦੇ ਬਾਗ ਬਨਾ ਖੜੇ ਕੀਤੇ ਕਿ ਤੁਸਾਂ ਵਾਸਤੇ ਓਹਨਾਂ ਵਿਚ ਬਹੁਤ ਸਾਰੇ ਮੇਵੇ (ਉਤਪਤ ਹੁੰਦੇ) ਹਨ ਅਰ ਓਹਨਾਂ ਵਿਚੋਂ (ਕਈਆਂਕੁ ਨੂੰ) ਤੁਸੀਂ ਛਕ (ਭੀ) ਲੈਂਦੇ ਹੋ॥ ੧੯॥ ਅਰ (ਅਸਾਂ ਨੇ ਹੀ ਜੈਤੂਨ ਦਾ ਉਹ) ਬ੍ਰਿਛ (ਉਤਪੰਨ ਕੀਤਾ) ਜੋ ਤੂਰ ਸੀਨਾ (ਪਹਾੜ) ਉਤੇ (ਪ੍ਰਾਯਾ) ਉਤਪਤ ਹੁੰਦਾ ਹੈ। (ਅਰ) ਛਕਣ ਵਾਲਿਆਂ ਵਾਸਤੇ (ਮਾਨੋ) ਤੇਲ ਅਰ ਸਾਲਨ ਸਾਥ ਹੀ ਲੈਕੇ ਉਗਦਾ ਹੈ॥੨੦॥ ਅਰ (ਲੋਕੋ ਤੁਸਾਂ ਵਾਸਤੇ ਚਤੁਸ਼ਪਾਦੀਆਂ ਵਿਚ ਭੀ ਸਿਖਸ਼ਾ (ਦਾ ਸਥਾਨ) ਹੈ ਕਿ ਜੋ (ਅਲਮ ਗਲਮ) ਓਹਨਾਂ ਦੇ ਪੇਟਾਂ ਵਿਚ (ਭਰੀ ਹੋਈ) ਹੈ ਓਸੇ ਵਿਚੋਂ ਹੀ ਅਸੀਂ ਤੁਸਾਂ ਨੂੰ (ਦੁਗਧ) ਪਿਲਾਉਂਦੇ ਹਾਂ ਅਰ (ਦੁਗਧ ਤੋਂ ਵਖਰਾ) ਚਤੁਸ਼ਪਾਦੀਆਂ ਵਿਚ ਤੁਸਾਂ ਵਾਸਤੇ (ਹੋਰ ਭੀ) ਬਹੁਤ ਸਾਰੇ ਗੁਣ ਹਨ ਅਰ ਓਹਨਾਂ ਵਿਚੋਂ (ਕਈਆਂਕ ਨੂੰ) ਤੁਸੀਂ ਛਕ ਛਕਾ (ਭੀ) ਲੈਂਦੇ ਹੋ॥੨੧॥ ਅਰ ਓਹਨਾਂ ਉਤੇ ਅਰ ਕਿਸ਼ਤੀਆਂ ਉਤੇ ਚੜ੍ਹੇ ਚੜ੍ਹੇ (ਭੀ) ਫਿਰਦੇ ਹੋ॥੨੨॥ ਰਕੂਹ ੧॥
ਅਰੁ ਨਿਰਸੰਦੇਹ ਅਸਾਂ ਨੇ ਨੂਹ ਨੂੰ ਓਹਨਾਂ ਦੀ ਜਾਤੀ (ਦੇ ਲੋਕਾਂ) ਪਾਸ (ਪੈਯੰਬਰ ਬਨਾ ਕੇ) ਭੇਜਿਆ ਤਾਂ ਓਹਨਾਂ ਨੇ (ਲੋਕਾਂ ਨੂੰ) ਆਖਿਆ ਕਿ ਭਿਰਾਓ! ਅੱਲਾ ਦੀ ਪੂਜਾ ਕਰੋ ਓਸ ਤੋਂ ਸਿਵਾ ਤੁਸਾਂ ਦਾ ਕੋਈ ਮਾਬੂਦ ਨਹੀਂ ਤਾਂ ਕੀ ਤੁਸਾਂ ਨੂੰ (ਓਸ ਦੇ ਪਾਸੋਂ) ਡਰ ਨਹੀਂ ਆਉਂਦਾ? ॥੨੩॥ ਏਸ ਗਲੋਂ ਉਸ ਦੀ ਜਾਤੀ ਦੇ ਸਰਦਾਰ ਜੋ ਮੁਨਕਰ ਥੇ (ਆਪਸ ਵਿਚ) ਲਗੇ ਕਹਿਣ ਕਿ ਇਹ (ਭੀ) ਤਾਂ ਬਸ ਤੁਸਾਂ ਵਰਗਾ ਹੀ ਆਦਮੀ ਹੈ। (ਅਰ) ਤੁਸਾਂ ਨਾਲੋਂ ਉਤਮ ਬਣਨਾ ਚਾਹੁੰਦਾ ਹੈ। ਅਰ ਯਦੀ ਖੁਦਾ ਨੂੰ (ਪੈਯੰਬਰ ਹੀ ਭੇਜਨਾ) ਅਭੀਸ਼ਟ ਹੁੰਦਾ ਤਾਂ ਫਰਿਸ਼ਤਿਆਂ ਨੂੰ ਭੇਜ ਦੇਂਦਾ ਅਸਾਂ ਨੇ ਤਾਂ ਐਸੀ ਬਾਰਤਾ ਆਪਣੇ ਅਗਲੇ ਪਿਤਾ ਪਿਤਾਮਾ ਵਿਚ (ਹੁੰਦੀ) ਸੁਣੀ ਨਹੀਂ॥੨੪॥ ਹੋਵੇ ਨਾ ਹੋਵੇ ਬਸ ਇਹ (ਤਾਂ) ਇਕ ਆਦਮੀ ਹੈ ਜਿਸ ਨੂੰ ਉਨਮਾਦ ਹੋ ਗਿਆ ਹੈ ਸੋ ਇਕ (ਨਿਯਤ) ਸਮੇਂ ਤਕ ਏਸ (ਦੇ ਅੰਤ) ਦੀ ਉਡੀਕ ਰਖੋ॥੨੫॥ ਨੂਹ ਨੇ (ਖੁਦਾ ਪਾਸੋਂ)