ਪਾਰਾ ੧੮
ਸੂਰਤ ਮੋਮਨੂਨ ੨੩
੩੮੭
ਰਸੂਲ ਏਹਨਾਂ ਦੇ ਪਾਸ ਸਚੀ ਬਾਰਤਾ ਲੈ ਕੇ ਆਇਆ ਅਰ ਏਹਨਾਂ ਵਿਚੋਂ ਪਰਾਯਾ ਪੁਰਖ ਸੱਤ ਥੀਂ ਅਸੰਨ ਹਨ ॥੭੦॥ ਅਰ ਯਦੀ ਸਤ ਏਹਨਾਂ ਦੀਆਂ ਵਾਸ਼ਨਾਂ ਦੇ ਅਨੁਸਾਰ ਹੋਇਆ ਕਰਦਾ ਤਾਂ ਪ੍ਰਿਥਵੀ ਆਕਾਸ ਅਰ ਜੋ ਕੁਛ ਏਹਨਾਂ ਵਿਚ ਹੈ (ਏਹਨਾਂ ਸਾਰਿਆਂ ਦਾ ਇੰਤਜ਼ਾਮ ਕਦੇ ਦਾ) ਤਿਤ੍ਰ ਬਿਤਰ ਹੋ ਗਇਆ ਹੁੰਦਾ। ਕਿੰਤੂ (ਸਚਾ ਬਿਰਤਾਂਤ ਤਾਂ ਇਹ ਹੈ ਕਿ) ਅਸਾਂ ਨੇ ਏਹਨਾਂ ਨੁੰ ਏਹਨਾਂ ਦੇ ਹੀ ਬਿਰਤਾਂਤ ਲਿਆ ਕੇ ਸੁਣਾਏ ਹੁਣ ਇਹ ਆਪਣੇ ਬਿਰਤਾਂਤਾਂ (ਦੇ ਸਰਵਣ) ਕਰਨ ਤੋਂ ਨਸਦੇ (ਭਜਦੇ) ਹਨ ॥੭੧॥ ਕਿੰਬਾ (ਹੇ ਪੈਯੰਬਰ) ਤੁਸੀਂ ਏਹਨਾਂ ਪਾਸੋਂ (ਉਪਦੇਸ਼ ਦਾ) ਕੁਛ ਮੋਖ ਮੰਗਦੇ ਹੋ। ਤਾਂ ਤੁਸਾਂ ਦੇ ਪਰਵਰਦਿਗਾਰ ਦੀ ਬਖਸ਼ਸ਼ (ਏਹਨਾਂ ਦੇ ਮੋਖਾਂ ਪਾਸੋਂ ਕਈ ਗੁਣਾਂ) ਉਤਮ ਹੈ ਅਰ ਖੁਦਾ (ਸੰਪੂਰਨ) ਰੋਜੀ ਦੇਣ ਵਾਲਿਆਂ ਵਿਚੋਂ ਉਤਮ (ਰੋਜ਼ੀ ਦੇਣ ਵਾਲਾ) ਹੈ ॥੭੨॥ ਅਰ (ਹੇ ਪੈਯੰਬਰ) ਤੁਸੀਂ ਤਾਂ ਏਹਨਾਂ ਨੂੰ ਸੂਧੇ ਮਾਰਗ ਦੀ ਤਰਫ ਬੁਲਾਂ ਵਦੇ ਹੋ ॥੭੩॥ ਅਰ ਜਿਨ੍ਹਾਂ ਲੋਕਾਂ ਨੂੰ ਪਰਲੈ ਦਾ ਨਿਸਚਾ ਨਹੀਂ ਵਹੀ (ਸੂਧੇ) ਮਾਰਗੋਂ ਪਤਤ ਹੋਏ ਹੋਏ ਹਨ ॥੭੪॥ ਅਰ ਯਦੀ “ਅਸੀਂ ਏਹਨਾਂ (ਦੀ ਦਸ਼ਾ) ਉਤੇ ਕ੍ਰਿਪਾ ਕਰੀਏ ਅਰ ਜੋ ਜੋ ਦੁਖੜੇ ਏਹਨਾਂ ਨੂੰ (ਏਹਨਾਂ ਦੇ ਕੁਫਰ ਕਰਨ ਦੇ ਕਾਰਨੇਂ) ਪਰਾਪਤ ਹੁੰਦੇ ਰਹਿੰਦੇ ਹਨ ਓਹਨਾਂ ਨੂੰ ਦੂਰ ਭੀ ਕਰ ਦੇਵੀਏ ਤਾਂ (ਇਹ ਐਸੇ ਮਲਨ ਮਨਾਂ ਵਾਲੇ ਹਨ ਕਿ) ਆਪਣੀ ਅਮੋੜਤਾਈ ਉਤੇ ਹਠ ਕਰਨ (ਅਰ ਸੂਧੇ ਮਾਰਗੋਂ) ਭੰਭਲ ਭੂਸੇ ਖਾਂਦੇ (ਫਿਰਨ) ॥੭੫॥ ਅਰ ਅਸਾਂ ਨੇ ਇਹਨਾਂ ਨੂੰ ਕਸ਼ਟ ਵਿਚ ਮੁਬਤਲਾ (ਭੀ) ਕੀਤਾ ਤਾਂ ਭੀ ਇਹ ਲੋਕ ਆਪਣੇ ਪਰਵਰਦਿਗਾਰ ਦੇ ਅਗੇ ਨਾ ਝੁਕੇ ਅਰ ਦੀਨਤਾ ਕਰਨਾ ਤਾਂ ਏਹਨਾਂ ਦੀ ਆਦਤ ਹੀ ਨਹੀਂ ॥੭੬॥ ਏਥੋਂ ਤਕ ਕਿ ਜਦੋਂ ਅਸਾਂ ਨੇ ਇਨ੍ਹਾਂ ਉਤੇ ਭਯਾਨਕ ਕਸ਼ਟ ਦਾ ਦਰਵਾਜ਼ਾ ਖੋਹਲ ਦਿਤਾ ਤਾਂ ਉਸ ਵੇਲੇ ਬਲਾਤਕਾਰ ਹੀ ਆਸ ਉਮੈਦ ਛਡ ਬੈਠੇ ॥੭੭॥ ਰੁਕੂਹ ੪॥
ਅਰ (ਲੋਕੋ!) ਉਹੀ (ਖੁਦਾ ਮੇਹਰਬਾਨ) ਹੈ ਜਿਸ ਨੇ ਤੁਸਾਂ ਵਾਸਤੇ ਕਰਨ ਅਰ ਨੇਤਰ ਅਰ ਦਿਲ ਪੈਦਾ ਕੀਤੇ। (ਪਰੰਤੂ) ਤੁਸੀਂ ਧੰਨਯਵਾਦ ਬਹੁਤ ਹੀ ਘਟ ਕਰਦੇ ਹੋ ॥੭੮॥ ਅਰੁ ਵਹੀ ਹੈ ਜਿਸ ਨੇ ਤੁਸਾਂ ਨੂੰ ਪ੍ਰਿਥਵੀ ਉਤੇ (ਚਾਰ ਚੁਫੇਰੇ) ਫੈਲਾ ਰਖਿਆ ਹੈ ਅਰ (ਪਰਲੋ ਦੇ ਦਿਨ) ਤੁਸਾਂ (ਸਾਰਿਆਂ ਨੂੰ) ਇਕੱ ਕਰਕੇ ਓਸੇ ਦੇ ਹਜੂਰ ਵਿਚ ਲੈ ਆਂਦਾ ਜਾਵੇਗਾ ॥੭੯॥ ਅਰ ਵਹੀ ਹੈ ਜੋ ਉਤਪਤ ਕਰਦਾ ਅਰ ਮਾਰਦਾ ਹੈ ਅਰ ਦਿਨ ਰਾਤ੍ਰੀ ਦਾ ਅਦਲ ਬਦਲ ਭੀ ਓਸਦਾ (ਕੰਮ) ਹੈ ਤਾਂ ਕੀ ਤੁਸੀਂ