੩੬੪
ਪਾਰਾ ੧੮
ਸੂਰਤ ਨੂਰ ੨੪
(ਭੀ) ਅਰ (ਐਸਿਆਂ ਲੋਕਾਂ ਨੂੰ) ਅੱਲਾ ਹੀ ਜਾਣਦਾ ਹੈ ਅਰ ਤੁਸੀਂ ਨਹੀਂ ਜਾਣਦੇ ॥੧੬॥ ਅਰ (ਮੁਸਲਮਾਨੋ) ਯਦੀ ਇਹ ਬਾਰਤਾ ਨਾ ਹੁੰਦੀ ਕਿ ਤੁਸਾਂ ਉਤੇ ਅੱਲਾ ਦਾ ਫਜਲ ਅਰ ਉਸ ਦੀ ਕਿਰਪਾ ਹੈ ਅਰ (ਹੋਰ) ਇਹ ਕਿ ਅੱਲਾ ਬੜੀ ਦਇਆ ਵਾਲਾ ਮੇਹਰਬਾਨ ਹੈ (ਤਾਂ ਤੁਸਾਂ ਵਿਚ ਬੜਾ ਫਸਾਦ ਪਰਾਪਤ ਹੋ ਗਿਆ ਹੁੰਦਾ) ॥੨੦॥ ਰੁਕੂਹ ॥੨॥
ਮੁਸਲਮਾਨੋ! ਸ਼ੈਤਾਨ ਦੇ ਪਿਛੇ ਨਾ ਤੂਰੋ ਅਰ ਜੋ ਸ਼ੈਤਾਨ ਦੇ ਪਿਛੇ ਤੁਰੇਗਾ ਤਾਂ ਸ਼ੈਤਾਨ (ਉਸ ਨੂੰ) ਬੇਹਯਾਈ ਤਥਾ ਮੰਦ ਕਰਮਾਂ ਵਲ ਹੀ ਪ੍ਰੇਰੇਗਾ। ਅਰ ਯਦੀ ਤੁਸਾਂ ਉਤੇ ਅੱਲਾ ਦੀ ਕਿਰਪਾ ਅਰ ਉਸਦੀ ਦਿਆਲਤਾ ਨਾਂ ਹੁੰਦੀ ਤਾਂ ਤੁਸਾਂ ਵਿਚੋਂ ਕੋਈ ਕਦੇ ਭੀ ਸ਼ੁਧ (ਪਵਿਤ੍ਰ) ਨਾ ਹੁੰਦਾ ਪਰੰਤੂ ਅੱਲਾ ਜਿਸ ਨੂੰ ਚਾਹੁੰਦਾ ਹੈ ਸ਼ੁਧ (ਪਵਿਤ੍ਰ ਕਰ ਦੇਂਦਾ ਹੈ ਅਰ ਅੱਲਾ (ਸੰਪੂਰਨਾਂ ਦੀਆਂ) ਸੁਣਦਾ (ਅਰ ਸਭ ਕੁਛ) ਜਾਣਦਾ ਹੈ ॥੨੧॥ ਅਰ ਤੁਸਾਂ ਵਿਚੋਂ ਜੋ ਲੋਕ ਵਡੇਰੇ (ਮਨੁਸ) ਅਰ ਸ਼ਕਤਸ਼ਾਲੀ ਹਨ ਨਜ਼ਦੀਕੀਆਂ ਨੂੰ ਅਰ ਮੁਹਤਾਜਾਂ ਨੂੰ ਅਰ ਅੱਲਾ ਦੇ ਰਾਹ ਵਿਚ ਹਿਜਰਤ ਕਰਨ ਵਾਲਿਆਂ ਨੂੰ (ਖਰਚ ਦੀ ਮਦਦ) ਨਾ ਦੇਣ ਦੀ ਸੁਗੰਧ ਨਾ ਖਾ ਬੈਠਣ ਪ੍ਰਤਯਤ (ਉਚਿਤ ਹੈ ਕਿ ਓਹਨਾਂ ਦੇ ਕਸੂਰ) ਬਖਸ਼ ਦੇਂ ਅਰ ਦਰਜਰ ਕਰੇਂ (ਮੁਸਲਮਾਨੋ!) ਕੀ ਤੁਸੀਂ ਨਹੀਂ ਚਾਹੁੰਦੇ ਕਿ ਅੱਲਾ ਤੁਸਾਂ ਦੇ ਕਸੂਰ ਮਾਫ ਕਰੇ। ਅਰ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੨੨॥ ਜੋ ਪੁਰਖ ਸਤਵੰਤਾ ਇਸਤ੍ਰੀਆਂ ਉਤੇ (ਵਿਭਚਾਰ ਦੀ) ਤੁਹਮਤ ਲਾਂਵਦੇ ਹਨ। ਜੋ (ਬਿਚਾਰੀਆਂ ਐਸੀਆਂ ਗਲਾਂ ਤੋਂ) ਬੇ ਖਬਰ ਹਨ (ਅਰ) ਈਮਾਨ ਵਾਲੀਆਂ ਹਨ (ਐਸੇ ਲੋਕ) ਇਸ ਲੋਕ ਤਥਾ ਪਰਲੋਕ (ਦੋਨਾਂ) ਵਿਚ ਲਾਨਤੀ ਹਨ ਅਰ (ਪਰਲੈ ਦੇ ਦਿਨ) ਓਹਨਾਂ ਨੂੰ ਬੜਾ (ਭਾਰੀ) ਕਸ਼ਟ ਹੋਵੇਗਾ ॥੨੩॥ ਜਦੋਂ ਕਿ ਏਹਨਾਂ ਦੇ ਪ੍ਰਤਿ ਉਤਰ ਵਿਚ ਏਹਨਾਂ ਦੀਆਂ ਜੀਭਾ ਅਰ ਏਹਨਾਂ ਦੇ ਹਥ ਅਰ ਏਹਨਾਂ ਦੇ ਪੈਰ ਏਹਨਾਂ ਦੇ ਕਰਤਬਾਂ ਦੀ ਗਵਾਹੀ ਦੇਵਣਗੇ ॥੨੪॥ ਅਰ ਓਸ ਦਿਨ ਅੱਲਾ ਏਹਨਾਂ ਦਾ ਪੂਰਾ ਪੂਰਾ ਯਥਾ ਯੋਗ ਬਦਲਾ ਦੇਵੇਗਾ ਅਰ ਜਾਣ ਲੈਣਗੇ ਕਿ ਅੱਲਾ ਹੀ ਸਚਾ (ਅਰ ਸਚ ਨੂੰ ਸਚ ਕਰ) ਦਿਖਲਾਵਣ ਵਾਲਾ ਹੈ ॥੨੫॥ ਮਲਿਨ (ਗੰਦੀ) ਇਸਤ੍ਰੀਆਂ ਮਲਿਨ ਪੁਰਖਾਂ ਵਾਸਤੇ ਹੀ ਹੁੰਦੀਆਂ ਹਨ ਅਰ ਮਲਿਨ ਪੁਰਖ ਮੇਲਿਨ ਇਸਤ੍ਰੀਆਂ ਵਾਸਤੇ ਅਰ ਪਵਿਤ੍ਰ ਇਸਤ੍ਰੀਆਂ ਪਵਿਤ੍ਰ ਪੁਰਖਾਂ ਵਾਸਤੇ ਹੁੰਦੀਆਂ ਹਨ ਅਰ ਪਵਿਤ੍ਰ ਪੁਰਖ ਪਵਿਤ੍ਰ ਇਸਤ੍ਰੀਆਂ ਵਾਸਤੇ ਲੂਣ ਥਪਣ ਵਾਲੇ ਜੋ ਲੂਣ ਥਪਦੇ ਫਿਰਦੇ ਹਨ ਇਹ ਓਹਨਾਂ ਦੀਆਂ ਤੁਹਮਤਾਂ ਤੋਂ (ਬਿਲਕੁਲ) ਸ਼ੁਧ ਹਨ। ਇਨਹਾਂ ਵਾਸਤੇ (ਅੰਤ ਨੂੰ) ਬਖਸ਼ਸ਼ ਤਥਾ ਇਜਤ