ਪੰਨਾ:ਕੁਰਾਨ ਮਜੀਦ (1932).pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉo ਪਾਰਾ ੨ ਮੰਜ਼ਲ ੧ ਸੂਰਤ ਬੰਕਰ ਤੋਂ ਤੁਸਾਂ ਲੋਕਾਂ ਦੀ ਸਿਖੜਾ) ਵਾਸਤੇ ਆਪਣੀਆਂ ਹਕਮਾਵਾ ਸਪਸ਼ਟ ਵਰਣਨ ਕਰਦਾ ਹੈ ਤਾਂ ਕਿ ਤੁਸੀ ਸਮਝੋ ॥੨੪੪ ॥ ਕੂਹ ੩੧ ॥ ( ਹੈ ਪੇਯੰਬਰ ) ਕੀ ਤੁਸਾਂ ਨੂੰ ਉਨ੍ਹਾਂ ਦੇ ਹਾਲ ) ਉਤੇ ਦ੍ਰਿਸ਼ਟੀ ਨਹੀਂ ਦਿੱਤੀ ਜੋ ਆਪਣਿਆਂ ਘਰਾਂ ਵਿਚੋਂ ਮੌਤ ਦੇ ਡਰ ਦੇ ਮਾਰੇ ਨਿਕਲ ਖੜੇ ਹੋਏ ਅਰ ਉਹ ਹਜਾਰਾਂ ਹੀ ਸਨ ਫੇਰ ਖੁਦਾ ਨੇ ਉਹਨਾਂ ਨੂੰ ਹੁਕਮ ਦਿਤਾ ਕਿ ਮਰ ਜਾਓ ( ਅਰ ਵੈ ਮਰ ਗਏ ) ਫੇਰ ( ਖ਼ੁਦਾ ਨੇ ) ਉਨ੍ਹਾਂ ਨੂੰ ਸੁਰਜੀਤ ਕਰ ਦਿਤਾ। ਨਿਰਸੰਦੇਹ ਅੱਲਾ ਤਾਂ ਲੋਕਾਂ ਉਪਰ ( ਬੜਾ ) ਮੇਹਰਬਾਨ ਹੈ ਪਰੰਤੁ ਅਕਸਰ ਲੋਗ ( ਉਸ ਦਾ ) ਧਨਵਾਦ ਨਹੀਂ ਕਰਦੇ ॥ ੨੪੫|| ਅਰ (ਮੁਸਲਮਾਨੋ)ਖੁਦਾ ਦੇ ਮਾਰਗ ਵਿਚ ਲੜੋ ਅਰ ਯਾਦ ਰਖੋ ਕਿ ਅੱਲਾ(ਸਾਰਿਆਂ ਦੀਆਂ) ਸੁਣਦਾ (ਅਤੇ ਸਭ ਕੁਛ) ਜਾਣਦਾ ਹੈ ॥੨੪੬॥ਐਸਾ ਕੌਣ ਪੁਰਖ ਹੈ ਜੋ ਖੁਦਾ ਨੂੰ ਪਰਸੰਨ ਚਿਤ ਰਿਣ ( ਕਰਜ ) ਦੇਵੇ ਕਿ ਖੁਦਾ ਉਸ ਦੇ ਕਰਜ ਨੂੰ ਉਸ ਦੇ ਵਾਸਤੇ ਕਈ ਗੁਣਾਂ ਵਧਾ ਦੇਵੇਗਾ ਅਰ ਅੱਲਾ ਲੋਕਾਂ ਨੂੰ) ਪਣ (ਤੰਗੀ) ਭੀ ਕਰਦਾ ਹੈ ਅਰ ਧਨਾਢ ਭੀ ਕਰਦਾ ਹੈ ਅਰ ਉਸੀ ਤਰਫ ਤੁਸਾਂ ( ਸਭਨਾਂ ) ਨੇ ਲੌਟ ਕੇ ਜਾਣਾ ਹੈ। ੨੪2 1 ਕੀ ਤੁਸਾਂ ਨੇ ਮੂਸਾ ਦੇ ਬਾਦ ਬਨੀ ਇਸਰਾਈਲ ਦੇ ਖੜਪੈਂਚਾਂ ਦੀ (ਦਿਸ਼ਾ) ਉਤੇ ਦ੍ਰਿਸ਼ਟੀ ਨਹੀਂ ਦਿਤੀ ਕਿ ਓਹਨਾਂ ਨੇ ਆਪਣੇ ਪੈਗੰਬਰ ਅਗੇ ਬੇਨਤੀ ਕੀਤੀ ਕਿ ਸਾਡੇ ਵਾਸਤੇ ਇਕ ਬਾਦਸ਼ਾਹ ਮੁਕਰਰ ਕਰ ਦੀਜੀਏ ਕਿ ਅਸੀਂ ( ਓਸਦੇ ਆਸਰੇ ) ਅੱਲਾ ਦੇ ਰਾਹ ਵਿਚ ਯੁਧ ਕਰੀਏ ( ਪੈਯੰਬਰ ਨੇ ) ਕਹਿਆ ਯਦੀ ਤੁਹਾਡੇ ਉਤੇ ਜਹਾਦ (ਜੁਧ) ਫਰਜ ਕੀਤਾ ਜਾਵੇ ਤਾਂ ਤੁਹਾਡੇ ਪਾਸੋਂ ਕੋਈ ਦੂਰ ਨਹੀਂ ਕਿ ਤੁਸੀਂ ਨਾ ਲੜੋ ।ਓਹ ਬੋਲੇ ਕਿ ਅਸੀਂ ਖ਼ੁਦਾ ਦੇ ਰਾਹ ਵਿਚ ਕਿਵੇਂ ਨਹੀਂ ਲੜਾਂਗੇ ਜਦੋਂ ਅਸੀਂ ਅਪਣਿਆਂ ਘਰਾਂ ਤਥਾ ਬਾਲ ਬੱਚੇ ਵਿਚੋਂ ( ਤਾਂ ) ਕੱਢੇ ਗਏ ਹਾਂ । ਫੇਰ ਜਦੋਂ ਉਨ੍ਹਾਂ ਉਤੇ ਜਹਾਦ ਫਰਜ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਗਿਣਤੀ ਦਿਆਂ ਥੋਹੜਿਆਂ ਥੀਂ ਸਿਵਾ ਬਾਕੀ ਸਭ ਫਿਰਗੈ ਅਤੇ ਅੱਲਾ ਤਾਂ ਨਾ ਫਰਮਾਨਾਂ ਨੂੰ ਖੁਬ ਜਾਣਦਾ ਹੈ ॥ ੨੪੮ ॥ ਅਰ ਉਨ੍ਹਾਂ ਦੇ ਪੈਯੰਬਰ ਨੇ ਉਨ੍ਹਾਂ ਨੂੰ ਕਹਿਆ ਕਿ ਅੱਲਾ ਨੇ ( ਤੁਹਾਡੀ ਦਰਖਾਸਤ ਦੇ ਅਨੁਸਾਰ ) ਤਾਲੂਤ ਨੂੰ ਤੁਹਾਡਾ ਬਾਦਸ਼ਾਹ ਮੁਕੱਰਰ ਕੀਤਾ। (ਏਸ ਗਲੋਂ) ਲਗੇ ਕਹਿਣ ਕਿ ਇਸਨੂੰ ਸਾਡੇ ਉੱਤੇ ਰਾਜ ਕਿਸ ਤਰਹਾਂ ਮਿਲ ਸਕਦਾ ਹੈ ਹਾਲਾਂਕੇ ਇਸ ਨਾਲੋਂ ਹਕੂਮਤ ਦੇ ਅਸੀਂ ਹੀ ਬਹੁਤੇ ਹੱਕਦਾਰ ਹਾਂ ਕਿ ਏਸਨੂੰ ਤਾਂ ਧਨ ਸੰਪਦਾ ਵਿਚ ਭੀ ਵਡਪੁਣਾ ਨਸੀਬ ਨਹੀਂ (ਪੈਸੰਬਰ ਨੇ ) ਕਹਿਆ ਕਿ ਅੱਲਾ ਨੇ ਤੁਹਾਡੇ ਉਤੇ ( ਹੁਕਮ ਕਰਨੇ ਵਾਸਤੇ ) ਏਸੇ ਨੂੰ ਪਸੰਦ ਕੀਤਾ ਹੈ ਅਰ ਇਲਮ ( ਵਿਚ ) ਅਤੇ ਜਿਸਮ ਵਿਚ ਉਸਨੂੰ ( ਬੜੀ ) ਨੂੰ Digitized by Panjab Digital Library | www.panjabdigilih.org