ਪਾਰਾ ੧੮
ਸੂਰਤ ਨੂਰ ੨੪
੩੯੯
ਉਹ ਹਨ ਜੋ ਚਾਰ (ਤਥਾ ਅਧਿਕ ਪੈਰਾਂ ਦੇ) ਸਹਾਰੇ ਤੁਰਦੇ ਹਨ ਅੱਲਾ ਜੋ ਚਾਹੁੰਦਾ ਹੈ ਰਚ ਲੈਂਦਾ ਹੈ। ਨਿਰਸੰਦੇਹ ਅੱਲਾ ਸੰਪੂਰਨ ਵਸਤੂਆਂ ਉਤੇ ਕਾਦਿਰ ਹੈ ॥੪੫॥ ਅਸਾਂ ਨੇ ਹੀ (ਇਹ) ਆਇਤਾਂ ਉਤਾਰੀਆਂ ਹਨ। ਜੋ (ਲੋਕਾਂ ਨੂੰ ਸਾਡੀਆਂ ਕੁਦਰਤਾਂ) ਸਮਝਾਉਂਦੀਆਂ ਹਨ ਅਰ ਅੱਲਾ (ਹੀ) ਜਿਸ ਨੂੰ ਚਾਹੁੰਦਾ ਹੈ ਸੂਧੇ ਮਾਰਗ ਦੇ ਪਾਸੇ ਦੀ ਸਿਛਾ ਦੇਂਦਾ ਹੈ ॥੪੬॥ ਅਰ (ਦੋ ਦਿਲੇ ਲੋਕ) ਕਹਿੰਦੇ ਹਨ ਕਿ ਅਸੀਂ ਅੱਲਾ ਉਤੇ ਅਰ (ਹੋਰ) ਰਸੂਲ ਉਤੇ ਈਮਾਨ ਧਾਰ ਲੀਤਾ ਅਰ (ਖੁਦਾ ਤਥਾ ਰਸੂਲ ਦਾ) ਹੁਕਮ ਮੰਨਿਆ। ਫਿਰ ਇਹਦੇ ਪਿਛੋਂ ਇਹਨਾਂ ਵਿਚੋਂ ਦਾ ਇਕ ਜਥਾ (ਖੁਦਾ ਰਸੂਲ ਦੀ ਆਗਿਆਂ ਤੋਂ ਬੇਮੁਖੀ ਕਰਦਾ ਹੈ।ਅਰ ਉਹ (ਆਦ ਤੋਂ)ਮੁਸਲਮਾਨ (ਹੀ) ਨਹੀਂ ॥੪੭॥ ਅਰ ਜਦੋਂ ਓਹਨ ਨੂੰ ਖੁਦਾ ਤਥਾ ਓਸ ਦੇ ਰਸੂਲ ਦੇ ਪਾਸ ਬੁਲਾਇਆ ਜਾਂਦਾ ਹੈ ਤਾ ਕਿ ਓਹਨਾਂ ਵਿਚ (ਓਹਨਾਂ ਦੇ ਆਪਸ ਵਿਚ ਝਗੜਿਆਂ ਦਾ) ਨਬੇੜਾ ਕਰ ਦੇਵੀਏ ਤਾਂ ਬਸ ਓਹਨਾਂ ਵਿਚੋਂ ਦਾ ਇਕ ਫਰੀਕ ਕਨੀਕਤ ਰੋਂਦਾ ਹੈ ॥੪੮॥ ਅਰ ਯਦੀ ਸਚ ਏਹਨਾਂ ਦੇ ਪਾਸ ਹੋਵੇ ਤਾਂ (ਬਲਾਤਕਾਰ) ਕੰਨ ਦਬਾਈ ਰਸੂਲ ਦੇ ਪਾਸੇ (ਦੌੜੇ) ਚਲੇ ਆਂਵਦੇ ਹਨ ॥੪੯॥ ਕੀ ਏਹਨਾਂ ਦੇ ਦਿਲਾਂ ਵਿਚ (ਬੇਈਮਾਨੀ ਦਾ) ਰੋਗ ਹੈ ਕਿੰਬਾ ਭਰਮ ਵਿਚ ਪਏ ਹੋਏ ਹਨ। ਕਿੰਬਾ (ਏਸ ਬਾਰਤਾ ਤੋਂ) ਡਰਦੇ ਹਨ ਕਿ (ਕਿਤੇ) ਅੱਲਾ ਅਰ ਓਸ ਦਾ ਰਸੂਲ ਓਹਨਾਂ ਦੀ ਹਕਤਲਫੀ(ਪਹੇਮਾਨਗੀ ਨਾ ਕਰ ਬੈਠਣ(ਖੁਦਾ ਅਰ ਰਸੂਲ ਤੋਂ ਕਿਉਂ ਬੇਇਨਸਾਫੀ ਕਰਨ ਲਗੇ ਸਨ) ਤ ਇਹ ਆਪ (ਸਭਨਾ ਨਾਲੋਂ ਵਧ ਕੇ) ਬੇਇਨਸਾਫ ਹਨ ॥੫੦॥ ਰੁਕੂਹ ੬॥
ਮੁਸਲਮਾਨਾਂ (ਦੀ ਤਾਂ ਇਹ ਸ਼ਾਨ ਹੈ ਕਿ ਓਹਨਾਂ) ਨੂੰ ਜਦੋਂ ਖ਼ੁਦਾ ਤਬਾ ਉਸਦੇਰਸੂਲ ਦੇ ਪਾਸ ਬੁਲਾਇਆ ਜਾਂਦਾ ਹੈ ਕਿ ਓਹਨਾਂ ਵਿਚ ਓਹਨਾਂ ਦੇ ਆਪਸ ਵਿਚ ਝਗੜਿਆਂ ਦਾ) ਚਕੂਤਾ ਕਰ ਦੇਵਣ ਤਾਂ ਬਸ (ਦੋ ਟੁਕ ਬਾਰਤਾ) ਕਹਿ ਦੇਂਦੇ ਹਨ ਕਿ ਅਸਾਂ ਨੇ (ਤਲਬੀ ਦਾ ਹੁਕਮ) ਸੁਣਿਆਂ ਅਰ (ਖੁਦਾ ਰਸੂਲ ਦਾ) ਹੁਕਮ ਮੰਨਿਆਂ ਅਰ ਯਹੀ ਲੋਗ (ਆਖਰਤ ਵਿਚ) ਸਫਲਤਾਈ ਦੇ ਅਧਿਕਾਰੀ ਹੋਵਣਗੇ ॥੫੧॥ ਅਰ ਜੋ ਪੁਰਖ ਅੱਲਾ ਅਰ ਉਸ ਦੇ ਰਸੂਲ ਦਾ ਹੁਕਮ ਮੰਨੇ ਅਰ ਅੱਲਾ ਪਾਸੋਂ ਡਰੇ ਅਰ ਓਸ ਦੀ (ਅਪ੍ਰਸੰਨਤਾਈ) ਪਾਸੋਂ ਡਰਦਾ ਰਹੇ ਤਾਂ ਐਸੇ ਹੀ ਲੋਗ (ਆਖਰਕਾਰ ਆਪਣੀ) ਮੁਰਾਦ ਨੂੰ ਪਰਾਪਤ ਹੋਵਣਗੇ ॥੫੨॥ ਅਰ (ਹੇ ਪੈਯੰਬਰ ਦੋ ਦਿਲੇ ਮੁਨਾਫਿਕ) ਅੱਲਾ ਦੀਆਂ ਬੜੀਆਂ ਪਕੀਆਂ (ਪੀਡੀਆਂ) ਸੁਗੰਧਾਂ ਖਾ ਖਾ ਕੇ ਕਹਿੰਦੇ ਹਨ (ਕਿ ਅਸੀਂ ਤਾਂ ਆਪ ਦੇ ਐਸੇ ਫਰਮਾ