ਪਾਰਾ ੧੮
ਸੂਰਤ ਨੂਰ ੨੪
੩੯੩
ਦੀ ਨਿਸਬਤ) ਤੂਫਾਨ (ਤੋਦਾ) ਚੂਕ ਖੜਾ ਕੀਤਾ ਤੁਸਾਂ ਵਿਚੋਂ ਦਾ ਹੀ ਇਕ ਟੋਲਾ ਹੈ ਏਸ (ਤੁਫਾਨ) ਨੂੰ ਆਪਣੇ ਹੱਕ ਵਿਚ ਬੁਰਾ ਨਾ ਸਮਝੋ ਪ੍ਰਤਯੁਤ ਇਹ ਤੁਸਾਂ ਦੇ ਹਕ ਵਿਚ ਚੰਗਾ ਹੋਇਆ (ਕਿ ਸਚੇ ਮੁਸਲਮਾਨ ਅਰ ਮੁਨਾਫਿਕਾਂ ਦੀ ਪ੍ਰੀਛਾ ਹੋ ਗਈ)। ਤੁਫਾਨ ਖੜਾ ਕਰਨ ਵਾਲਿਆਂ ਵਿਚੋਂ ਜਿਤਨਾ ਗੁਨਾਹ ਜਿਸ ਨੇ ਸਮੇਟਿਆ (ਓਸ ਦੀ ਸਜ਼ਾ) ਭੋਗੇਗਾ। ਅਰ ਜਿਸ ਨੇ ਓਹਨਾਂ ਵਿਚੋਂ ਤੂਫਾਨ ਦਾ ਬੜਾ ਹਿਸਾ ਲੀਤਾ (ਉਸੀ ਪਰਕਾਰ) ਓਸ ਨੂੰ ਬੜੀ (ਸਖਤ) ਸਜ਼ਾ ਹੋਵੇਗੀ ॥੧੧॥ (ਮੁਸਲਮਾਨੋ!) ਜਦੋਂ ਤੁਸ਼ਾਂ ਨੇ ਐਸੀ (ਅਯੋਗ) ਬਾਰਤਾ ਸੁਣੀ ਸੀ ਈਮਾਨ ਵਾਲਿਆਂ ਪੁਰਖਾਂ ਅਰ ਈਮਾਨ ਵਾਲੀਆਂ ਇਸਤ੍ਰੀਆਂ ਨੇ ਆਪਣੇ (ਮੁਸਲਮਾਨ ਭੈਣ ਭਰਾਵਾਂ ਦੇ) ਵਾਸਤੇ ਸ਼ੁਭ ਸੰਕਲਪ ਕਿਉਂ ਨਾ ਕੀਤਾ ਅਰ (ਸੁਣਦਿਆਂ ਸਾਰ ਹੀ) ਕਿਉਂ ਨਾ ਬੋਲ ਉਠੇ ਕਿ ਇਹ ਪਰਤੱਛ ਝੂਠ ਹੈ? ॥੧੨॥ (ਜਿਨਹਾਂ ਲੋਕਾਂ ਨੇ ਇਹ ਤੂਫਾਨ ਚੁਕ ਕੇ ਖੜਾ ਕੀਤਾ ਸੀ) ਆਪਣੇ ਬਿਆਨ (ਦੀ ਸਿਧੀ) ਵਾਸਤੇ ਚਾਰ ਸਾਖੀ ਕਿਉਂ ਨਾ ਲੈ ਆਏ ਫੇਰ ਜਦੋਂ ਸਾਖੀ ਨਾ ਲਿਆ ਸਕੇ ਤਾਂ ਖੁਦਾ ਦੇ ਸਮੀਪ (ਬਸ) ਈਹੋਈ ਝੂਠੇ ਹਨ ॥੧੩॥ ਅਰ ਯਦੀ ਤੁਸਾਂ (ਮੁਸਲਮਾਨਾਂ) ਉਤੇ ਏਸ ਲੋਕ ਤਥਾ ਪਰਲੋਕ ਵਿਚ ਖੁਦਾ ਦੀ ਦਇਆ ਅਰ ਉਸ ਦੀ ਕਿਰਪਾ ਨਾ ਹੁੰਦੀ ਤਾਂ ਜਿਸ ਪਰਕਾਰ ਤੁਸਾਂ ਨੇ ਐਸੀ (ਅਯੋਗ) ਬਾਰਤਾ ਦਾ ਚਰਚਾ ਕੀਤਾ ਸੀ ਏਸ ਵਿਚ ਤੁਸਾਂ ਉਤੇ ਕੋਈ ਬੜੀ ਵਿਪਤੀ ਪਰਾਪਤ ਹੋ ਗਈ ਹੁੰਦੀ ॥੧੪॥ ਕਿ ਤੁਸੀਂ ਲਗੇ ਆਪਣੀਆਂ ਜੁਬਾਨਾਂ ਦਵਾਰਾ ਉਸਦੀ ਨਕਲ ਤੇ ਨਕਲ ਕਰਨ ਅਰ ਆਪਣੇ ਮੂੰਹੋ ਐਸੀ ਬਾਰਤਾ ਬਕਣ ਕਿ ਜਿਸ ਦੀ ਤੁਸਾਂ ਨੂੰ ਉੱਕੀ ਖਬਰ ਹੀ ਨਹੀਂ ਅਰ ਤੁਸਾਂ ਨੇ ਉਸਨੂੰ ਇਕ ਸਾਧਾਰਨ (ਸੀ) ਬਾਰਤਾ ਸਮਝਿਆ। ਹਾਲਾਂ ਕਿ ਅਲਾ ਦੇ ਸਮੀਪ ਉਹ ਬੜੀ (ਸਖਤ ਬਾਰਤਾ) ਹੈ ॥੧੫॥। ਅਰ ਜਦੋਂ ਤੁਸਾਂ ਨੇ ਐਸੀ (ਅਯੋਗ) ਬਾਰਤਾ ਸੁਣੀ ਸੀ (ਸੁਣਦਿਆਂ ਸਾਰ ਹੀ) ਕਿਉਂ ਨਾ ਬੋਲ ਉਠੇ ਕਿ ਐਸੀ ਬਾਤ ਮੂੰਹੋਂ ਕੱਢਣੀ ਸਾਨੂੰ ਯੋਗ ਨਹੀਂ ਕਦਾਚਿਤ ਨਹੀਂ ਇਹ ਤਾਂ ਬੜਾ (ਭਾਰੀ) ਝੂਠ ਹੈ ॥੧੬॥ (ਮੁਸਲਮਾਨੋਂ!) ਖੁਦਾ ਤੁਸਾਂ ਨੂੰ ਸਿਖਯਾ ਦੇਂਦਾ ਹੈ ਕਿ ਯਦੀ ਈਮਾਨ ਧਾਰੀ ਹੋ ਤਾਂ ਫੇਰ ਕਦਾਪਿ ਐਸਾ ਨਾ ਕਰਨਾ ॥੧੭॥ ਅਰ ਅੱਲਾ (ਆਪਣੇ) ਹੁਕਮ ਤੁਸਾਂ ਤਾਈਂ ਸਫੁਟ ਕਰਕੇ ਵਰਣਨ ਕਰਦਾ ਹੈ ਅਰ ਅੱਲਾ (ਸੰਪੂਰਨਾਂ ਦੇ ਹਾਲ ਤੋਂ) ਗਿਆਤ (ਅਰ) ਯੁਕਤੀ ਵਾਲਾ ਹੈ ॥੧੮॥ ਜਿਨਹਾਂ ਲੋਕਾਂ ਦੀ ਇਛਾ ਹੈ ਕਿ ਮੁਸਲਮਾਨਾਂ ਵਿਚ (ਭੀ) ਲੁਚੀਆਂ ਗਲਾਂ ਦਾ ਚਰਚਾ ਹੋਵੇ ਓਹਨਾਂ ਵਾਸਤੇ ਸੰਸਾਰ ਵਿਚ ਭੀ ਭਿਆਨਕ ਕਸ਼ਟ ਹੈ ਅਰ ਅੰਤ ਨੂੰ ਹੈ